PreetNama
ਰਾਜਨੀਤੀ/Politics

ਹੁਣ ਮੋਦੀ ਨੇ ਜੰਗਲ ‘ਚ ਜਾ ਕੇ ਕੀਤਾ ਖਤਰਨਾਕ ਕੰਮ! ਡਿਸਕਵਰੀ ਚੈਨਲ ਦੇ ਕੈਮਰੇ ‘ਚ ਕੈਦ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦੀ ਹੀ ਟੀਵੀ ਸ਼ੋਅ ‘ਮੈਨ ਵਰਸਿਜ਼ ਵਾਈਲਡ’ (Man Vs Wild) ‘ਚ ਨਜ਼ਰ ਆਉਣਗੇ। ਜੀ ਹਾਂ, ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡਿਸਕਵਰੀ ਚੈਨਲ ਦੇ ਫੇਮਸ ਸ਼ੋਅ ‘Man Vs Wild’ ‘ਚ ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਨਾਲ ਨਜ਼ਰ ਆਉਣਗੇ। ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਨੇ ਟਵਿੱਟਰ ‘ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ‘ਚ ਦੱਸਿਆ ਗਿਆ ਹੈ ਕਿ 12 ਅਗਸਤ ਨੂੰ ਰਾਤ 9 ਵਜੇ ਸ਼ੋਅ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸ਼ੋਅ ‘ਚ ਪੀਐਮ ਪਸ਼ੂ ਸਰੱਖਿਆ ਤੇ ਵਾਤਾਵਰਣ ਬਦਲਾਅ ਬਾਰੇ ਜਨਤਾ ਨੂੰ ਜਾਗਰੂਕ ਕਰਨਗੇ।

ਟਵਿੱਟਰ ‘ਤੇ ਬੇਅਰ ਗ੍ਰਿਲਸ ਨੇ ਲਿਖਿਆ, “180 ਦੇਸ਼ਾਂ ਦੇ ਲੋਕਾਂ ਨੂੰ ਪੀਐਮ ਮੋਦੀ ਦਾ ਦੂਜਾ ਪੱਖ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਪਸ਼ੂ ਸੁਰੱਖਿਆ ਤੇ ਵਾਤਾਵਰਣ ਬਦਲਾਅ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਜੰਗਲਾਂ ‘ਚ ਜਾ ਕੇ ਖ਼ਤਰਨਾਕ ਕੰਮ ਕੀਤਾ ਹੈ।”

Related posts

Manohar Lal Khattar Corona Positive: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਏ ਕੋਰੋਨਾ ਸੰਕਰਮਿਤ

On Punjab

ਨਵਨੀਤ ਚਤੁਰਵੇਦੀ ਦੇ ਕਾਗਜ਼ ਰੱਦ, ਰਜਿੰਦਰ ਗੁਪਤਾ ਨੂੰ ਹਰੀ ਝੰਡੀ; ਰੋਪੜ ਪੁਲੀਸ ਜਾਅਲੀ ਦਸਤਖ਼ਤ ਮਾਮਲੇ ’ਚ ਗ੍ਰਿਫਤਾਰੀ ਲਈ ਚੰਡੀਗੜ੍ਹ ਪਹੁੰਚੀ

On Punjab

ਆਕਲੈਂਡ ਵਿੱਚ ਜਲਦੀ ਖੋਲ੍ਹਿਆ ਜਾਵੇਗਾ ਭਾਰਤੀ ਕੌਂਸਲਖ਼ਾਨਾ: ਮੁਰਮੂ

On Punjab