PreetNama
ਸਮਾਜ/Social

ਹੁਣ ਜਾਅਲੀ ਗਾਂ ਰਾਖਿਆਂ ਦੀ ਆਵੇਗੀ ਸ਼ਾਮਤ, ਸਰਕਾਰ ਬਣਾ ਰਹੀ ਸਖਤ ਕਾਨੂੰਨ

ਭੋਪਾਲ: ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਮੌਬ ਲਿਚਿੰਗ ਨੂੰ ਰੋਕਣ ਲਈ ਜਲਦੀ ਹੀ ਵਿਸ਼ੇਸ਼ ਕਾਨੂੰਨ ਬਣਾਉਣ ਜਾ ਰਹੀ ਹੈ। ਇਸ ਤੋਂ ਬਾਅਦ ਫਰਜ਼ੀ ਗਾਂ ਰਾਖਿਆ ਦੀ ਖੈਰ ਨਹੀਂ ਹੋਏਗੀ। ਕਾਨੂੰਨ ਦਾ ਮਸੌਦਾ ਤਿਆਰ ਕਰ ਵਿਧਾਨ ਸਭਾ ‘ਚ ਪੇਸ਼ ਕਰ ਦਿੱਤਾ ਗਿਆ ਹੈ। ਇਸ ਦੇ ਪਾਸ ਹੋਣ ‘ਤੇ ਹੀ ਗਾਂ ਦੇ ਨਾਂ ‘ਤੇ ਹਿੰਸਾ ਕਰਨ ਵਾਲਿਆਂ ਖਿਲਾਫ ਕਾਨੂੰਨ ਬਣਾਉਣ ਵਾਲਾ ਮੱਧ ਪ੍ਰਦੇਸ਼ ਪਹਿਲਾ ਸੂਬਾ ਬਣ ਜਾਵੇਗਾ।

ਵਿਧਾਨ ਸਭਾ ‘ਚ ਪੇਸ਼ ਕੀਤੇ ਬਿੱਲ ‘ਚ ਹੁਣ ਗੌਵੰਸ਼ ਦੀ ਆਵਾਜਾਈ ਕਰਨ ਵਾਲੇ ਸਬੰਧੀ ਵਿਅਕਤੀ ਨੂੰ ਐਸਡੀਐਮ, ਤਹਿਸੀਲਦਾਰ ਐਨਓਸੀ ਜਾਂ ਪਰਮਿਟ ਦੇਣਗੇ। ਇਸ ਐਨਓਸੀ ਜਾਂ ਪਰਮਿਟ ਨੂੰ ਵਾਹਨ ‘ਤੇ ਲਾ ਕੇ ਚੱਲਣ ਤੋਂ ਹੀ ਪਤਾ ਲੱਗ ਜਾਵੇਗਾ ਕਿ ਇਹ ਸੁਰੱਖਿਅਤ ਹੈ ਤੇ ਇਸ ਰਾਹੀਂ ਕੋਈ ਗਲਤ ਕੰਮ ਨਹੀਂ ਕੀਤਾ ਜਾ ਰਿਹਾ।

ਜੇਕਰ ਇਸ ਪਰਮਿਟ ਦੇ ਲੱਗੇ ਹੋਣ ਤੋਂ ਬਾਅਦ ਵੀ ਕੋਈ ਕੁੱਟਮਾਰ ਕਰਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਸਜ਼ਾ ਦੇ ਨਾਲ ਜ਼ੁਰਮਾਨਾ ਵੀ ਕੀਤਾ ਜਾਵੇਗਾ। ਬਿੱਲ ਸਦਨ ‘ਚ ਚਰਚਾ ਤੋਂ ਬਾਅਦ ਅੱਜਕੱਲ੍ਹ ‘ਚ ਪਾਸ ਹੋ ਜਾਵੇਗਾ ਤੇ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਾਨੂੰਨ ਦਾ ਰੂਪ ਲੈ ਲਵੇਗਾ।

Related posts

333 ਕਿੱਲੋ ਕੋਕੀਨ ਕੇਸ: ਸਬੂਤਾਂ ਦੀ ਘਾਟ ਕਾਰਨ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਅਦਾਲਤ ਵੱਲੋਂ ਬਰੀ

On Punjab

‘ਆਈ ਲਵ ਮੋਦੀ’ ਠੀਕ ਹੈ ਪਰ ‘ਆਈ ਲਵ ਮੁਹੰਮਦ’ ਕਹਿਣ ’ਤੇ ਵਿਵਾਦ ਕਿਉਂ: ਓਵਾਇਸੀ

On Punjab

‘ਸੁੱਖੂ ਨੇ ਬੁਲਾਇਆ ਹੈ, ਭੁੱਖੇ ਹੀ ਤੜਫਾਇਆ ਹੈ’: ਹਿਮਾਚਲ ਦੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਨ ‘ਤੇ ਕਾਲਜ ਵਿਦਿਆਰਥੀਆਂ ‘ਤੇ FIR

On Punjab