PreetNama
ਖੇਡ-ਜਗਤ/Sports News

ਹਿੱਟਮੈਨ ਰੋਹਿਤ ਫਿਰ ਰਹੇ ਹਿੱਟ, ਰਾਹੁਲ ਵੀ ਪਿੱਛੇ ਨਹੀਂ

ਨਵੀਂ ਦਿੱਲੀਅੱਜ ਭਾਰਤ ਤੇ ਬੰਗਲਾਦੇਸ਼ ਦਾ ਮੈਚ ਚੱਲ ਰਿਹਾ ਹੈ। ਇਸ ‘ਚ ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਭਾਰਤੀ ਦੀ ਸਲਾਮੀ ਬੱਲੇਬਾਜ਼ਾਂ ਦੀ ਜੋੜੀ ਰੋਹਿਤ ਸ਼ਰਮਾ ਤੇ ਰਾਹੁਲ ਨੇ ਅੱਜ ਦੇ ਮੈਚ ‘ਚ ਸ਼ਾਨਦਾਰ ਪਾਰੀ ਖੇਡੀ।

ਅੱਜ ਦੇ ਮੈਚ ‘ਚ ਜੋ ਬਰਮਿੰਘਮ ਦੇ ਏਜਬੈਸਟਨ ‘ਚ ਖੇਡਿਆ ਜਾ ਰਿਹਾ ਹੈ, ‘ਚ ਰੋਹਿਤ ਸ਼ਰਮਾ ਨੇ ਆਪਣੇ ਕਰੀਅਰ ਦਾ 43ਵਾਂ ਸੈਂਕੜਾ ਮਾਰਿਆ। ਰੋਹਿਤ ਤੇ ਰਾਹੁਲ ਨੇ ਸੈਂਕੜਾ ਦੌੜਾਂ ਦੀ ਸਾਂਝੇਦਾਰੀ ਕੀਤੀ।

ਇਸ ਦੇ ਨਾਲ ਹੀ ਰਾਹੁਲ ਨੇ ਵੀ ਆਪਣਾ ਦੂਜਾ ਅਰਥ ਸੈਂਕੜਾ ਪੂਰਾ ਕੀਤਾ। ਖ਼ਬਰ ਲਿਖੇ ਜਾਣ ਤਕ ਭਾਰਤ ਦਾ ਸਕੋਰ 181 ਹੈ। ਰਾਹੁਲ ਅਜੇ ਮੈਦਾਨ ‘ਚ ਡਟੇ ਹੋਏ ਹਨ। ਜਦਕਿ ਰੋਹਿਤ ਆਪਣਾ ਸੈਂਕੜਾ ਪੂਰਾ ਕਰਨ ਤੋਂ ਬਾਅਦ 104 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਤੋਂ ਬਾਅਦ ਹੁਣ ਰਾਹੁਲ ਦੇ ਨਾਲ ਕਪਤਾਨ ਕੋਹਲੀ ਮੈਦਾਨ ਚ ਉੱਤਰੇ ਹਨ।

Related posts

ਦੂਜੇ ਵਨਡੇ ਮੈਚ ’ਚ ਕੁਲਦੀਪ ਯਾਦਵ ਨੇ ਹੈਟ੍ਰਿਕ ਕਰ ਬਣਾਇਆ ਨਵਾਂ ਰਿਕਾਰਡ

On Punjab

Australian Open 2022: ਨਡਾਲ ਕੁਆਰਟਰ ਫਾਈਨਲ ’ਚ, 21ਵੇਂ ਗ੍ਰੈਂਡਸਲੈਮ ਤੋਂ ਤਿੰਨ ਕਦਮ ਦੂਰ

On Punjab

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਅਧਿਕਾਰਕ ਲੋਗੋ ਕੀਤਾ ਜਾਰੀ

On Punjab