74.97 F
New York, US
July 1, 2025
PreetNama
ਖਾਸ-ਖਬਰਾਂ/Important News

ਹੁਣ ਸਿੱਧੀ ਮੁੱਖ ਮੰਤਰੀ ਨੂੰ ਕਰੋ ਕੰਮਚੋਰ ਅਫਸਰਾਂ ਦੀ ਸ਼ਿਕਾਇਤ

ਲਖਨਊਜਨਤਾ ਦੀਆਂ ਸ਼ਿਕਾਇਤਾਂ ਨਾ ਸੁਣਨ ਵਾਲੇ ਅਫਸਰਾਂ ਦੀ ਹੁਣ ਉੱਤਰ ਪ੍ਰਦੇਸ਼ ‘ਚ ਖੈਰ ਨਹੀਂ ਹੋਵੇਗੀ। ਯੋਗੀ ਸਰਕਾਰ ਨੇ ਅਜਿਹੇ ਕੰਮਚੋਰ ਅਫਸਰਾਂ ‘ਤੇ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਲਖਨਊ ‘ਚ ਮੁੱਖ ਮੰਤਰੀ ਹੈਲਪਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਯੋਗੀ ਨੇ ਫੈਸਲੇ ਬਾਰੇ ਦੱਸਿਆ ਤੇ ਕਿਹਾ ਕਿ ਹੁਣ ਅਧਿਕਾਰੀਆਂ ਦਾ ਏਸੀਆਰ ਲਿਖਦੇ ਹੋਏ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ।

ਇਹ ਪਹਿਲਾ ਮੌਕਾ ਹੈ ਜਦੋਂ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦਾ ਰਿਪੋਰਟ ਕਾਰਡ ਇਸ ਤਰ੍ਹਾਂ ਤਿਆਰ ਹੋਵੇਗਾ। ਯੂਪੀ ‘ਚ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਮ ਹਨ ਕਿ ਅਧਿਕਾਰੀ ਜਨਤਾ ਦੀ ਸੁਣਦੇ ਨਹੀਂ। ਕੁਝ ਤਾਂ ਅਜਿਹੇ ਵੀ ਹਨ ਜੋ ਸੀਐਮ ਦੇ ਹੁਕਮਾਂ ਵਾਲੀਆਂ ਫਾਈਲਾਂ ਵੀ ਦਬਾ ਦਿੰਦੇ ਹਨ। ਹੁਣ ਯੋਗੀ ਸਰਕਾਰ ਨੇ ਅਜਿਹੇ ਅਫਸਰਾਂ ਖਿਲਾਫ ਮੁਹਿੰਮ ਸ਼ੁਰੂ ਕਰਨ ਦਾ ਮੂਡ ਬਣਾ ਲਿਆ ਹੈ।

ਯੋਗੀ ਆਦਿਤਿਆਨਾਥ ਨੇ ਅੱਜ ਲਖਨਊ ‘ਚ ਸੀਐਮ ਹੈਲਪਲਾਈਨ ਦੀ ਸ਼ੁਰੂਆਤ ਕੀਤੀ। ਲੋਕਾਂ ਨੂੰ ਆਪਣੀ ਗੱਲ ਮੁੱਖ ਮੰਤਰੀ ਤਕ ਪਹੁੰਚਾਉਣ ‘ਚ ਕਈ ਦਿਨ ਲੱਗ ਜਾਂਦੇ ਸੀ। ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਯੂਪੀ ਵਾਸੀ 1076 ‘ਤੇ ਫੋਨ ਕਰ ਆਪਣੀ ਸ਼ਿਕਾਇਤ ਦੱਸ ਸਕਦੇ ਹਨ। ਇਸ ਤੋਂ ਬਾਅਦ ਇੱਕ ਸ਼ਿਕਾਇਤ ਨੰਬਰ ਵੀ ਦਿੱਤਾ ਜਾਵੇਗਾ ਤੇ ਫੋਨ ਕਰਨ ਤੋਂ ਬਾਅਦ ਕੀ ਕਾਰਵਾਈ ਹੋਈਇਸ ਬਾਰੇ ਵੀ ਤੁਹਾਨੂੰ ਦੱਸਿਆ ਜਾਵੇਗਾ।

Related posts

ਭਾਰਤਵੰਸ਼ੀ ਅਦਾਕਾਰਾ ਮਿੰਡੀ ਨੂੰ ਅਮਰੀਕਾ ’ਚ ਮਿਲਿਆ ਸਨਮਾਨ; ਵ੍ਹਾਈਟ ਹਾਊਸ ‘ਚ ਕਰਵਾਇਆ ਗਿਆ ਸਮਾਗਮ

On Punjab

ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਸਹਿਯੋਗ ਦੀਆਂ ਕਾਮਯਾਬੀਆਂ ਨੂੰ ਅੱਗੇ ਵਧਾਉਣ ਦਾ ਮੌਕਾ: ਮੋਦੀ

On Punjab

ਅਮਰੀਕਾ :ਵਾਈਟ ਹਾਊਸ ਦੇ ਬਾਹਰ ਇੱਕ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ , ਹਾਲਤ ਗੰਭੀਰ

On Punjab