PreetNama
ਸਿਹਤ/Health

ਹੁਣ ਇੱਕੋ ਰੁੱਖ ਨੂੰ ਲੱਗਣਗੇ 5 ਕਿਸਮਾਂ ਦੇ ਅੰਬ, ਨਹੀਂ ਯਕੀਨ ਤਾਂ ਇਹ ਪੜ੍ਹੋ

ਨਵੀਂ ਦਿੱਲੀ: ਅਮੇਠੀ ਦੇ ਇੱਕ ਕਿਸਾਨ ਨੇ ਆਪਣੇ ਕਾਰਮਨਾਮੇ ਨਾਲ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਉਸ ਨੇ ਅੰਬ ਦੇ ਪੌਦੇ ਦੀ ਇੱਕ ਨਸਲ ਵਿਕਸਤ ਕੀਤੀ ਹੈ, ਜਿਸ ਦੇ ਅਧਾਰ ‘ਤੇ ਅੰਬਾਂ ਦੀਆਂ ਪੰਜ ਕਿਸਮਾਂ ਇਕੋ ਰੁੱਖ ਤੇ ਇਕੱਠੇ ਲੱਗਣਗੀਆਂ। ਇਸ ਪੌਦੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਘੱਟ ਜਗ੍ਹਾ ਲੈਂਦਾ ਹੈ, ਜ਼ਿਆਦਾ ਨਹੀਂ ਫੈਲਦਾ।

ਪੰਜ ਕਿਸਮਾਂ ਦੇ ਅੰਬ ਦਰੱਖਤ ‘ਚ ਪਨਪਣ ਨਾਲ ਕਿਸਾਨਾਂ ਦੀ ਆਮਦਨ ‘ਚ ਵੀ ਵਾਧਾ ਹੋਵੇਗਾ, ਜਦਕਿ ਜ਼ਮੀਨ ‘ਤੇ ਘੱਟ ਫੈਲਣ ਨਾਲ ਜ਼ਮੀਨ ਦੀ ਘੇਰਾਬੰਦੀ ਘਟੇਗੀ। ਇਸ ਨਵੀਂ ਕਿਸਮ ਦੇ ਪੌਦੇ ਨੂੰ ਕਿਸਾਨ ਬਹੁਤ ਪਸੰਦ ਕਰ ਰਹੇ ਹਨ। ਕਿਸਾਨ ਦਾ ਦਾਅਵਾ ਹੈ ਕਿ ਇਕ ਹੀ ਅੰਬ ਦੇ ਦਰੱਖਤ ‘ਚ ਮਾਲਦਾਹ, ਬੰਬੇ, ਜਰਡਲੂ, ਗੁਲਾਬਖਾਸ ਤੇ ਹਿਮਸਾਗਰ ਨਾਮ ਦੀਆਂ ਪੰਜ ਕਿਸਮਾਂ ਦਾ ਸੁਆਦ ਚੱਖਿਆ ਜਾਵੇਗਾ।ਦਰਅਸਲ, ਗਯਾ ਪ੍ਰਸਾਦ ਨੂੰ ਰਵਾਇਤੀ ਖੇਤੀ ਤੋਂ ਕੋਈ ਆਮਦਨੀ ਨਹੀਂ ਮਿਲ ਰਹੀ ਸੀ। ਘਰ ਦਾ ਖਰਚਾ ਚਲਾਉਣਾ ਵੀ ਮੁਸ਼ਕਲ ਸੀ। ਆਪਣੀ ਆਮਦਨ ਵਧਾਉਣ ਲਈ ਰਹਿਮਾਨ ਖੇੜਾ ਲਖਨਊ ਦੀ ਸਹਾਇਤਾ ਨਾਲ ਉਸ ਨੇ ਅੰਬ ਦੇ ਪੌਦੇ ‘ਚ ਪੰਜ ਕਿਸਮਾਂ ਦੇ ਅੰਬ ਲਾਉਣ ਦਾ ਤਰੀਕਾ ਸਿੱਖਿਆ। ਇਸ ਦੇ ਬਾਅਦ ਉਸ ਨੇ ਅਮੇਠੀ ਦੇ ਬਨਵੀਰਪੁਰ ਵਿੱਚ ਇੱਕ ਨਰਸਰੀ ਖੋਲ੍ਹੀ ਅਤੇ ਇਸ ਨੂੰ ਇੱਕ ਵਪਾਰਕ ਰੂਪ ਦਿੱਤਾ। ਹੁਣ ਗਯਾ ਪ੍ਰਸਾਦ ਹਰ ਸਾਲ ਲੱਖਾਂ ਦੀ ਕਮਾਈ ਕਰ ਰਿਹਾ ਹੈ।

Related posts

Asthma Precautions : ਸਾਹ ਦੇ ਰੋਗੀਆਂ ਲਈ ਤਕਲੀਫ਼ਦੇਹ ਹਨ ਠੰਢ ਤੇ ਪ੍ਰਦੂਸ਼ਣ, ਰੱਖੋ ਇਨ੍ਹਾਂ ਗੱਲਾਂ ਦਾ ਖ਼ਿਆਲ

On Punjab

ਘਰ ‘ਚ ਜ਼ਰੂਰ ਲਗਾਓ ਇਹ ਪੰਜ ਪੌਦੇ , ਲੋੜ ਵੇਲੇ ਆਉਣਗੇ ਕੰਮ

On Punjab

ਹਰਿਆਲੀ ‘ਚ ਰਹਿਣ ਨਾਲ ਤੇਜ਼ ਹੋ ਸਕਦੈ ਬੱਚਿਆਂ ਦਾ ਦਿਮਾਗ਼

On Punjab