65.26 F
New York, US
June 17, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

‘ਆਪ’ ਉਮੀਦਵਾਰ ਅਮਾਨਤਉਲਾ ਖ਼ਾਨ ਵਿਰੁੱਧ ਐਫਆਈਆਰ ਦਰਜ

ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਾਨਤਉਲਾ ਖਾਨ ਵਿਰੁੱਧ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਦਿੱਲੀ ਪੁਲੀਸ ਨੇ ਜਾਣਕਾਰੀ ਦਿੰਦਿਆਂ ਬੁੱਧਵਾਰ ਨੂੰ ਕਿਹਾ ਕਿ ਉਹ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਕੌਮੀ ਰਾਜਧਾਨੀ ਵਿੱਚ ਵਿਧਾਨ ਸਭਾ ਚੋਣਾਂ ਲਈ ਲਾਗੂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਸਨ। ਪੁਲੀਸ ਨੇ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀਤੀ, ਜਿਸ ਵਿੱਚ ‘ਆਪ’ ਆਗੂ ਕਥਿਤ ਤੌਰ ’ਤੇ ਚੋਣ ਪ੍ਰਚਾਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਆਪਣੇ ਹਲਕੇ (ਓਖਲਾ) ਵਿੱਚ ਘੁੰਮਦੇ ਦਿਖਾਈ ਦਿੱਤੇ।

ਡੀਸੀਪੀ ਦੱਖਣ ਪੂਰਬੀ ਦਿੱਲੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਇਸ ਮਾਮਲੇ ਵਿੱਚ ਐਮਸੀਸੀ ਦੀ ਉਲੰਘਣਾ ਕਰਨ ਲਈ ਪੁਲੀਸ ਸਟੇਸ਼ਨ ਜਾਮੀਆ ਨਗਰ ਵਿੱਚ ਅਮਾਨਤੁੱਲਾ ਵਿਰੁੱਧ ਧਾਰਾ 223/3/5 ਬੀਐਨਐਸ ਅਤੇ 126 ਆਰਪੀ ਐਕਟ ਦੇ ਤਹਿਤ ਐਫਆਈਆਰ ਨੰਬਰ 95/25 ਦਰਜ ਕੀਤੀ ਗਈ ਹੈ।

ਦੱਖਣੀ ਪੂਰਬੀ ਪੁਲੀਸ ਦੇ ਡਿਪਟੀ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਦੱਸਿਆ, “ਸਾਨੂੰ ਸੂਚਨਾ ਮਿਲੀ ਸੀ ਕਿ ਚੋਣ ਪ੍ਰਚਾਰ ਚੱਲ ਰਿਹਾ ਸੀ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਸੀ। ਜਿਸ ਉਪਰੰਤ ਇਸ ਜਾਣਕਾਰੀ ਸਹੀ ਪਾਈ ਗਈ। ਇਸ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।”

ਇਕ ਹੋਰ ਸ਼ਿਕਾਇਤ ਵਿਚ ਕਾਰਵਾਈ ਤੋਂ ਬਾਅਦ 5 ਲੱਖ ਰੁਪਏ ਜ਼ਬਤ-ਡੀਸੀਪੀ ਨੇ ਕਿਹਾ ਕਿ ਉਨ੍ਹਾਂ ਨੇ ਦੋ ਵਰਕਰਾਂ ਤੋਂ ਪੰਜ ਲੱਖ ਰੁਪਏ ਜ਼ਬਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਇੱਕ ਵੱਖਰੀ ਸ਼ਿਕਾਇਤ ਮਿਲੀ ਸੀ ਜਿਸ ਦੌਰਾਨ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਫਲਾਇੰਗ ਸਕੁਐਡ ਟੀਮ (ਐਫਐਸਟੀ) ਦੇ ਹਵਾਲੇ ਕਰ ਦਿੱਤਾ ਗਿਆ ਸੀ। ਐਫਐਸਟੀ ਨੇ ਉਨ੍ਹਾਂ ਕੋਲੋਂ ਪੰਜ ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਇਹ ਦੋਵੇਂ ਦਿੱਲੀ ਸਰਕਾਰ ਵਿੱਚ ਮਲਟੀ-ਟਾਸਕਿੰਗ ਸਟਾਫ (ਐਮਟੀਐਸ) ਕਰਮਚਾਰੀ ਹਨ। ਹੋਰ ਜਾਂਚ ਕੀਤੀ ਜਾ ਰਹੀ ਸੀ।”

Related posts

ਭਾਜਪਾ ਹਾਈਕਮਾਂਡ ਵੱਲੋਂ ਪੰਜਾਬ ਲੀਡਰਸ਼ਿਪ ਦਿੱਲੀ ਤਲਬ, ਅੱਜ ਸ਼ਾਮ ਹੋਵੇਗੀ ਹੰਗਾਮੀ ਬੈਠਕ

On Punjab

ਮਾਰਕੇਲ ਨੇ ਚੇਲਸੀ ਜਿਆਂਗ ਨੂੰ ਮੈਨੇਜਿੰਗ ਡਾਇਰੈਕਟਰ – ਗ੍ਰੇਟਰ ਚਾਈਨਾ ਨਿਯੁਕਤ ਕੀਤਾ

On Punjab

ਐਲਨ ਮਸਕ ਦੇ ਪੋਲ ‘ਚ ਖ਼ੁਲਾਸਾ, 57.5% ਲੋਕ ਚਾਹੁੰਦੇ ਹਨ ਕਿ ਉਹ ਟਵਿੱਟਰ ਦੇ CEO ਦਾ ਅਹੁਦਾ ਛੱਡ ਦੇਵੇ

On Punjab