58.32 F
New York, US
May 13, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹੜ੍ਹ ਪੀੜਤਾਂ ਦੇ ਹੱਕ ’ਤੇ ਡਾਕਾ?: KBC ’ਚ 50 ਲੱਖ ਜਿੱਤਣ ਵਾਲੀ ਤਹਿਸੀਲਦਾਰ ਵੱਡੇ ਘੁਟਾਲੇ ’ਚ ਗ੍ਰਿਫ਼ਤਾਰ

ਸ਼ਿਓਪੁਰ- ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵਿੱਚ 50 ਲੱਖ ਰੁਪਏ ਜਿੱਤ ਕੇ ਕੌਮੀ ਪੱਧਰ ‘ਤੇ ਪ੍ਰਸਿੱਧੀ ਖੱਟਣ ਵਾਲੀ ਇੱਕ ਮਹਿਲਾ ਤਹਿਸੀਲਦਾਰ ਨੂੰ 2.5 ਕਰੋੜ ਰੁਪਏ ਦੇ ਹੜ੍ਹ ਰਾਹਤ ਘੁਟਾਲੇ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਿਤਾ ਸਿੰਘ ਤੋਮਰ ਨੂੰ ਵੀਰਵਾਰ ਨੂੰ ਸਾਲ 2021 ਵਿੱਚ ਮੱਧ ਪ੍ਰਦੇਸ਼ ਦੀ ਬੜੌਦਾ ਤਹਿਸੀਲ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਉਸ ਨੂੰ ਗੁਆਂਢੀ ਜ਼ਿਲ੍ਹੇ ਸ਼ਿਵਪੁਰੀ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ, “ਬੜੌਦਾ ਦੇ ਸਬ ਡਿਵੀਜ਼ਨਲ ਅਫ਼ਸਰ ਆਫ਼ ਪੁਲੀਸ (SDOP) ਅਵਨੀਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਤੋਮਰ ਨੂੰ ਗਵਾਲੀਅਰ ਦੇ ਚੰਦਰਵਦਨੀ ਨਾਕਾ ਸਥਿਤ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ। ਤੋਮਰ ਵਿਜੇਪੁਰ ਦੀ ਤਹਿਸੀਲਦਾਰ ਸੀ ਪਰ ਕਲੈਕਟਰ ਅਰਪਿਤ ਵਰਮਾ ਨੇ ਬੁੱਧਵਾਰ ਨੂੰ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।”

ਉਨ੍ਹਾਂ ਦੱਸਿਆ ਕਿ ਤੋਮਰ ਨੇ ਪਹਿਲਾਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਪਰ ਉਸ ਦੀਆਂ ਅਪੀਲਾਂ ਰੱਦ ਕਰ ਦਿੱਤੀਆਂ ਗਈਆਂ ਸਨ। ਅਧਿਕਾਰੀ ਅਨੁਸਾਰ 2021 ਦੇ ਹੜ੍ਹ ਰਾਹਤ ਘੁਟਾਲੇ ਵਿੱਚ ਹੁਣ ਤੱਕ 22 ਪਟਵਾਰੀ (ਮਾਲ ਅਧਿਕਾਰੀ) ਅਤੇ ਇੱਕ ਤਹਿਸੀਲਦਾਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਕਥਿਤ ਤੌਰ ‘ਤੇ ਗਬਨ ਦੇ ਉਦੇਸ਼ ਨਾਲ 2.5 ਕਰੋੜ ਰੁਪਏ ਫਰਜ਼ੀ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਐੱਫ ਆਈ ਆਰ ਵਿੱਚ ਕਰੀਬ 110 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਪੁਲੀਸ ਸੁਪਰਡੈਂਟ ਸੁਧੀਰ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਸ਼ਿਓਪੁਰ ਜ਼ਿਲ੍ਹੇ ਦੀ ਇੱਕ ਤਹਿਸੀਲ ਬੜੌਦਾ ਦੇ ਐੱਸ ਡੀ ਓ ਪੀ ਵੱਲੋਂ ਕੀਤੀ ਜਾ ਰਹੀ ਹੈ। ਐੱਸ ਪੀ ਨੇ ਕਿਹਾ, “ਤੋਮਰ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਸੀ, ਅਤੇ ਬਾਅਦ ਵਿੱਚ ਪੁਲੀਸ ਟੀਮ ਨੇ ਉਸ ਦਾ ਪਤਾ ਲਗਾ ਕੇ ਉਸ ਨੂੰ ਗਵਾਲੀਅਰ ਵਿੱਚ ਗ੍ਰਿਫ਼ਤਾਰ ਕਰ ਲਿਆ।” ਜ਼ਿਕਰਯੋਗ ਹੈ ਕਿ ਤੋਮਰ ਨੇ ਅਦਾਕਾਰ ਅਮਿਤਾਭ ਬੱਚਨ ਵੱਲੋਂ ਹੋਸਟ ਕੀਤੇ ਗਏ ‘ਕੌਣ ਬਣੇਗਾ ਕਰੋੜਪਤੀ’ (KBC) ਵਿੱਚ ਇੱਕ ਪ੍ਰਤੀਯੋਗੀ ਵਜੋਂ 50 ਲੱਖ ਰੁਪਏ ਜਿੱਤੇ ਸਨ।

Related posts

ਫੌਜੀ ਜਹਾਜ਼ ਏਐਨ-32 ਲਾਪਤਾ, 13 ਲੋਕ ਸਵਾਰ, ਸੁਖੋਈ 30 ਤੇ ਸੀ-130 ਭਾਲ ‘ਚ ਜੁਟੇ

On Punjab

Parliament Security Breach : ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ ਵਿੱਚ ਚਾਰ ਮੁਲਜ਼ਮ ਸੱਤ ਦਿਨ ਲਈ ਪੁਲਿਸ ਹਿਰਾਸਤ ‘ਚ ਭੇਜੇ

On Punjab

World : ਹੁਣ ਕੈਨੇਡਾ ਦੀ ਹਰ ਸਿਗਰਟ ‘ਤੇ ਲਿਖੀ ਹੋਵੇਗੀ ਸਿਹਤ ਚਿਤਾਵਨੀ, ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼

On Punjab