PreetNama
ਫਿਲਮ-ਸੰਸਾਰ/Filmy

ਹੈਰਾਨੀਜਨਕ! ਬਿਹਾਰ ‘ਚ ਗ੍ਰੈਜ਼ੂਏਸ਼ਨ ਦੀ ਪ੍ਰੀਖਿਆ ਦੇ ਰਿਹਾ ਇਮਰਾਨ ਹਾਸ਼ਮੀ ਤੇ ਸੰਨੀ ਲਿਓਨ ਦਾ 20 ਸਾਲਾ ਬੇਟਾ

ਸਾਰਾ ਮਾਮਲਾ ਮੁਜ਼ੱਫਰਪੁਰ ਦੇ ਮੀਨਾਪੁਰ ਬਲਾਕ ਦਾ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਯੂਨੀਵਰਸਿਟੀ ਦੇ ਧਨਰਾਜ ਮਹਤੋ ਕਾਲਜ ਵਿੱਚ ਪੜ੍ਹ ਰਹੇ ਕੁੰਦਨ ਕੁਮਾਰ ਨਾਮੀ ਵਿਦਿਆਰਥੀ ਦੇ ਦਾਖਲਾ ਕਾਰਡ ‘ਤੇ ਇਹ ਸਭ ਲਿਖਿਆ ਹੋਇਆ ਹੈ। ਅਜਿਹੀ ਸਥਿਤੀ ਵਿਚ ਇਹ ਸਵਾਲ ਉੱਠਦਾ ਹੈ ਕਿ ਗ੍ਰੈਜੂਏਸ਼ਨ ਪਾਰਟ-2 ਦਾ ਫਾਰਮ ਭਰਨ ਵੇਲੇ ਵਿਦਿਆਰਥੀ ਦੇ ਮਾਪਿਆਂ ਦਾ ਨਾਂ ਕਿਵੇਂ ਬਦਲ ਗਿਆ ਤੇ ਜੇਕਰ ਪਾਰਟ 1 ਦੇ ਸਮੇਂ ਵੀ ਇਹੀ ਪ੍ਰਿੰਟ ਹੋਇਆ ਸੀ ਤਾਂ ਉਸ ਸਮੇਂ ਜਾਂਚ ਕਿਉਂ ਨਹੀਂ ਹੋਈ।

ਹਾਲਾਂਕਿ, ਇਸ ਸਬੰਧ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਬਿਹਾਰ ਯੂਨੀਵਰਸਿਟੀ ਦੇ ਰਜਿਸਟਰਾਰ ਰਾਮ ਕ੍ਰਿਸ਼ਨ ਠਾਕੁਰ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ। ਵੇਖਣ ਨੂੰ ਇਹ ਇੰਜ ਜਾਪਦਾ ਹੈ ਤਿਵੇਂ ਕਿਸੇ ਨੇ ਸ਼ਰਾਰਤ ਕੀਤੀ ਹੋਵੇ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Related posts

ਹਿਮਾਂਸ਼ੀ ਖੁਰਾਣਾ ਨੂੰ ਦੁਬਾਰਾ ਕਿਉਂ ਕਰਵਾਉਣਾ ਪਿਆ ਕੋਰੋਨਾ ਟੈਸਟ?

On Punjab

ਵੋਟਰਾਂ ਨੂੰ ਭਟਕਾਉਣ ਲਈ ਬਣਾਈ ਡਾ. ਮਨਮੋਹਨ ਸਿੰਘ ’ਤੇ ਫਿਲਮ?, ਇੱਕ ਹੋਰ ਪਟੀਸ਼ਨ ਦਾਇਰ

On Punjab

ਦਿੱਗਜ਼ ਕਲਾਕਾਰ ਦਿਲਜੀਤ, ਗਿੱਪੀ, ਜੈਜ਼ੀ ਹੋਏ ਇਕੱਠੇ, ਆਖਰ ਕੀ ਸੀ ਵਜ੍ਹਾ

On Punjab