ਲੰਡਨ ਦੀ ਟੇਟ ਮਾਡਰਨ ਆਰਟ ਗੈਲਰੀ ਦੀ 10ਵੀਂ ਮੰਜ਼ਿਲ ਤੋਂ ਇਕ 6 ਸਾਲਾ ਬੱਚੇ ਨੂੰ ਹੇਠਾਂ ਸੁੱਟ ਦਿੱਤਾ, ਉਹ ਪੰਜਵੀਂ ਮੰਜ਼ਿਲ ਉਤੇ ਜਾ ਡਿੱਗਿਆ ਅਤੇ ਜ਼ਖਮੀ ਹਾਲਤ ਵਿਚ ਮਿਲਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਬੀਬੀਸੀ ਮੁਤਾਬਕ, ਉਹ ਪੰਜਵੀਂ ਮੰਜ਼ਿਲ ਦੀ ਛੱਤ ਉਤੇ ਜਾ ਡਿੱਗਿਆ ਅਤੇ ਏਅਰ ਐਬੁਲੈਂਸ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਸ਼ਨੀਵਾਰ ਸ਼ਾਮ ਦੀ ਹੈ। ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੇਟ੍ਰੋਪੌਲੀਟਨ ਪੁਲਿਸ ਨੇ ਕਿਹਾ ਕਿ 17 ਸਾਲਾ ਇਕ ਲੜਕੇ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਬੱਚੇ ਨੂੰ ਵਿਊਇੰਗ ਪਲੇਟਫਾਰਮ ਤੋਂ ਹੇਠਾਂ ਸੁੱਟਿਆ ਗਿਆ। ਸ਼ੁਰੂ ਵਿਚ ਅਜਾਇਬਘਰ ਦੇਖਣ ਆਏ ਲੋਕਾਂ ਨੂੰ ਗੈਲਰੀ ਦੇ ਅੰਦਰ ਬੰਦ ਕਰ ਦਿੱਤਾ ਗਿਆ ਸੀ। ਟੇਟ ਮਾਡਰਨ ਆਰਟ ਗੈਲਰੀ 2000 ਵਿਚ ਖੋਲ੍ਹਿਆ ਗਿਆ ਸੀ।