PreetNama
ਖਾਸ-ਖਬਰਾਂ/Important News

10 ਦਿਨਾਂ ਤੋਂ ਲਗਾਤਾਰ 5 ਡਿਗਰੀ ਤਾਪਮਾਨ ‘ਚ ਡਿਊਟੀ ਕਰ ਰਿਹਾ ਸੀ ਡਾਕਟਰ, ਹੋਈ ਮੌਤ

Coronavirus doctor dies: ਕੋਰੋਨਾ ਵਾਇਰਸ ਨਾਲ ਹੁਣ ਤੱਕ ਪੂਰੀ ਦੁਨੀਆ ਵਿੱਚ 28,262 ਲੋਕ ਬੀਮਾਰ ਪੈ ਚੁੱਕੇ ਹਨ, ਜਦਕਿ ਇਹਨਾਂ ਵਿਚੋਂ 28,018 ਪੀੜਤ ਲੋਕ ਚੀਨ ਵਿੱਚ ਹੀ ਹਨ । ਕੋਰੋਨਾ ਵਾਇਰਸ ਨਾਲ ਹੁਣ ਤੱਕ 565 ਲੋਕਾਂ ਦੀ ਮੌਤ ਹੋ ਚੁੱਕੀ ਹੈ । ਹੁਣ ਇਸ ਦਾ ਕਹਿਰ ਉਨ੍ਹਾਂ ਲੋਕਾਂ ‘ਤੇ ਵੀ ਪੈ ਰਿਹਾ ਹੈ ਜੋ ਇਸ ਦੇ ਪੀੜਤਾਂ ਦਾ ਇਲਾਜ ਕਰ ਰਹੇ ਹਨ । ਇਸ ਵਾਇਰਸ ਦਾ ਇਲਾਜ ਕਰਨ ਦੌਰਾਨ ਪਹਿਲੇ ਡਾਕਟਰ ਦੀ ਮੌਤ ਹੋਈ ਹੈ ।

ਡਾਕਟਰ ਸੋਂਗ ਯਿੰਗਜੀ ਪਿਛਲੇ 10 ਦਿਨਾਂ ਤੋਂ ਲਗਾਤਾਰ ਆਰਾਮ ਕੀਤੇ ਬਿਨ੍ਹਾਂ ਚੀਨ ਦੇ ਹੁਨਾਨ ਸੂਬੇ ਦੇ ਹੇਂਗਯਾਂਗ ਇਲਾਕੇ ਵਿੱਚ ਤਾਇਨਾਤ ਸਨ । ਉਨ੍ਹਾਂ ਦੀ ਡਿਊਟੀ ਸੜਕ ‘ਤੇ ਆਉਂਦੇ-ਜਾਂਦੇ ਲੋਕਾਂ ਦਾ ਤਾਪਮਾਨ ਮਾਪਣਾ ਸੀ । ਲਗਾਤਾਰ ਕੰਮ ਕਰਨ ਕਾਰਨ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ।

27 ਸਾਲਾਂ ਡਾਕਟਰ ਸੋਂਗ ਯਿੰਗਜੀ 25 ਜਨਵਰੀ ਤੋਂ ਭਿਆਨਕ ਠੰਡ ਵਿੱਚ ਹੁਨਾਨ ਸੂਬੇ ਦੇ ਸਥਾਨਕ ਕਲੀਨਿਕ ਵਿੱਚ ਤਾਇਨਾਤ ਸਨ । ਉਨ੍ਹਾਂ ਕੋਲ ਡਾਕਟਰਾਂ ਦੀ ਇਕ ਟੀਮ ਸੀ, ਜਿਸਦੇ ਉਹ ਲੀਡਰ ਸਨ । ਉਹਨਾਂ ਨੂੰ ਹਾਈਵੇ ‘ਤੇ ਆਉਣ-ਜਾਣ ਵਾਲੇ ਡਰਾਈਵਰਾਂ ਅਤੇ ਯਾਤਰੀਆਂ ਦਾ ਤਾਪਮਾਨ ਮਾਪਣ ਦਾ ਕੰਮ ਦਿੱਤਾ ਗਿਆ ਸੀ ।

ਜ਼ਿਕਰਯੋਗ ਹੈ ਕਿ ਡਾਕਟਰ ਸੋਂਗ ਜਿਹੜੇ ਕਲੀਨਿਕ ਵਿੱਚ ਤਾਇਨਾਤ ਸਨ, ਹੁਣ ਉੱਥੇ ਸੋਗ ਦਾ ਮਾਹੌਲ ਹੈ । ਉਨ੍ਹਾਂ ਦੀ ਵੱਡੀ ਭੈਣ ਵੀ ਡਾਕਟਰ ਹੈ ਅਤੇ ਉਹ ਵੁਹਾਨ ਵਿੱਚ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ । ਉਨ੍ਹਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਉਹ ਆਪਣੇ ਭਰਾ ਦਾ ਅੰਤਿਮ ਸੰਸਕਾਰ ਵੀ ਨਹੀਂ ਕਰ ਸਕਦੀ ਕਿਉਂਕਿ ਵੁਹਾਨ ਵਿੱਚ ਕਿਸੇ ਨੂੰ ਬਾਹਰ ਆਉਣ-ਜਾਣ ਦੀ ਇਜਾਜ਼ਤ ਨਹੀਂ ਹੈ ।

Related posts

‘ਆਪ’ ਉਮੀਦਵਾਰ ਅਮਾਨਤਉਲਾ ਖ਼ਾਨ ਵਿਰੁੱਧ ਐਫਆਈਆਰ ਦਰਜ

On Punjab

ਦਿੱਲੀ ਸਰਕਾਰ 24-26 ਮਾਰਚ ਨੂੰ ਪੇਸ਼ ਕਰੇਗੀ ਬਜਟ:ਰੇਖਾ ਗੁਪਤਾ

On Punjab

COVID-19 ਦੇ ਸ਼ੱਕੀ ਵਿਅਕਤੀਆਂ ਲਈ ਕੈਨੇਡਾ ਨੇ ਜਾਰੀ ਕੀਤੀਆਂ ਇਹ ਹਦਾਇਤਾਂ…

On Punjab