62.64 F
New York, US
October 26, 2026
PreetNama
ਸਮਾਜ/Social

ਹੁਣ ਹਿਮਾਚਲ ਦੀਆਂ ਵਾਦੀਆਂ ਵੀ ਨਹੀਂ ਰਹੀਆਂ ਠੰਢੀਆਂ, ਪਾਰਾ 44 ਡਿਗਰੀ ਤੱਕ ਚੜ੍ਹਿਆ

ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਗਰਮੀ ਦਾ ਮੌਸਮ ਆਪਣੇ ਤੇਵਰ ਦਿਖਾ ਰਿਹਾ ਹੈ। ਪ੍ਰਦੇਸ਼ ‘ਚ ਪਿਛਲੇ 2-3 ਦਿਨਾਂ ਤੋਂ ਤਾਪਮਾਨ ‘ਚ ਵਾਧਾ ਲਗਾਤਾਰ ਜਾਰੀ ਹੈ। ਇਸ ਵਧਦੇ ਤਾਪਮਾਨ ਦੇ ਚੱਲਦਿਆਂ ਊਨਾ ਦਾ ਤਾਪਮਨ 44.2 ਡਿਗਰੀ ਦਰਜ ਕੀਤਾ ਗਿਆ। ਜਦਕਿ ਬਿਲਾਸਪੁਰ ‘ਚ 42 ਡਿਗਰੀ ਤੇ ਹਮੀਰਪੁਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਜੇਕਰ ਸੂਬੇ ਦੀ ਰਾਜਧਾਨੀ ਸ਼ਿਮਲਾ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ 29.8 ਡਿਗਰੀ ਤੇ ਮਨਾਲੀ ਦਾ ਤਾਪਮਾਨ 27.7 ਡਿਗਰੀ ‘ਤੇ ਪਹੁੰਚ ਗਿਆ ਹੈ। ਇਸ ਕਾਰਨ ਆਮ ਲੋਕਾਂ ਨੂੰ ਕਾਫੀ ਗਰਮ ਮੌਸਮ ਦੀ ਮਾਰ ਝਲਣੀ ਪੈ ਰਹੀ ਹੈ।

ਮੌਸਮ ਵਿਭਾਗ ਦਾ ਦਾਅਵਾ ਹੈ ਕਿ 2 ਤੇ 3 ਜੂਨ ਨੂੰ ਸੂਬੇ ‘ਚ ਇੱਕ ਵਾਰ ਫੇਰ ਮੌਸਮ ਕਰਵਟ ਲੈ ਸਕਦਾ ਹੈ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਰਕਦੇ ਹੋਏ ਕਿਹਾ ਕਿ ਇਨ੍ਹੀਂ ਦਿਨੀਂ40-50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਬੱਦਲ ਹੋਣ ਨਾਲ ਬਾਰਸ਼ ਵੀ ਹੋ ਸਕਦੀ ਹੈ। ਇਸ ਨਾਲ ਵਧੇ ਤਾਪਮਾਨ ‘ਚ ਕੁਝ ਗਿਰਾਵਟ ਜ਼ਰੂਰ ਆ ਸਕਦੀ ਹੈ।

Related posts

ਫਿਲਮ ਇੰਡਸਟਰੀ ਵਿੱਚ ਕੰਮ ਦੇ ਘੰਟਿਆਂ ਨੁੂੰ ਲੈ ਕੇ ਬੋਲੀ ਅਦਾਕਾਰਾ ਤਮੰਨਾ ਭਾਟੀਆ

On Punjab

ਪਾਕਿ ਵੱਲੋਂ ਸਿੱਖ ਕੁੜੀ ਦਾ ਜਬਰਨ ਧਰਮ ਬਦਲਣ ਦਾ ਮਾਮਲਾ, ਅੱਠ ਲੋਕ ਗ੍ਰਿਫ਼ਤਾਰ

On Punjab

ਸੁਲੇਮਾਨੀ ਦੀ ਅੰਤਮ ਯਾਤਰਾ ‘ਚ ਭਗਦੜ, 35 ਲੋਕਾਂ ਦੀ ਮੌਤ, ਕਈ ਜ਼ਖਮੀ

On Punjab