70.36 F
New York, US
June 21, 2026
PreetNama
ਖਾਸ-ਖਬਰਾਂ/Important News

ਹਾਰਨ ਦੇ ਡਰ ਤੋਂ ਵੋਟਾਂ ਦੇ ਅਧਿਕਾਰ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਟਰੰਪ!

ਵਾਸ਼ਿੰਗਟਨ, 14 ਅਗਸਤ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਹ ਸਵੀਕਾਰ ਕੀਤਾ ਗਿਆ ਹੈ ਕਿ ਉਹ ਡਾਕ ਰਾਹੀਂ ਵੋਟ ਪੈਣ ਦੇ ਸਿਲਸਿਲੇ ਨੂੰ ਰੋਕਣ ਲਈ ਅਮਰੀਕਾ ਦੀ ਡਾਕ ਸੇਵਾ ਨੂੰ ਆਰਥਿਕ ਮਦਦ ਦੇਣੀ ਘਟਾ ਰਹੇ ਹਨ| ਟਰੰਪ ਨੂੰ ਡਰ ਹੈ ਕਿ ਜੇ ਡਾਕ ਰਾਹੀਂ ਵੋਟਾਂ ਪੈਣ ਦਾ ਸਿਲਸਿਲਾ ਚੱਲਦਾ ਰਿਹਾ ਤਾਂ ਕਿਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਨਾ ਕਰਨਾ ਪੈ ਜਾਵੇ|
ਇੱਕ ਇੰਟਰਵਿਊ ਵਿੱਚ ਉਨ੍ਹਾਂ ਆਖਿਆ ਕਿ ਰਾਹਤ ਪੈਕੇਜ ਵਜੋਂ ਡੈਮੋਕ੍ਰੈਟਸ ਫੰਡਿੰਗ ਲਈ ਦੋ ਪ੍ਰਬੰਧ ਚਾਹੁੰਦੇ ਹਨ, ਜੋ ਕਿ ਕੈਪੀਟਲ ਹਿੱਲ ਉਤੇ ਹੀ ਅੜੇ ਹੋਏ ਹਨ| ਟਰੰਪ ਨੇ ਆਖਿਆ ਕਿ ਵਾਧੂ ਆਰਥਿਕ ਮਦਦ ਤੋਂ ਬਿਨਾਂ ਪੋਸਟਲ ਸਰਵਿਸ ਕੋਲ ਵੋਟਰਾਂ ਕੋਲੋਂ ਆਉਣ ਵਾਲੀਆਂ ਵੋਟਾਂ ਨੂੰ ਸਾਂਭਣ ਲਈ ਸਰੋਤ ਹੀ ਨਹੀਂ ਹੋਣਗੇ ਤੇ ਵੋਟਰਜ਼ ਮਹਾਂਮਾਰੀ ਕਾਰਨ ਬਾਹਰ ਜਾ ਕੇ ਵੋਟਾਂ ਪਾਉਣ ਤੋਂ ਡਰ ਰਹੇ ਹਨ|
ਜੇ ਸਾਡੀ ਇਹ ਡੀਲ ਸਿਰੇ ਨਹੀਂ ਚੜ੍ਹੀ ਤਾਂ ਇਸ ਤੋਂ ਮਤਲਬ ਹੋਵੇਗਾ ਕਿ ਉਨ੍ਹਾਂ ਨੂੰ ਆਰਥਿਕ ਮਦਦ ਹਾਸਲ ਨਹੀਂ ਹੋਵੇਗੀ| ਜਿਸ ਤੋਂ ਸਿੱਧਾ ਜਿਹਾ ਮਤਲਬ ਹੈ ਕਿ ਉਨ੍ਹਾਂ ਕੋਲ ਯੂਨੀਵਰਸਲ ਮੇਲ ਇਨ ਵੋਟਿੰਗ ਨਹੀਂ ਹੋਵੇਗੀ, ਉਹ ਹਾਸਲ ਕਰ ਹੀ ਨਹੀਂ ਸਕਣਗੇ| ਟਰੰਪ ਦਾ ਇਹ ਬਿਆਨ ਜਿਸ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਡੈਮੋਕ੍ਰੈਟਸ ਯੂਨੀਵਰਸਲ ਮੇਲ-ਇਨ ਵੋਟਿੰਗ ਚਾਹੁੰਦੇ ਹਨ, ਅਜਿਹੇ ਮੌਕੇ ਆਇਆ ਹੈ ਜਦੋਂ ਇੰਜ ਲੱਗ ਰਿਹਾ ਹੈ ਕਿ ਉਹ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਲਾਹਾ ਲੈਣ ਲਈ ਰਣਨੀਤੀ ਦੀ ਭਾਲ ਵਿੱਚ ਹਨ|
ਟਰੰਪ ਦੀਆਂ ਅਜਿਹੀਆਂ ਟਿੱਪਣੀਆਂ ਤੋਂ ਤਾਂ ਇਹੋ ਸਿੱਧ ਹੁੰਦਾ ਹੈ ਕਿ ਉਹ ਵੋਟਿੰਗ ਦੇ ਅਧਿਕਾਰਾਂ Aੁੱਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ| ਇਸ ਉੱਤੇ ਬਾਇਡਨ ਨੇ ਆਖਿਆ ਕਿ ਇਹੋ ਹੈ ਟਰੰਪ ਦਾ ਅਸਲੀ ਰੂਪ, ਉਹ ਚੋਣਾਂ ਚਾਹੁੰਦੇ ਹੀ ਨਹੀਂ ਹਨ|

Related posts

13 ਅਗਸਤ ਨੂੰ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾਵੇਗਾ ਕਬੱਡੀ ਕੱਪ

On Punjab

ਮੁਹਾਲੀ ਵਿੱਚ ਜਿਮ ਮਾਲਕ ’ਤੇ ਬਾਈਕ ਸਵਾਰਾਂ ਵੱਲੋਂ ਫਾਇਰਿੰਗ, ਹਾਲਤ ਗੰਭੀਰ

On Punjab

ਭਗਵੰਤ ਮਾਨ ਨੇ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਸਰਕਾਰੀ ਡਿਗਰੀ ਕਾਲਜ ਸੁਖਚੈਨ ਲੋਕਾਂ ਨੂੰ ਕੀਤਾ ਸਮਰਪਿਤ

On Punjab