PreetNama
ਫਿਲਮ-ਸੰਸਾਰ/Filmy

ਹੈਪੀ ਰਾਏਕੋਟੀ ਬਣੇ ਪਿਤਾ,ਘਰ ਆਇਆ ਨੰਨ੍ਹਾ ਮਹਿਮਾਨ,ਸ਼ੇਅਰ ਕੀਤੀ ਤਸਵੀਰ

happy-raikoti-becomes-father: ਪਾਲੀਵੁਡ ਸਿਤਾਰਿਆਂ ਦੀ ਗੱਲ ਕੀਤੀ ਜਾਏ ਤਾਂ ਅੱਜ ਉਹ ਤਰੱਕੀ ਦੇ ਉਸ ਮੁਕਾਮ ‘ਤੇ ਹਨ ਜਿਹਨਾਂ ਦੀ ਦੇਸ਼ਾ – ਵਿਦੇਸ਼ਾ ‘ਚ ਬਹੁਤ ਹੀ ਸਰਾਹਨਾ ਕੀਤੀ ਜਾਂਦੀ ਹੈ। ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਦੇ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ।

ਦਰਅਸਲ, ਬੀਤੇ ਦਿਨੀਂ ਹੈਪੀ ਰਾਏਕੋਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨੰਨ੍ਹੇ ਬੱਚੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਨੰਨ੍ਹਾ ਬੱਚਾ ਕਿਸੇ ਹੋਰ ਦਾ ਨਹੀਂ ਸਗੋ ਹੈਪੀ ਰਾਏਕੋਟੀ ਦਾ ਬੇਟਾ ਹੈ। ਜੀ ਹਾਂ, ਹਾਲ ਹੀ ‘ਚ ਹੈਪੀ ਰਾਏਕੋਟੀ ਦੀ ਪਤਨੀ ਨੇ ਨੰਨ੍ਹੇ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦੀ ਤਸਵੀਰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਹੈਪੀ ਰਾਏਕੋਟੀ ਨੇ ਕੈਪਸ਼ਨ ‘ਚ ਲਿਖਿਆ, ”ਮੇਰੀ ਜਾਨ ਤੂੰ ਏ।” ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ‘ਤੇ ਸੰਗੀਤ ਤੇ ਫਿਲਮ ਜਗਤ ਦੀਆਂ ਹਸਤੀਆਂ ਕੁਮੈਂਟ ਕਰਕੇ ਸ਼ੁੱਭਕਾਮਨਾਵਾਂ ਦੇ ਰਹੇ ਹਨ। ਮਨਿੰਦਰ ਬੁੱਟਰ ਨੇ ਜੱਫੀ ਤੇ ਸਿਤਾਰੇ ਵਾਲੇ ਇਮੋਜ਼ੀ ਪੋਸਟ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪੰਜਾਬੀ ਅਦਾਕਾਰਾ ਦਿਲਜੋਤ ਨੇ ਲਿਖਿਆ, ‘ਮੁਬਾਰਕਾਂ ਹੈਪੀ। ਇਨ੍ਹਾਂ ਤੋਂ ਇਲਾਵਾ ਰੌਸ਼ਨ ਪ੍ਰਿੰਸ, ਸਾਰਾ ਗੁਰਪਾਲ, ਜ਼ੋਰਾ ਰੰਧਾਵਾ, ਜਗਦੀਪ ਸਿੱਧੂ, ਦੇਸੀ ਕਰਿਊ ਵਰਗੇ ਸਿਤਾਰਿਆਂ ਨੇ ਵੀ ਵਧਾਈਆਂ ਦਿੱਤੀਆਂ।

ਦੱਸ ਦਈਏ ਕਿ ਹੈਪੀ ਰਾਏਕੋਟੀ ਸਾਲ 2018 ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ। ਹੈਪੀ ਰਾਏਕੋਟੀ ਇੱਕ ਭਾਰਤੀ ਗਾਇਕ, ਗੀਤਕਾਰ ਅਤੇ ਅਦਾਕਾਰ ਹਨ ਜੋ ਕਿ ਪੰਜਾਬ ਤੋਂ ਹਨ। ਉਹ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਦੇ ਗਾਏ ਗੀਤ ਲਿਖਣ ਕਰਕੇ ਉਭਰ ਕੇ ਸਾਹਮਣੇ ਆਏ ਸਨ। ਉਹਨਾਂ ਨੂੰ ਪ੍ਰਸਿੱਧੀ 2014 ਵਿੱਚ ਉਹਨਾਂ ਦੁਆਰਾ ਗਾਏ ਗੀਤ “ਜਾਨ” ਕਰਕੇ ਮਿਲੀ ਸੀ।ਫਿਰ 2015 ਵਿੱਚ ਉਹਨਾਂ ਦੀ ਐਲਬਮ “7 ਕਨਾਲਾਂ” ਨੂੰ ਵੀ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਅਦਾਕਾਰੀ ਕਰਦੇ ਹੋਏ ਉਹਨਾਂ ਨੇ ਪੰਜਾਬੀ ਫ਼ਿਲਮ “ਟੇਸ਼ਨ” ਵਿੱਚ ਮੁੱਖ ਭੂਮਿਕਾ ਨਿਭਾਈ। ਉਹ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹਨ।

Related posts

ਜਾਣੋ ਕੌਣ ਹੈ ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰਾਏ, ਲਾਲ ਕਿਲੇ ਦੀ ਹਿੰਸਾ ਦੌਰਾਨ ਚਰਚਾ ‘ਚ ਆਈ ਸੀ

On Punjab

ਡਰੱਗਸ ਕੇਸ: ਰਕੂਲ ਪ੍ਰੀਤ ਸਿੰਘ ਤੋਂ ਚਾਰ ਘੰਟੇ ਪੁੱਛਗਿੱਛ, ਰੀਆ ਨਾਲ ਡਰੱਗਸ ਬਾਰੇ ਚੈੱਟ ‘ਤੇ ਭਰੀ ਹਾਮੀ

On Punjab

Coronavirus in Bollywood : ਅਦਾਕਾਰਾ ਕਰੀਨਾ ਕਪੂਰ ਤੇ ਅੰਮ੍ਰਿਤਾ ਅਰੋੜਾ ਦੇ ਕੋਰੋਨਾ ਸੰਕ੍ਰਮਿਤ ਹੋਣ ਕਾਰਨ ਰਿਹਾਇਸ਼ੀ ਇਮਾਰਤ ਸੀਲ, BMC ਕਰੇਗੀ RT-PCR ਟੈਸਟ

On Punjab