PreetNama
ਫਿਲਮ-ਸੰਸਾਰ/Filmy

ਹੌਲੀਵੁੱਡ ਅਭਿਨੇਤਰੀ ਕੈਲੀ ਪ੍ਰੈਸਟਨ ਦਾ ਕੈਂਸਰ ਨਾਲ ਦੇਹਾਂਤ

57 ਸਾਲਾਂ ਦੀ ਹੌਲੀਵੁੱਡ ਅਭਿਨੇਤਰੀ ਕੈਲੀ ਪ੍ਰੈਸਟਨ ਦਾ ਕੈਂਸਰ ਕਰਕੇ ਦੇਹਾਂਤ ਹੋ ਗਿਆ ਹੈ। ਕੈਲੀ ਪ੍ਰੈਸਟਨ “Mischief,” “Twins” and “Jerry Maguire,” ਵਰਗੀਆਂ ਫ਼ਿਲਮ ‘ਚ ਨਜ਼ਰ ਆਈ ਸੀ। ਕੈਲੀ ਪ੍ਰੈਸਟਨ ਪਿਛਲੇ ਦੋ ਸਾਲਾਂ ਤੋਂ ਛਾਤੀ ਦੇ ਕੈਂਸਰ ਨਾਲ ਲੜਾਈ ਲੜ ਰਹੀ ਸੀ। ਦੋ ਸਾਲ ਕੈਂਸਰ ਨਾਲ ਲੜਨ ਤੋਂ ਬਾਅਦ ਅੱਜ ਉਸ ਦਾ ਦੇਹਾਂਤ ਹੋ ਗਿਆ ਹੈ।

ਕੈਲੀ ਪ੍ਰੈਸਟਨ ਦੇ ਪਤੀ ਅਭਿਨੇਤਾ ਜੋਨ ਟਰਾਵੋਲਟਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕਰਕੇ ਕੈਲੀ ਦੇ ਦੇਹਾਂਤ ਬਾਰੇ ਦੱਸਿਆ ਹੈ। ਟਰੈਵੋਲਟਾ ਨੇ ਲਿਖਿਆ, “ਮੈਂ ਬਹੁਤ ਭਾਰੀ ਦਿਲ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਸੁੰਦਰ ਪਤਨੀ ਕੈਲੀ ਛਾਤੀ ਦੇ ਕੈਂਸਰ ਨਾਲ ਆਪਣੀ ਦੋ ਸਾਲਾਂ ਦੀ ਲੜਾਈ ਹਾਰ ਗਈ ਹੈ।”ਟਰੈਵੋਲਟਾ ਨੇ ਲਿਖਿਆ, “ਕੈਲੀ ਨੇ ਬਹੁਤ ਸਾਰੇ ਲੋਕਾਂ ਦੇ ਪਿਆਰ ਤੇ ਸਹਾਇਤਾ ਨਾਲ ਇੱਕ ਬਹਾਦਰੀ ਭਰੀ ਲੜਾਈ ਲੜੀ। ਕੈਲੀ ਪ੍ਰੈਸਟਨ ਦੀ ਆਖਰੀ ਫਿਲਮ ਜਾਨ ਟਰਾਵੋਲਟਾ ਦੇ ਨਾਲ “ਟਰਾਵੋਲਟਾ ਇਜ਼ ਗੋਟੀ” ਸੀ। ਅਭਿਨੇਤਰੀ ਕੈਲੀ ਪ੍ਰੈਸਟਨ ਦੋ ਬੱਚਿਆਂ ਦੀ ਮਾਂ ਸੀ ਤੇ ਉਸ ਦੇ ਬੇਟੇ ਜੈੱਟ ਦੀ ਮੌਤ 2009 ‘ਚ ਹੀ ਹੋ ਗਈ ਸੀ।

Related posts

ਬੇਟੇ ਕਰਨ ਦਿਓਲ ਨੂੰ ਪਰਦੇ ‘ਤੇ ਵੇਖ ਭਾਵੁਕ ਹੋਏ ਸੰਨੀ ਦਿਓਲ, ਫੈਨਸ ਲਈ ਸ਼ੇਅਰ ਕੀਤੀ ਪੋਸਟ

On Punjab

Shabana Azmi ਹੋਈ Online fraud ਦਾ ਸ਼ਿਕਾਰ, ਮਹਿੰਗੀ ਸ਼ਰਾਬ ਦਾ ਕੀਤਾ ਸੀ ਆਰਡਰ, ਪੜ੍ਹੋ ਪੂਰੀ ਖ਼ਬਰ

On Punjab

ਬਾਹੂਬਲੀ ਕਟੱਪਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਬੇਟੇ ਨੇ ਪੋਸਟ ਸ਼ੇਅਰ ਕਰ ਕਿਹਾ- ‘ਪੂਰੀ ਤਰ੍ਹਾਂ ਠੀਕ ਹਨ ਅੱਪਾ’

On Punjab