PreetNama
ਫਿਲਮ-ਸੰਸਾਰ/Filmy

ਹੜ੍ਹ ਪੀੜਤਾਂ ਦੀ ਮਦਦ ਲਈ ਤਰਸੇਮ ਜੱਸੜ ਵੀ ਪਹੁੰਚੇ, ਲੋਕਾਂ ਨੂੰ ਕੀਤੀ ਇਹ ਅਪੀਲ

ਜਲੰਧਰ: ਪੰਜਾਬ ਵਿੱਚ ਹੜ੍ਹਾਂ ਆਉਣ ਤੋਂ ਤਕੀਬਨ ਹਫ਼ਤਾ ਬਾਅਦ ਵੀ ਹਾਲਾਤ ਠੀਕ ਨਹੀਂ ਹੋਏ ਅਤੇ ਸੈਂਕੜੇ ਪਿੰਡਾਂ ਦੇ ਲੋਕ ਹਾਲੇ ਹੀ ਪਾਣੀ ਦਾ ਸੰਤਾਪ ਹੰਢਾ ਰਹੇ ਹਨ। ਉਨ੍ਹਾਂ ਦੀ ਮਦਦ ਲਈ ਕਈ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਲੱਗੀਆਂ ਜੁਟੀਆਂ ਹੋਈਆਂ ਹਨ। ਪਰ ਇਸ ਸਮੇਂ ਕਈ ਉੱਘੇ ਸਿਤਾਰੇ ਵੀ ਆਪਣਿਆਂ ਦਾ ਸਾਥ ਦੇਣ ਲਈ ਜ਼ਮੀਨ ‘ਤੇ ਪਹੁੰਚੇ ਹੋਏ ਹਨ।ਬੀਤੇ ਕੱਲ੍ਹ ਪ੍ਰਸਿੱਧ ਪੰਜਾਬੀ ਕਲਾਕਾਰ ਤਰਸੇਮ ਜੱਸੜ ਪਰਉਪਕਾਰੀ ਸੰਸਥਾ ਖ਼ਾਲਸਾ ਏਡ ਨਾਲ ਸੁਲਤਾਨਪੁਰ ਲੋਧੀ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ। ਉਨ੍ਹਾਂ ਨਾ ਸਿਰਫ ਪਿੰਡਾਂ ਵਿੱਚ ਲੋਕਾਂ ਦੀ ਮਦਦ ਕੀਤੀ, ਬਲਕਿ ਪਿੰਡਾਂ ਦੇ ਬਾਹਰਵਾਰ ਬਣੀਆਂ ਢਾਣੀਆਂ ਤੇ ਡੇਰਿਆਂ ਵਿੱਚ ਜਾ ਕੇ ਲੋਕਾਂ ਤਕ ਜ਼ਰੂਰੀ ਰਸਦ ਪਹੁੰਚਾਈ।ਜੱਸੜ ਨੇ ਕਿਹਾ ਕਿ ਬੇਸ਼ੱਕ ਬਹੁਤ ਜਣੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ, ਪਰ ਪੰਜਾਬ ਦੇ ਕਾਫੀ ਲੋਕ ਹਾਲੇ ਪਾਣੀ ਵਿੱਚ ਫਸੇ ਲੋਕਾਂ ਦੀ ਮੁਸ਼ਕਿਲ ਤੋਂ ਵਾਕਿਫ ਨਹੀਂ ਹਨ। ਉਨ੍ਹਾਂ ਲੋਕਾਂ ਨੂੰ ਤੇ ਖ਼ਾਸ ਤੌਰ ‘ਤੇ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਲਈ ਇੱਕ ਹੋ ਕੇ ਮਦਦ ਕਰਨ।ਇਸ ਤੋਂ ਪਹਿਲਾਂ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਸੱਤ ਲੱਖ ਰੁਪਏ ਦੀ ਰਾਸ਼ੀ ਖ਼ਾਲਸਾ ਏਡ ਰਾਹੀਂ ਭੇਜ ਚੁੱਕੇ ਹਨ ਅਤੇ ਮਾਡਲ ਹਿਮਾਂਸ਼ੀ ਖੁਰਾਨਾ ਵੀ ਜੱਸੜ ਵਾਂਗ ਜ਼ਮੀਨੀ ਪੱਧਰ ‘ਤੇ ਪਹੁੰਚ ਕੇ ਲੋਕਾਂ ਦੀ ਮਦਦ ਕਰ ਚੁੱਕੀ ਹੈ। ਇਸ ਮੁਸ਼ਕਿਲ ਘੜੀ ਵਿੱਚ ਸਿਤਾਰਿਆਂ ਵੱਲੋਂ ਕੀਤੇ ਜਾਣ ਵਾਲੇ ਅਜਿਹੇ ਕੰਮਾਂ ਦੀ ਚੁਫੇਰਿਓਂ ਸ਼ਲਾਘਾ ਵੀ ਹੋ ਰਹੀ ਹੈ।

Related posts

BHARAT BOX OFFICE COLLECTION: ਰਿਲੀਜ਼ ਦੇ 14 ਦਿਨਾਂ ‘ਚ ਸਲਮਾਨ ਦੀ ਫ਼ਿਲਮ ਨੇ ਕਮਾਏ ਇੰਨੇ ਕਰੋੜ

On Punjab

ਸ਼ਾਹਰੁਖ ਦੀ ਬੇਟੀ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

On Punjab

ਸੂਰਤ ਅਗਨੀਕਾਂਡ : ਵਿਦਿਆਰਥੀਆਂ ਦੀ ਮੌਤ ’ਤੇ ਬਾਲੀਵੁੱਡ ਨੇ ਪ੍ਰਗਟਾਇਆ ਦੁੱਖ

On Punjab