PreetNama
ਖਾਸ-ਖਬਰਾਂ/Important News

ਹੂਥੀ ਵਿਦਰੋਹੀਆਂ ਨੇ ਮਸਜਿਦ ‘ਤੇ ਕੀਤਾ ਹਮਲਾ, 70 ਫੌਜੀਆਂ ਦੀ ਮੌਤ

Mosque Attacks ਹੂਥੀ ਵਿਦਰੋਹੀਆਂ ਨੇ ਸ਼ਨੀਵਾਰ ਨੂੰ ਯਮਨ ਦੇ ਮਰੀਬ ਸੂਬੇ ਵਿੱਚ ਮਸਜਿਦ ‘ਤੇ ਮਿਜ਼ਾਈਲ ਤੇ ਡਰੋਨ ਨਾਲ ਹਮਲਾ ਕਰ ਦਿੱਤਾ| ਇਸ ਹਮਲੇ ਵਿੱਚ ਕਰੀਬ 70 ਫੌਜੀਆਂ ਦੀ ਮੌਤ ਹੋ ਗਈ|ਇਹ ਘਟਨਾ ਉਸ ਸਮੇਂ ਹੋਈ ਜਦੋਂ ਮਰੀਬ ਸੂਬੇ ਵਿੱਚ ਫੌਜੀ ਨਮਾਜ ਅਦਾ ਕਰ ਰਹੇ ਸਨ|ਇਹ ਜਾਣਕਾਰੀ ਫੌਜ ਤੇ ਮੈਡੀਕਲ ਅਧਿਕਾਰੀਆਂ ਨੇ ਦਿੱਤੀ| ਸੂਤਰਾਂ ਮੁਤਾਬਕ ਹੂਥੀ ਵਿਦਰੋਹੀਆਂ ਵਲੋਂ ਰਾਜਧਾਨੀ ਸਨਾ ਤੋਂ 170 ਕਿਲੋਮੀਟਰ ਦੂਰ ਪੂਰਬ ਵਿੱਚ ਫੌਜੀ ਕੈਂਪ ਵਿੱਚ ਮਸਜਿਦ ‘ਤੇ ਹਮਲਾ ਕੀਤਾ ਗਿਆ| ਮਰੀਬ ਸਿਟੀ ਹਸਪਤਾਲ, ਜਿੱਥੇ ਪੀੜਤਾਂ ਨੂੰ ਲਿਆਂਦਾ ਗਿਆ, ਦੇ ਇਕ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਹਮਲੇ ਵਿੱਚ ਘੱਟੋਂ-ਘੱਟ 70 ਫੌਜੀ ਮਾਰੇ ਗਏ ਤੇ 50 ਜ਼ਖਮੀ ਹੋ ਗਏ ਹਨ|

ਇਹ ਹਮਲਾ ਸਰਕਾਰ ਦੀ ਪ੍ਰਾਪਤ ਫੌਜਾਂ ਵਲੋਂ ਹੂਥੀ ਵਿਦਰੋਹੀਆਂ ਵਿਰੁਧ ਰਾਜਧਾਨੀ ਸਨਾ ਦੇ ਉਤਰੀ ਨਾਹਮ ਖੇਤਰ ਵਿੱਚ ਵੱਡੇ ਪੱਧਰ ਤੇ ਚਲਾਈ ਗਈ ਮੁਹਿੰਮ ਤੋਂ ਇਕ ਦਿਨ ਬਾਅਦ ਹੋਇਆ ਹੈ| ਇਕ ਫੌਜੀ ਅਧਿਕਾਰੀ ਨੇ ਦੱਸਿਆ ਕਿ ਨਾਹਮ ਵਿੱਚ ਲੜਾਈ ਐਤਵਾਰ ਵੀ ਜਾਰੀ ਸੀ| ਸੂਤਰਾਂ ਮੁਤਾਬਕ ਕਾਰਵਾਈ ਵਿੱਚ ਹੂਥੀ ਦੇ ਦਰਜਨਾਂ ਅਤਿਵਾਦੀ ਮਾਰੇ ਗਏ| ਹਾਲਾਂਕਿ ਹੂਥੀਆਂ ਨੇ ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ| ਉਥੇ ਹੀ ਯਮਨ ਦੇ ਰਾਸ਼ਟਰਪਤੀ ਅਬੇਦਰਾਬਬੋ ਮਨਸੂਰ ਹਾਦੀ ਨੇ ਹੂਥੀ ਵਲੋਂ ਮਸਜਿਦ ‘ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ|

Related posts

ਆਰ.ਟੀ.ਆਈ. ਅਧੀਨ ਰਾਜਨੀਤਿਕ ਪਾਰਟੀਆਂ: ਸਿਆਸੀ ਪਾਰਟੀਆਂ ਨੂੰ RTI ਤਹਿਤ ਲਿਆਉਣ ਬਾਰੇ ਸੁਣਵਾਈ ਕਰੇਗੀ ਸੁਪਰੀਮ ਕੋਰਟ

On Punjab

ਅਮਰੀਕੀ ਯਾਤਰਾ ਦੌਰਾਨ ਸੁਰਖ਼ੀਆਂ ’ਚ PM ਮੋਦੀ ਦੀ ਸ਼ਾਹੀ ਸਵਾਰੀ, US ਦੇ ‘ਏਅਰਫੋਰਸ ਵਨ’ ਨੂੰ ਦੇ ਰਿਹੈ ਟੱਕਰ, ਜਾਣੋ ਇਸਦੀਆਂ ਖ਼ੂਬੀਆਂ

On Punjab

Afghanistan : ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਤਾਲਿਬਾਨ ਤੋਂ ਕੀਤੀ ਮੰਗ – ਦੇਸ਼ ‘ਚ ਲੜਕੀਆਂ ਲਈ ਜਲਦੀ ਖੋਲ੍ਹੇ ਜਾਣ ਸਕੂਲ

On Punjab