PreetNama
ਖਾਸ-ਖਬਰਾਂ/Important News

ਹਾਫ਼ਿਜ਼ ਸਈਦ ਦੇ ਹਮਦਰਦ ਬਣੇ ਇਮਰਾਨ ਖ਼ਾਨ, ਯੂਐਨ ਤੋਂ ਅਕਾਉਂਟ ਚੋਂ ਪੈਸੇ ਕਢਵਾਉਣ ਦੀ ਮੰਗੀ ਇਜਾਜ਼ਤ

ਇਸਲਾਮਾਬਾਦ: ਇੱਕ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਸ਼ਮੀਰ-ਕਸ਼ਮੀਰ ਚਿੱਲਾ ਰਹੇ ਹਨ ਅਤੇ ਦੁਨੀਆ ਨੂੰ ਦਿਖਾ ਰਹੇ ਹਨ ਕਿ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ ਅਤੇ ਦੂਜੇ ਪਾਸੇ ਉਹ ਅੱਤਵਾਦੀ ਹਾਫ਼ਿਜ਼ ਸਈਦ ਦੀ ਮਦਦ ਕਰ ਰਹੇ ਹਨ। ਖ਼ਬਰ ਮਿਲੀ ਹੈ ਕਿ ਇਮਰਾਨ ਨੇ ਸੰਯੁਕਤ ਰਾਸ਼ਟਰ ਤੋਂ ਖ਼ਤਰਨਾਕ ਅੱਤਵਾਦੀ ਦੇ ਖ਼ਰਚੇ ਪਾਣੀ ਲਈ ਬੈਂਕ ਤੋਂ ਡੇਢ ਲੱਖ ਰੁਪਏ ਕਢਵਾਉਣ ਦੀ ਇਜਾਜ਼ਤ ਮੰਗੀ ਹੈ।

ਪਾਕਿਸਤਾਨ ਦੀ ਸਰਕਾਰ ਨੇ ਸੰਯੁਕਤ ਰਾਸ਼ਟਰ ਤੋਂ ਸਿਫਾਰਿਸ਼ ਕੀਤੀ ਹੈ ਕਿ ਪਰਿਵਾਰ ਦੇ ਖ਼ਰਚੇ ਲਈ ਹਾਫ਼ਿਜ਼ ਨੂੰ ਡੇਢ ਲੱਖ ਰੁਪਏ ਤਕ ਬੈਂਕ ਤੋਂ ਕਢਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਯੂਐਨ ਨੇ ਹਾਫੀਜ਼ ਦੇ ਬੈਂਕ ਖਾਤੇ ਸੀਜ਼ ਕਰ ਦਿੱਤੇ ਸੀ।

ਅਮਰੀਕਾ ਨੇ ਇਸ ‘ਤੇ ਇੱਕ ਕਰੋੜ ਡਾਲਰ ਦਾ ਇਨਾਮ ਰੱਖੀਆ ਹੋਇਆ ਹੈ। ਪਰ ਪਾਕਿ ਸਰਕਾਰ ਦੇ ਸੰਰੱਖਣ ‘ਚ ਇਹ ਭਾਰਤ ਖਿਲਾਫ ਸਾਜਿਸ਼ ਕਰਦਾ ਰਹਿੰਦਾ ਹੈ। ਹਾਫ਼ਿਜ਼ ਸਈਦ ਭਾਰਤ ‘ਚ 2001 ‘ਚ ਸੰਸਦ ‘ਤੇ, 2006 ‘ਚ ਮੁੰਬਈ ‘ਚ ਸਿਲਸਿਲੇਵਾਰ ਹਮਲੇ ਅਤੇ 2008 ‘ਚ ਫੇਰ ਮੁੰਬਈ ‘ਤੇ ਹੋਏ ਹਮਲੇ ਦਾ ਮਾਸਟਰਮਾਇੰਡ ਹੈ।

Related posts

ਹਸਪਤਾਲ ਵਿਚ ਮੰਗੇਤਰ ਮੁਟਿਆਰ ਨਾਲ ਨੱਚਦਾ ਟੱਪਦਾ ਨਜ਼ਰ ਆਇਆ ਡਾਕਟਰ

On Punjab

Parkash Singh Badal: ਪੰਜ ਤੱਤਾਂ ‘ਚ ਵਿਲੀਨ ਹੋਏ ਪ੍ਰਕਾਸ਼ ਸਿੰਘ ਬਾਦਲ,ਰਾਜਨੀਤਕ ਆਗੂਆਂ ਨੇ ਪ੍ਰਗਟਾਇਆ ਦੁੱਖ

On Punjab

ਪਾਕਿਸਤਾਨ ਨੇ ਲੱਦਾਖ ਨੇੜੇ ਆਪਣੇ ਏਅਰਬੇਸ ‘ਚ ਤਾਇਨਾਤ ਕੀਤੇ ਲੜਾਕੂ ਜਹਾਜ਼

On Punjab