62.67 F
New York, US
August 27, 2025
PreetNama
ਖਾਸ-ਖਬਰਾਂ/Important News

ਹੁਣ ਹੈਲਥ ਇੰਸ਼ੋਰੈਂਸ ਕੰਪਨੀਆਂ ਚੁੱਕਣਗੀਆਂ ਕੋਰੋਨਾ ਵਾਇਰਸ ਦੇ ਇਲਾਜ ਦਾ ਸਾਰਾ ਖਰਚਾ : IRDAI

IRDAI asks insurance companies: ਭਾਰਤ ‘ਚ ਕਰੋਨਾ ਵਾਇਰਸ ਦੀ ਦਸਤਕ ਤੋਂ ਬਾਅਦ ਬੀਮਾ ਨਿਯਮ ਨਿਰਧਾਰਤ ਕਰਨ ਵਾਲੇ ਮੰਤਰਾਲਾ IRDAI ਵੱਲੋਂ ਵੀ ਬੀਮਾ ਕੰਪਨੀਆਂ ਲਈ ਨਵੇਂ ਨਿਰਦੇਸ਼ ਜਾਰੀ ਕਰਦਿਆਂ ਕੋਰੋਨਾ ਵਾਇਰਸ ਦੇ ਇਲਾਜ ਨੂੰ ਪਾਲਿਸੀ ‘ਚ ਸ਼ਾਮਲ ਕਰਨ ਲਈ ਕਿਹਾ ਹੈ। ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਹੈਲਥ ਇੰਸ਼ੋਰੈਂਸ ਕੰਪਨੀਆਂ ਵੱਲੋਂ ਇਸ ਨੂੰ ਜਲਦ ਸ਼ਾਮਿਲ ਕਰ ਲਿਆ ਜਾਵੇਗਾ। ਹਾਲਾਂਕਿ, ਕੋਰੋਨਾ ਵਾਇਰਸ ਦਾ ਪੁਖਤਾ ਇਲਾਜ ਹਜੇ ਤੱਕ ਨਹੀਂ ਮਿਲਿਆ । ਕੋਰੋਨਾ ਵਾਇਰਸ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਸਰਦੀ, ਜੁਕਾਮ, ਬੁਖਾਰ ਤੋਂ ਇਹ ਸ਼ੁਰੂ ਹੁੰਦਾ ਹੈ ।

ਦੱਸ ਦੇਈਏ ਕਿ IRDAI ਨੇ ਇੱਕ ਸਰਕੂਲਰ ਰਾਹੀਂ ਵੱਖ-ਵੱਖ ਵਰਗਾਂ ਦੀਆਂ ਸਿਹਤ ਬੀਮਾਂ ਲੋੜਾਂ ਨੂੰ ਮੁੱਕਮਲ ਕਰਨ ਦੇ ਉਦੇਸ਼ ਨਾਲ ਕੋਰੋਨਾ ਵਾਇਰਸ ਦੇ ਇਲਾਜ ‘ਚ ਆਉਣ ਵਾਲੇ ਖਰਚੇ ਨੂੰ ਵੀ ਸ਼ਾਮਲ ਕਰਨ ਨਵੇਂ ਪ੍ਰੋਡਕਟ ਡਿਜ਼ਾਈਨ ਕਰਨ ਦੀ ਸਲਾਹ ਦਿੱਤੀ ਹੈ। ਜਿਸ ਤੋਂ ਬਾਅਦ ਕੰਪਨੀਆਂ ਨੂੰ ਕਿਸੇ ਵੀ ਮਰੀਜ ਦੇ ਕਲੇਮ ਕਰਨ ‘ਤੇ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ। IRDAI ਮੁਤਾਬਕ ਕੇਵਲ ਹਸਪਤਾਲ ‘ਚ ਇਲਾਜ ਹੀ ਨਹੀਂ , ਉਸਤੋਂ ਬਾਅਦ ਹੋਣ ਵਾਲੇ ਖ਼ਰਚ ਦਾ ਵੀ ਭੁਗਤਾਨ ਕਰਨਾ ਪਵੇਗਾ । ਜ਼ਿਕਰਯੋਗ ਹੈ ਕਿ ਸਰਕਾਰ ਨੇ ਇੱਕ ਖਾਸ ਪੈਨਲ ਦਾ ਗਠਨ ਵੀ ਕੀਤਾ ਹੈ ਜੋ ਅਜਿਹੇ ਕੇਸਾਂ ਦੀ ਜਾਂਚ ਕਰੇਗਾ।

ਇਹ ਹੀ ਨਹੀਂ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਸਰਕਾਰ ਵੀ ਚਿੰਤਿਤ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸੰਸਦ ਵਿੱਚ ਬਿਆਨ ਰਾਹੀਂ ਕਿਹਾ ਕਿ ਸਮੁੱਚੇ ਤੌਰ ‘ਤੇ 29 ਮਰੀਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਾਰਿਆਂ ਹਾਲਤ ਸਥਿਰ ਹੈ। ਇਸ ਸਮੇਂ ਦੇ ਮਾਮਲਿਆਂ ‘ਤੇ ਵਿਚਾਰ ਕਰਨ ਲਈ ਦਿਮਾਗੀ ਸਮੂਹਾਂ ਦਾ ਧਿਆਨ ਰੱਖਿਆ ਜਾਂਦਾ ਹੈ। ਵਿਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ 21 ਹਵਾਈ ਅੱਡਿਆਂ ‘ਤੇ ਜਾਂਚ ਕੀਤੀ ਜਾ ਰਹੀ ਹੈ।

Related posts

ਸੰਘ ਭਾਰਤੀ ਸੱਭਿਆਚਾਰ ਦਾ ਬੋਹੜ: ਮੋਦੀ

On Punjab

ਭਾਰਤੀ ਮੂਲ ਦੇ ਅਈਅਰ ਅਮਰੀਕੀ ਫ਼ੌਜ ਦੇ ਸੀਆਈਓ ਬਣੇ

On Punjab

ਆਈਫਾ4-2025: ਫ਼ਿਲਮ ‘ਸ਼ੋਲੇ’ ਦੀ ਵਿਸ਼ੇਸ਼ ਸਕਰੀਨਿੰਗ ’ਚ ਸ਼ਾਮਲ ਹੋਇਆ ਰਮੇਸ਼ ਸਿੱਪੀ

On Punjab