67.19 F
New York, US
June 9, 2026
PreetNama
ਫਿਲਮ-ਸੰਸਾਰ/Filmy

ਹੱਥਾਂ ’ਚ ਚੂੜਾ ਪਾਈ ਨਜ਼ਰ ਆਈ ਜੈਸਮੀਨ ਭਸੀਨ, ਗਿੱਪੀ ਗਰੇਵਾਲ ਨਾਲ ਜਾਵੇਗੀ ‘ਹਨੀਮੂਨ’ ’ਤੇ, ਭਸੀਨ ਨੇ ਕਿਹਾ – ‘ਨਵੇਂ ਸਫ਼ਰ ਦੀ ਸ਼ੁਰੂਆਤ…’

ਟੈਲੀਵਿਜ਼ਨ ’ਚ ਆਪਣੀ ਇਕ ਅਲੱਗ ਥਾਂ ਬਣਾਉਣ ਤੋਂ ਬਾਅਦ ਹੁਣ ਜਲਦ ਹੀ ਜੈਸਮੀਨ ਭਸੀਨ ਨੇ ਪੰਜਾਬੀ ਫਿਲਮਾਂ ਦਾ ਰੁਖ਼ ਕਰ ਲਿਆ ਹੈ। ਬਿੱਗ ਬੌਸ 14 ’ਚ ਨਜ਼ਰ ਆ ਚੁੱਕੀ ਜੈਸਮੀਨ ਭਸੀਨ ਨੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਕਈ ਪੰਜਾਬੀ ਗਾਣਿਆਂ ’ਚ ਕੰਮ ਕੀਤਾ, ਜਿਸਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਹੁਣ ਜਲਦ ਹੀ ਵੱਡੇ ਪਰਦੇ ’ਤੇ ਜੈਸਮੀਨ ਭਸੀਨ ਦੀ ਜੋੜੀ ਪੰਜਾਬ ਦੇ ਸੁਪਰਸਟਾਰ ਸਿੰਗਰ ਅਤੇ ਐਕਟਰ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆਉਣ ਵਾਲੀ ਹੈ। ਜੈਸਮੀਨ ਭਸੀਨ ਅਤੇ ਗਿੱਪੀ ਫਿਲਮ ‘ਹਨੀਮੂਨ’ ’ਚ ਕੰਮ ਕਰ ਰਹੇ ਹਨ। ਜਿਸਦੀ ਸ਼ੂਟਿੰਗ ਉਨ੍ਹਾਂ ਨੇ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਦੋਵੇਂ ਫਿਲਮ ਦੇ ਕਲੈਪ ਬੋਰਡ ਦੇ ਨਾਲ ਫਿਲਮ ਦੇ ਮਹੂਰਤ ਸ਼ਾਰਟ ’ਤੇ ਪੋਜ਼ ਦਿੰਦੇ ਨਜ਼ਰ ਆਏ।

ਕਾਮੇਡੀ ਡਰਾਮਾ ਹੈ ਜੈਸਮੀਨ ਦੀ ਅਗਲੀ ਫਿਲਮ

ਜੈਸਮੀਨ ਭਸੀਨ ਅਤੇ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ‘ਹਨੀਮੂਨ’ ਇਕ ਕਾਮੇਡੀ ਡਰਾਮਾ ਹੋਵੇਗੀ। ਜੈਸਮੀਨ ਨੇ ਸ਼ੂਟ ਦੇ ਸੈੱਟ ਤੋਂ ਕਈ ਤਸਵੀਰਾਂ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੈਸਮੀਨ ਭਸੀਨ ਨੇ ਕੈਪਸ਼ਨ ‘ਚ ਲਿਖਿਆ, ‘ਇੱਕ ਨਵੇਂ ਸਫਰ ਦੀ ਸ਼ੁਰੂਆਤ। ਗਿੱਪੀ ਗਰੇਵਾਲ ਅਤੇ ਮੈਂ ਬਹੁਤ ਜਲਦੀ ਫਿਲਮ ਹਨੀਮੂਨ ਨਾਲ ਤੁਹਾਨੂੰ ਗੁਦਗੁਦਾਉਣ ਲਈ ਤਿਆਰ ਹਾਂ।’ ਅਮਰਪ੍ਰੀਤ ਛਾਬੜਾ ਜੈਸਮੀਨ ਭਸੀਨ ਅਤੇ ਗਿੱਪੀ ਗਰੇਵਾਲ ਸਟਾਰਰ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।

ਹੱਥਾਂ ‘ਚ ਚੂੜਾ ਪਾਈ ਨਜ਼ਰ ਆਈ ਜੈਸਮੀਨ ਭਸੀਨ

ਇਨ੍ਹਾਂ ਤਸਵੀਰਾਂ ‘ਚ ਜੈਸਮੀਨ ਭਸੀਨ ਨੀਲੇ ਰੰਗ ਦੇ ਸੂਟ ਦੇ ਨਾਲ ਗੁਲਾਬੀ ਰੰਗ ਦਾ ਸਵੈਟਰ ਪਾਈ ਨਜ਼ਰ ਆ ਰਹੀ ਹੈ। ਹੱਥਾਂ ‘ਚ ਚੂੜਾ ਪਾ ਕੇ ਅਤੇ ਵਾਲਾਂ ‘ਤੇ ਬ੍ਰੇਡਿੰਗ ਕਰਦੀ ਜੈਸਮੀਨ ਭਸੀਨ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੀ ਨਵੀਂ ਫਿਲਮ ਦੇ ਇਸ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਹੋ ਗਏ ਹਨ। ਇਹ ਇੱਕ ਪੰਜਾਬੀ ਰੋਮ-ਕਾਮ ਫਿਲਮ ਹੈ। ਹਰਮਨ ਬਵੇਜਾ, ਵਿੱਕੀ ਬਾਹਰੀ ਨੇ ਵੀ ਫਿਲਮ ਦੇ ਸੈੱਟ ਤੋਂ ਇੱਕ ਝਲਕ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਕਲੈਪ ਬੋਰਡ ਫੜੇ ਹੋਏ ਦਿਖਾਈ ਦੇ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਪੰਜਾਬ ‘ਚ ਹੋ ਰਹੀ ਹੈ।

Related posts

ਨਵਜੰਮੇ ਬੱਚੇ ਨੂੰ ਛਾਤੀ ਨਾਲ ਲਗਾਏ ਸੋਨਮ ਕਪੂਰ ਦੀਆਂ ਤਸਵੀਰਾਂ ਹੋਈਆਂ ਵਾਇਰਲ, ਕੀ ਅਦਾਕਾਰਾ ਬਣ ਗਈ ਹੈ ਮਾਂ?

On Punjab

ਖੇਤੀ ਕਾਨੂੰਨਾਂ ਖਿਲਾਫ ਮੈਦਾਨ ‘ਚ ਡਟੇ ਪੰਜਾਬੀ ਕਲਾਕਾਰ, ਭਵਿੱਖ ਦੀ ਘੜੀ ਰਣਨੀਤੀ

On Punjab

ਟੀਵੀ ਦੀ ‘ਛੋਟੀ ਆਨੰਦੀ’ ਨੇ ਦਿਖਾਇਆ ਬੋਲਡ ਅੰਦਾਜ਼, ਮਾਲਦੀਵਜ਼ ਵੋਕੇਸ਼ਨ ਨਾਲ ਅਵਿਕਾ ਗੌਰ ਨੇ ਸ਼ੇਅਰ ਕੀਤੀ ਬਿਕਨੀ ਫੋਟੋਜ਼

On Punjab