PreetNama
ਖਾਸ-ਖਬਰਾਂ/Important News

ਹੁਣ ਮੋਦੀ ਸਰਕਾਰ ਦਾ ਡ੍ਰਾਈਵਿੰਗ ਲਾਈਸੈਂਸ ਬਾਰੇ ਵੱਡਾ ਫੈਸਲਾ

ਨਵੀਂ ਦਿੱਲੀਸੂਬਿਆਂ ਵਿੱਚ ਡ੍ਰਾਈਵਿੰਗ ਲਾਈਸੈਂਸ ਦੇ ਫਾਰਮੈਟ ਵੱਖ ਹੋਣ ਕਰਕੇ ਪੈਦਾ ਹੋਣ ਵਾਲੀਆਂ ਦਿੱਕਤਾਂ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਤਰੀਕਾ ਲੱਭਿਆ ਹੈ। ਸਰਕਾਰ ਨੇ ਪੂਰੇ ਦੇਸ਼ ‘ਚ ਇੱਕੋ ਜਿਹਾ ਡ੍ਰਾਈਵਿੰਗ ਲਾਈਸੈਂਸ ਤੇ ਆਰਸੀ ਦਾ ਨਿਯਮ ਬਣਾਇਆ ਹੈ। ਇਹ ਨਵਾਂ ਨਿਯਮ ਇੱਕ ਅਕਤੂਬਰ 2019 ਤੋਂ ਲਾਗੂ ਹੋ ਜਾਵੇਗਾ।

ਨਵਾਂ ਡ੍ਰਾਈਵਿੰਗ ਲਾਈਸੈਂਸ ਬਗੈਰ ਲੈਮੀਨੇਟਿਡ ਕਾਗਜ਼ ਜਾਂ ਸਮਾਰਟ ਕਾਰਡ ‘ਚ ਜਾਰੀ ਕੀਤਾ ਜਾਵੇਗਾ। ਇਨ੍ਹਾਂ ਸਮਾਰਟ ਲਾਈਸੈਂਸ ‘ਚ ਮਾਈਕ੍ਰੋ ਚਿੱਪ ਤੇ ਕਿਊਆਰ ਕੋਡ ਹੋਣਗੇ। ਇਸ ਬਾਰੇ ਸੜਕ ਪਰਿਵਹਨ ਤੇ ਰਾਜ ਮਾਰਗ ਮੰਤਰਾਲਾ ਵੱਲੋਂ ਇੱਕ ਮਾਰਚ, 2019 ਨੂੰ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਇੱਕ ਅਕਤੂਬਰ ਤੋਂ ਪੂਰੇ ਦੇਸ਼ ‘ਚ ਇੱਕ ਹੀ ਫਾਰਮੈਟ ‘ਚ ਡ੍ਰਾਈਵਿੰਗ ਲਾਈਸੈਂਸ ਤੇ ਆਰਸੀ ਜਾਰੀ ਕੀਤੀ ਜਾਵੇਗੀ।

ਇਸ ਤਹਿਤ ਦਰਜ ਹੋਣ ਵਾਲੀ ਜਾਣਕਾਰੀ ਦਾ ਫੌਂਟ ਵੀ ਤੈਅ ਹੋ ਗਿਆ ਹੈ। ਇਸ ਦੇ ਸਾਹਮਣੇ ਚਿੱਪ ਤੇ ਪਿੱਛਲੇ ਪਾਸੇ ਕਿਊਆਰ ਕੋਡ ਹੋਵੇਗਾ ਜਿਸ ‘ਚ ਚਿੱਪ ‘ਚ ਲਾਈਸੈਂਸ ਹੋਲਡਰ ਤੇ ਵਾਹਨ ਦੀ ਜਾਣਕਾਰੀ ਮਿਲ ਜਾਵੇਗੀ। ਕਿਉਆਰ ਕੋਡ ਦੀ ਮਦਦ ਨਾਲ ਕੇਂਦਰੀ ਆਨਲਾਈਨ ਡੇਟਾਬੇਸ ਨਾਲ ਡ੍ਰਾਈਵਰ ਜਾਂ ਵਾਹਨ ਦਾ ਪੂਰਾ ਰਿਕਾਰਡ ਡਿਵਾਇਸ ਰਾਹੀਂ ਪੜ੍ਹਿਆ ਜਾ ਸਕਦਾ ਹੈ।

Related posts

ਕੋਰੋਨਾ ਸੰਕਟ ‘ਚ ਫੇਸਬੁੱਕ ਦਾ ਵੱਡਾ ਐਲਾਨ, ਦੇਵੇਗੀ 1000 ਡਾਲਰ

On Punjab

ਹਰਮਨਪ੍ਰੀਤ, ਮਨੂ ਤੇ ਗੁਕੇਸ਼ ਸਣੇ ਚਾਰ ਨੂੰ ਖੇਡ ਰਤਨ ਪੁਰਸਕਾਰ

On Punjab

ਥੇਰੇਸਾ ਮੇਅ ਨੇ ਕੀਤਾ ਅਸਤੀਫ਼ੇ ਦੇ ਐਲਾਨ, ਹੁਣ ਨਵਾਂ ਪੀਐਮ ਬਣਨ ਲਈ ਪਿਆ ਘਸਮਾਣ !

On Punjab