PreetNama
ਫਿਲਮ-ਸੰਸਾਰ/Filmy

ਫ਼ਿਲਮ ‘ਕਿਸਮਤ-2’ ਦੀ ਕਹਾਣੀ ਦਾ ਹੋਇਆ ਖ਼ੁਲਾਸਾ!

ਚੰਡੀਗੜ੍ਹ: ਫ਼ਿਲਮ ‘ਕਿਸਮਤ-2’ ਦੇ ਐਲਾਨ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੈ। ਫ਼ਿਲਮ ਦੇ ਨਿਰਦੇਸ਼ਕ ਤੇ ਲੇਖਕ ਜਗਦੀਪ ਸਿੱਧੂ ਇੱਕ ਵੀਡੀਓ ਰਾਹੀਂ ਜਗਦੀਪ ਨੇ ‘ਕਿਸਮਤ-2’ ਦੀ ਸਕ੍ਰਿਪਟ ਦੀ ਝਲਕ ਦਿਖਾਈ ਹੈ।

ਜਗਦੀਪ ਨੇ ਆਪਣੇ ਲੈਪਟੋਪ ਵਿੱਚ ਲਿਖੀਆਂ ਫ਼ਿਲਮ ਦੀਆਂ ਕੁਝ ਲਾਈਨਾਂ ਸ਼ੇਅਰ ਕੀਤੀਆਂ ਹਨ। ਇਸ ਵਿੱਚ ਕੁੜੀ-ਮੁੰਡੇ ਦੀ ਆਪਸੀ ਗੱਲਬਾਤ ਲਿਖੀ ਨਜ਼ਰ ਆ ਰਹੀ ਹੈ। ਇਸ ਤੋਂ ਇਹ ਅੰਦਾਜ਼ਾ ਜ਼ਰੂਰ ਲਾਇਆ ਜਾ ਸਕਦਾ ਹੈ ਕਿ ਫ਼ਿਲਮ ‘ਕਿਸਮਤ-2’ ਵੀ ਰੋਮਾਂਟਿਕ ਲਵ ਸਟੋਰੀ ਹੋਵੇਗੀ।

ਜਗਦੀਪ ਸਿੱਧੂ ਕਹਾਣੀ ਵਿੱਚ ਹੋਰ ਕੀ ਨਵਾਂ ਪੇਸ਼ ਕਰਦੇ ਹਨ ਤੇ ਜਾਨੀ-ਬੀ ਪ੍ਰਾਕ ਆਪਣੇ ਗੀਤਾਂ ਨਾਲ ਕਿਹੋ ਜਿਹਾ ਤੜਕਾ ਲਾਉਣਗੇ, ਇਹ ਸਭ ਫ਼ਿਲਮ ਦੇ ਰਿਲੀਜ਼ ਹੋਣ ‘ਤੇ ਹੀ ਪਤਾ ਲੱਗੇਗਾ।

ਫ਼ਿਲਮ ‘ਕਿਸਮਤ-2’ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਦੀ ਉਮੀਦ ਤੇ ਇਸ ਨੂੰ ਅਗਲੇ ਸਾਲ ਤੱਕ ਰਿਲੀਜ਼ ਕਰਨ ਦੀ ਪੂਰੀ ਯੋਜਨਾ ਹੈ।

Related posts

ਮਲਾਇਕਾ ਅਰੋੜਾ ਦੀ ਹਮਸ਼ਕਲ ਪਾਰਸ ਛਾਬੜਾ ਨਾਲ ਕਰਨਾ ਚਾਹੁੰਦੀ ਹੈ ਵਿਆਹ !

On Punjab

ਮਾਂ ਬਣਨ ਤੋਂ ਬਾਅਦ ਨੁਸਰਤ ਜਹਾਂ ਨੇ ਫਿਰ ਦਿਖਾਇਆ ਆਪਣਾ ਗਲੈਮਰਸ ਅੰਦਾਜ਼, ਯੂਜ਼ਰਜ਼ ਨੇ ਕਿਹਾ- ਤੁਹਾਡੇ ਬੱਚੇ ਨੂੰ ਦੇਖਣਾ ਹੈ…

On Punjab

Bigg Boss ‘ਤੇ ਹੀ ਲੱਟੂ ਹੋ ਗਈ ਇਹ ਫੇਮਸ ਟੀਵੀ ਅਦਾਕਾਰਾ, ਕਿਹਾ-ਬੇਬੀ ਸਾਡੇ ਕੱਪੜੇ ਵਾਪਸ ਭੇਜ ਦਿਓ

On Punjab