PreetNama
ਖਬਰਾਂ/News

ਜ਼ਿਲ੍ਹਾ ਸਿਹਤ ਵਿਭਾਗ ਅਤੇ ਜੈਨਰੇਸ਼ਨ ਸੇਵੀਅਰ ਐਸੋਸੀਏਸ਼ਨ ਟਰਾਂਸ-ਫੈਟ ਦੀ ਘੱਟ ਵਰਤੋ ਸੰਬੰਧੀ ਕਰਵਾਈ ਗਈ ਵਰਕਸ਼ਾਪ

ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਫਿਰੋਜ਼ਪੁਰ ਦੇ ਵੱਖ-ਵੱਖ ਖਾਦ ਪਦਾਰਥ ਉਤਪਾਦਕਾਂ ਨੂੰ ਟਰਾਂਸ-ਫੈਟ ਤੋਂ ਹੋਣ ਵਾਲੀਆਂ ਗੈਰ ਸੰਚਾਰੀ ਬਿਮਾਰੀਆਂ ਅਤੇ ਇਸ ਦੀ ਘੱਟ ਵਰਤੋਂ ਕਰਨ ਸੰਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਅਤੇ ਜੈਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਕੁਮਾਰ ਰੈਸਟੋਰੈਂਟ ਫਿਰੋਜ਼ਪੁਰ ਵਿੱਚ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਮਨਜਿੰਦਰ ਸਿੰਘ ਖਾਦ ਸੁਰੱਖਿਆ ਅਫਸਰ ਨੇ ਖਾਦ ਉਤਪਾਦਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਖਾਦ ਪਦਾਰਥ ਬਣਾਉਣ ਲਈ 5 ਫ਼ੀਸਦੀ ਤੋਂ ਘੱਟ ਮਿਕਦਾਰ ਵਾਲਾ ਵਨਸਪਤੀ ਖ਼ਰੀਦਣਾ ਯਕੀਨੀ ਬਣਾਇਆ ਜਾਵੇ। ਖਾਦ ਪਦਾਰਥ ਉਤਪਾਦਕ ਬਿਨਾਂ ਲੇਬਲ ਵਾਲਾ ਵਨਸਪਤੀ ਖ਼ਰੀਦਣ ਤੋਂ ਗੁਰੇਜ਼ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਨੇ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ ਅਧੀਨ ਸਾਲ 2022 ਤੱਕ ਫਰਾਂਸ ਫੈਟ ਦੀ 5 ਫ਼ੀਸਦੀ ਮਿਕਦਾਰ ਨੂੰ ਘਟਾ ਕਿ 2 ਫ਼ੀਸਦੀ ਤੱਕ ਲਿਆਉਣ ਦਾ ਟੀਚਾ ਮਿਥਿਆ ਹੈ। ਉਨ੍ਹਾਂ ਦੱਸਿਆ ਕਿ ਤੇਲ ਨੂੰ ਵਾਰ-ਵਾਰ ਗਰਮ ਕਰਨ ਨਾਲ ਉਸ ਵਿੱਚ ਟਰਾਂਸ-ਫੈਟ ਦੀ ਮਾਤਰਾ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਖਾਦ ਪਦਾਰਥ ਬਣਾਉਣ ਲਈ ਤੇਲ ਨੂੰ ਇੱਕ ਜਾਂ ਦੋ ਵਾਰ ਤੋਂ ਵੱਧ ਵਰਤੋ ਵਿੱਚ ਨਾਂ ਲਿਆਇਆ ਜਾਵੇ, ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਉਧਮ ਰੁਕੋ ”ਕੁਕਿੰਗ ਤੇਲ ਦੀ ਮੁੜ ਵਰਤੋ” ਦਾ ਵਿਸਥਾਰ ਪੂਰਵਕ ਜ਼ਿਕਰ ਵੀ ਕੀਤਾ ਗਿਆ।ਜੈਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਡਾ. ਸਵਾਤੀ ਗੌਤਮ ਅਤੇ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਦਯੋਗਿਕ ਟਰਾਂਸ-ਫੈਟ ਦਾ ਜ਼ਿਆਦਾਤਰ ਇਸਤੇਮਾਲ ਭੋਜਨ ਉਤਪਾਦਾਂ ਦੀ ਮਿਆਦ ਵਧਾਉਣ, ਆਕਾਰ ਦੇਣ ਅਤੇ ਸਵਾਦ ਲਈ ਮਿਠਾਈਆਂ ਅਤੇ ਬੇਕਰੀ ਉਤਪਾਦਾਂ ‘ਚ ਕੀਤਾ ਜਾਂਦਾ ਹੈ, ਜੋ ਕਿ ਇਸਦੇ ਮਾਰੂ ਪ੍ਰਭਾਵਾਂ ਸਾਹਮਣੇ ਜ਼ਿਆਦਾ ਮਹੱਤਵਪੂਰਨ ਕਾਰਨ ਨਹੀਂ ਹਨ। ਇਸ ਤੋਂ ਇਲਾਵਾ ਉਨ੍ਹਾਂ ਵਿਸ਼ਵ ਸਿਹਤ ਸੰਗਠਨ ਦੀ ਟਰਾਂਸ-ਫੈਟ ਘਟਾਉਣ ਦੀ ਨੀਤੀ ਰਿਪਲੇਸ ਦਾ ਜ਼ਿਕਰ ਕੀਤਾ, ਜਿਸ ਤਹਿਤ ਭਾਰਤ ਨੂੰ ਟ੍ਰਾਂਸ-ਫੈਟ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਡਾ. ਸਵਾਤੀ ਗੌਤਮ ਨੇ ਟਰਾਂਸ-ਫੈਟ ਤੋਂ ਸਰੀਰ ਤੇ ਹੋਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ।ਇਸ ਮੌਕੇ ਜ਼ਿਲ੍ਹੇ ਦੇ ਬੀ.ਈ.ਈ. ਤੋਂ ਇਲਾਵਾ, ਖਾਦ ਪਦਾਰਥ ਉਤਪਾਦਕ ਜਿਵੇਂ ਹਲਵਾਈ ਐਸੋਸੀਏਸ਼ਨ, ਬੇਕਰੀ ਐਸੋਸੀਏਸ਼ਨ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ।

Related posts

ਭਾਰਤ ਖ਼ਿਲਾਫ਼ ਜੋ ਕੰਮ ਪਾਕਿ ਨਹੀਂ ਕਰ ਸਕਿਆ ਉਹ ਮੋਦੀ ਨੇ 5 ਸਾਲਾਂ ‘ਚ ਕਰ ਦਿੱਤਾ- ਕੇਜਰੀਵਾਲ

Pritpal Kaur

ਉੱਤਰ ਪ੍ਰਦੇਸ਼ ’ਚ ਨਿਵੇਸ਼ ਵਧਾਉਣ ਲਈ ਅਡਾਨੀ ਗਰੁੱਪ ਵਚਨਬੱਧ

On Punjab

ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ; ਪੰਜ ਮੌਤਾਂ

On Punjab