PreetNama
ਫਿਲਮ-ਸੰਸਾਰ/Filmy

ਫ਼ਿਲਮਾਂ ਦੀ ਕਮਾਈ ’ਚ ਦੀਪਿਕਾ ਪਾਦੂਕੋਣ ਦਾ ਕੈਟਰੀਨਾ ਕੈਫ਼ ਨਾਲ ਤਿੱਖਾ ਮੁਕਾਬਲਾ

ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਦੀ ਜੋੜੀ ਇੱਕ ਵਾਰ ਫਿਰ ਆਪਣੀ ਫ਼ਿਲਮ ‘ਭਾਰਤ’ ਰਾਹੀਂ ਬਾਕਸ ਆਫ਼ਿਸ ਉੱਤੇ ਕਮਾਲ ਵਿਖਾਉਣ ਵਿੱਚ ਸਫ਼ਲ ਰਹੀ ਹੈ। ਉਸ ਨੇ ਸਿਰਫ਼ ਚਾਰ ਦਿਨਾਂ ਅੰਦਰ 100 ਕਰੋੜ ਰੁਪਏ ਤੋਂ ਵੱਧ ਦੀ ਕੁਲੈਕਸ਼ਨ ਕਰ ਲਈ ਹੈ।

ਮੰਨਆ ਜਾ ਰਿਹਾ ਹੈ ਕਿ ਇਹ ਫ਼ਿਲਮ ਰਿਲੀਜ਼ ਹੋਣ ਦੇ ਪੰਜਵੇਂ ਦਿਨ 150 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਿੱਚ ਸਫ਼ਲ ਹੋ ਸਕਦੀ ਹੈ।

‘ਭਾਰਤ’ ਸਲਮਾਨ ਖ਼ਾਨ ਦੇ ਕਰੀਅਰ ਦੀ 14ਵੀਂ ਅਜਿਹੀ ਫ਼ਿਲਮ ਹੈ, ਜੋ 100 ਕਰੋੜ ਰੁਪਏ ਤੋਂ ਵੱਧ ਦੀ ਕੁਲੈਕਸ਼ਨ ਕਰਨ ਵਿੱਚ ਸਫ਼ਲ ਰਹੀ ਹੈ। ਦੀਪਿਕਾ ਪਾਦੂਕੋਣ ਤੋਂ ਬਾਅਦ ਕੈਟਰੀਨਾ ਕੈਫ਼ ਵੀ ਪਹਿਲੀ ਅਜਿਹੀ ਅਦਾਕਾਰਾ ਹੋ ਗਈ ਹੈ, ਜਿਸ ਦੀਆਂ 7 ਫ਼ਿਲਮਾਂ ਨੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

ਦੀਪਿਕਾ ਪਾਦੂਕੋਣ ਨੇ ਰੇਸ 2, ਚੇਨਈ ਐਕਸਪ੍ਰੈੱਸ, ਯੇ ਜਵਾਨੀ ਹੈ ਦੀਵਾਨੀ, ਰਾਮਲੀਲਾ, ਹੈਪੀ ਨਿਊ ਈਅਰ, ਬਾਜ਼ੀਰਾਓ ਮਸਤਾਨੀ, ਪਦਮਾਵਤ, ਜਿਹੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਜਿਨ੍ਹਾਂ ਨੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

ਕੈਟਰੀਨਾ ਕੈਫ਼ ਨੇ ਏਕ ਥਾ ਟਾਈਗਰ, ਜਬ ਤਕ ਹੈ ਜਾਨ, ਧੂਮ 3, ਬੈਂਗ ਬੈਂਗ, ਟਾਈਗਰ ਜ਼ਿੰਦਾ ਹੈ, ਠੱਗਜ਼ ਆਫ਼ ਹਿੰਦੁਸਤਾਨ ਤੇ ਭਾਰਤ ਜਿਹੀਆਂ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ਨੇ 100–100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

ਫ਼ਿਲਮ ‘ਭਾਰਤ’ ’ਚ ਕੈਟਰੀਨਾ ਵੱਲੋਂ ਨਿਭਾਏ ਗਏ ਕੁਮੁਦ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਤੋਂ ਪਹਿਲਾਂ ਫ਼ਿਲਮ ‘ਜ਼ੀਰੋ’ ਵਿੱਚ ਵੀ ਕੈਟਰੀਨਾ ਦੀ ਐਕਟਿੰਗ ਦੀ ਸ਼ਲਾਘਾ ਹੋਈ ਸੀ।

ਕੈਟਰੀਨਾ ਤੋਂ ਪਹਿਲਾਂ ਇਸ ਫ਼ਿਲਮ ਲਈ ਪ੍ਰਿਅੰਕਾ ਚੋਪੜਾ ਨੂੰ ਕਾਸਟ ਕੀਤਾ ਗਿਆ ਸੀ ਪਰ ਨਿਕ ਜੋਨਸ ਨਾਲ ਵਿਆਹ ਕਾਰਨ ਉਹ ਇਸ ਫ਼ਿਲਮ ਤ

Related posts

Sidhu Moosewala: ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫਸਾਨਾ ਖਾਨ, ਵੀਡੀਓ ਕੀਤੀ ਸ਼ੇਅਰ

On Punjab

55 ਸਾਲ ਦੀ ਉਮਰ ‘ਚ ਈਸ਼ਾਨ ਖੱਟਰ ਦੇ ਪਿਤਾ ਬਣੇ ਡੈਡੀ, ਵੇਖੋ ਤਸਵੀ

On Punjab

Ramayan ਦੇ ਲਕਸ਼ਮਣ ਸੁਨੀਲ ਲਹਿਰੀ ਨੇ ਦਿਖਾਈ ਜਵਾਨੀ ਦੇ ਦਿਨਾਂ ਦੀ ਝਲਕ, ਤਸਵੀਰ ’ਚ ਐਕਟਰ ਦਾ ਲੁੱਕ ਦੇਖ ਫਿਦਾ ਹੋ ਜਾਓਗੇ ਤੁਸੀਂ

On Punjab