PreetNama
ਸਮਾਜ/Social

ਹੇ ਮੇਰੇ ਨਾਨਕ ਜੀਉ

ਹੇ ਮੇਰੇ ਨਾਨਕ ਜੀਉ
ਤੁਹਾਡੀ ਉਸਤਤ ਕਰਣ ਲੱਗਿਆਂ
ਕਲਮ ਸ਼ਰਧਾ ਨਾਲ ਸਿਰ ਝੁਕਾ ਲੈਂਦੀ
ਫਿਰ ਮਗਨ ਹੋ ਵਿਚ ਵਿਚ ਚੋਣਾਂ ਦੇ
ਸਭ ਕੁੱਝ ਹੀ ਭੁੱਲ ਜਾਂਦੀ
ਫਿਰ ਚੇਤਾ ਆਉਂਦਾ ਲਿਖਣ ਦਾ
ਮੈਂ ਕਲਮ ਨੂੰ ਮੁੜ ਜਗਾਉਂਦੀ
ਅੱਧੀ ਨੀਂਦਰ ਉੱਠ ਕੇ ਉਹ ਫਿਰ
ਜੀਉ ਤੁਹਾਡੇ ਸੋਹਲੇ ਗਾਉਂਦੀ
ਕਦੇ ਸੀ ਕਿਧਰੇ ਲੰਗਰ ਲਾਉਂਦੇ
ਕਿਧਰੇ ਹੱਟ ਚਲਾਉਂਦੇ
ਕਦੇ ਗੱਲ ਕਰਦੇ ਸੱਚੇ ਦਰ ਦੀ
ਕਦੇ ਮਨੁੱਖਤਾ ਨੂੰ ਵਡਿਆਂਉਦੇ
ਨਾਲ ਲੈ ਕੇ ਬਾਲੇ ਮਰਦਾਨੇ ਨੂੰ
ਲੰਮੀਆਂ ਵਾਟਾਂ ਤੇ ਜਾਂਦੇ
ਜਿੱਥੇ ਕੋਈ ਭੁੱਲਾ ਰਾਹੀ ਮਿਲਦਾ
ਉਸ ਤਾਈਂ ਰਾਹ ਦਿਖਾਉਂਦੇ
ਰੱਖ ਚੇਤੇ ਉਸ ਅਕਾਲ ਨੂੰ
ਸੱਚੇ ਮਾਰਗ ਤੇ ਜਾਂਦੇ
ਤਨ ਕੱਪੜ, ਪੈਰੀਂ ਜੁੱਤੀ
ਨਾ ਖਿਆਲ ਇਨ੍ਹਾਂ ਨੂੰ ਆਉਂਦੇ
ਜੋ ਮਿਲੇ , ਜਿਹਾ ਮਿਲੇ
ਨਾ ਬਹੁਤਾ ਮਨ ਭਰਮਾਉਂਦੇ
ਮਰਦਾਨੇ ਦੀ ਭੁੱਖ ਪਿਆਸ ਤਾਈਂ
ਕੌਤਕ ਕਈ ਦਿਖਾਉਂਦੇ
ਐਸੇ ਮੇਰੇ ਨਾਨਕ ਜੀਉ
ਦੀਨ ਦੁਖੀਆਂ ਦੀ ਪੀੜ ਵੰਡਾਉਂਦੇ
ਧਰਮ ਜਾਤ ਦੀਆਂ ਵੰਡਾਂ ਨੂੰ
ਲੀਕ ਪਿਆਰ ਦੀ ਨਾਲ ਮਿਲਾਉਂਦੇ
ਚੰਗਾ ਮਾੜਾ ਉੱਚਾ ਨੀਵਾਂ
ਸਭ ਨੂੰ ਗੱਲ ਨਾਲ ਲਾਉਂਦੇ
ਪਿਆਰਾ ਬਾਬਾ ਨਾਨਕ ਮੇਰਾ
ਅੱਜ ਵੀ ਹਾਕਾਂ ਲਾਉਂਦੇ
ਗਿੱਦੜਾਂ ਤੋਂ ਤੁਸੀਂ ਬੱਚ ਕੇ ਰਹਿਣਾ
ਇਹੀ ਸਬਕ ਸਿਖਾਉਂਦੇ
ਭੇਖੀ ਭੇਖ ਧਾਰ ਆਂਉਦੇ ਰਹਿਣਗੇ
ਭਰਮਾਂ ‘ਚ ਸਾਰਿਆਂ ਨੂੰ ਪਾਉਂਦੇ ਰਹਿਣਗੇ
ਕੂੜ ਦੀ ਚੱਲਣੀ ਹਨੇਰੀ, ਕੂੜ ਦਾ ਹੋਣਾ ਪਸਾਰਾ
ਸੱਚ ਧਾਰ ਕੇ ਰੱਖਣਾ
ਇਹੀ ਬਣੂੰ ਸਹਾਰਾ
ਪਿਆਰ ਦੇ ਸਬਕ ਕੁਲ ਦੁਨੀਆ ਨੂੰ ਸਿਖਾਉਣਾ
ਮੈਂ ਖੜਾਂਗਾ ਨਾਲ ਤੁਹਾਡੇ ਬੱਸ ਸੱਚੇ ਰਾਹ ਤੇ ਜਾਣਾ
ਲੱਖ ਆਉਣਗੀਆਂ ਔਕੜਾਂ ਜਦੋਂ
ਨਾ ਦਿਲ ਹਾਰ ਬਹਿ ਜਾਣਾ
ਰੱਖ ਹੌਂਸਲਾ ਮੁੜ ਖਲੋ ਜਾਣਾ
ਰਾਹ ਜ਼ਿੰਦਗੀ ਦਾ ਪਾਣਾ
ਇਸੇ ਤਰਾਂ ਈ ਚੱਲਦੇ ਚੱਲਦੇ,
ਭਵ ਸਾਗਰ ਤਰ ਜਾਣਾ ।

ਗੁਰਪ੍ਰੀਤ ਕੌਰ
#8780/5 ਰੇਲਵੇ ਰੋਡ , ਫਾਟਕ ਵਾਲੀ ਗਲੀ , ਅੰਬਾਲਾ ਸ਼ਹਿਰ
9467812870

Related posts

ਵਿਆਹਾਂ ‘ਚ ਹੋ ਰਿਹੈ ਬਦਲਾਵ..

Pritpal Kaur

ਆਸਟ੍ਰੇਲੀਆ ਦੀਆਂ ਦੋ ਹੋਰ ’ਵਰਸਿਟੀਆਂ ’ਚ ਭਾਰਤੀ ਵਿਦਿਆਰਥੀਆਂ ਦੇ ਦਾਖ਼ਲੇ ’ਤੇ ਪਾਬੰਦੀ, ਫ਼ਰਜ਼ੀ ਵੀਜ਼ਾ ਅਰਜ਼ੀਆਂ ਦੇ ਮਾਮਲਿਆਂ ’ਚ ਵਾਧੇ ਕਾਰਨ ਚੁੱਕਿਆ ਕਦਮ

On Punjab

ਤੇਰੇ ਬਿਨ

Pritpal Kaur