PreetNama
ਸਮਾਜ/Social

ਹੁਣ ਜਾਅਲੀ ਗਾਂ ਰਾਖਿਆਂ ਦੀ ਆਵੇਗੀ ਸ਼ਾਮਤ, ਸਰਕਾਰ ਬਣਾ ਰਹੀ ਸਖਤ ਕਾਨੂੰਨ

ਭੋਪਾਲਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਮੌਬ ਲਿਚਿੰਗ ਨੂੰ ਰੋਕਣ ਲਈ ਜਲਦੀ ਹੀ ਵਿਸ਼ੇਸ਼ ਕਾਨੂੰਨ ਬਣਾਉਣ ਜਾ ਰਹੀ ਹੈ। ਇਸ ਤੋਂ ਬਾਅਦ ਫਰਜ਼ੀ ਗਾਂ ਰਾਖਿਆ ਦੀ ਖੈਰ ਨਹੀਂ ਹੋਏਗੀ। ਕਾਨੂੰਨ ਦਾ ਮਸੌਦਾ ਤਿਆਰ ਕਰ ਵਿਧਾਨ ਸਭਾ ‘ਚ ਪੇਸ਼ ਕਰ ਦਿੱਤਾ ਗਿਆ ਹੈ। ਇਸ ਦੇ ਪਾਸ ਹੋਣ ‘ਤੇ ਹੀ ਗਾਂ ਦੇ ਨਾਂ ‘ਤੇ ਹਿੰਸਾ ਕਰਨ ਵਾਲਿਆਂ ਖਿਲਾਫ ਕਾਨੂੰਨ ਬਣਾਉਣ ਵਾਲਾ ਮੱਧ ਪ੍ਰਦੇਸ਼ ਪਹਿਲਾ ਸੂਬਾ ਬਣ ਜਾਵੇਗਾ।

ਵਿਧਾਨ ਸਭਾ ‘ਚ ਪੇਸ਼ ਕੀਤੇ ਬਿੱਲ ‘ਚ ਹੁਣ ਗੌਵੰਸ਼ ਦੀ ਆਵਾਜਾਈ ਕਰਨ ਵਾਲੇ ਸਬੰਧੀ ਵਿਅਕਤੀ ਨੂੰ ਐਸਡੀਐਮਤਹਿਸੀਲਦਾਰ ਐਨਓਸੀ ਜਾਂ ਪਰਮਿਟ ਦੇਣਗੇ। ਇਸ ਐਨਓਸੀ ਜਾਂ ਪਰਮਿਟ ਨੂੰ ਵਾਹਨ ‘ਤੇ ਲਾ ਕੇ ਚੱਲਣ ਤੋਂ ਹੀ ਪਤਾ ਲੱਗ ਜਾਵੇਗਾ ਕਿ ਇਹ ਸੁਰੱਖਿਅਤ ਹੈ ਤੇ ਇਸ ਰਾਹੀਂ ਕੋਈ ਗਲਤ ਕੰਮ ਨਹੀਂ ਕੀਤਾ ਜਾ ਰਿਹਾ।

ਜੇਕਰ ਇਸ ਪਰਮਿਟ ਦੇ ਲੱਗੇ ਹੋਣ ਤੋਂ ਬਾਅਦ ਵੀ ਕੋਈ ਕੁੱਟਮਾਰ ਕਰਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਸਜ਼ਾ ਦੇ ਨਾਲ ਜ਼ੁਰਮਾਨਾ ਵੀ ਕੀਤਾ ਜਾਵੇਗਾ। ਬਿੱਲ ਸਦਨ ‘ਚ ਚਰਚਾ ਤੋਂ ਬਾਅਦ ਅੱਜਕੱਲ੍ਹ ‘ਚ ਪਾਸ ਹੋ ਜਾਵੇਗਾ ਤੇ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਾਨੂੰਨ ਦਾ ਰੂਪ ਲੈ ਲਵੇਗਾ।

Related posts

Let us be proud of our women by encouraging and supporting them

On Punjab

ਪਾਕਿਸਤਾਨ ‘ਚ ਉਮਰ ਕੈਦ ਕੱਟ ਰਹੇ ਹਤਿਆਰੇ ਨੂੰ ਪ੍ਰੀਖਿਆ ’ਚ ਟਾਪ ਕਰਨ ’ਤੇ ਮਾਂ ਨੂੰ ਮਿਲਣ ਦਾ ਤੋਹਫ਼ਾ

On Punjab

ਬਾਪੂ ਮੇਰਾ ਅੜਬ ਸੁਭਾਅ ਦਾ

Pritpal Kaur