62.8 F
New York, US
May 17, 2024
PreetNama
ਸਮਾਜ/Social

ਹਾਂਗਕਾਂਗ ਨੇ ਭਾਰਤੀ ਉਡਾਨਾਂ ‘ਤੇ ਲਾਈ ਰੋਕ, ਨਵੀਂ ਦਿੱਲੀ ਤੋਂ ਗਏ 49 ਲੋਕ ਹਨ ਕੋਰੋਨਾ ਸੰਕ੍ਰਮਿਤ

ਹਾਂਗਕਾਂਗ, ਏਐਫਪੀ : ਹਾਂਗਕਾਂਗ ‘ਚ ਭਾਰਤ ਤੋਂ ਜਾਣ ਵਾਲੀਆਂ ਸਾਰੀਆਂ ਉਡਾਨਾਂ ‘ਤੇ ਰੋਕ ਲਾ ਦਿੱਤੀ ਗਈ ਹੈ। ਅਧਿਕਾਰੀਆਂ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਮਹਾਮਾਰੀ ਕੋਵਿਡ-19 ਦੇ ਕਹਿਰ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਨਵੀਂ ਦਿੱਲੀ ਤੋਂ ਹਾਂਗਕਾਂਗ ਜਾਣ ਵਾਲੀਆਂ ਉਡਾਨਾਂ ‘ਚ ਸਵਾਰ 49 ਯਾਤਰੀਆਂ ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਯਾਤਰੀ 4 ਅਪ੍ਰੈਲ ਨੂੰ ਭਾਰਤੀ ਅਪਰੇਟਰ ਵਿਸਤਾਰਾ ਦੀ ਉਡਾਨ ਰਾਹੀਂ ਹਾਂਗਕਾਂਗ ਗਏ ਸੀ।

ਜ਼ਿਕਰਯੋਗ ਹੈ ਕਿ ਹਾਂਗਕਾਂਗ ਨੇ ਇਸ ਸਾਲ ਮਹਾਮਾਰੀ ਦੀ ਚੌਥੀ ਲਹਿਰ ਨੂੰ ਕਾਬੂ ‘ਚ ਲਿਆ ਸੀ। ਉਦੋਂ ਤੋਂ ਇਥੇ ਹਰ ਦਿਨ ਆਉਣ ਵਾਲੇ ਸੰਕ੍ਰਮਣ ਨਾਲ ਕਾਫੀ ਘੱਟ ਮਾਮਲੇ ਦਰਜ ਕੀਤੇ ਜਾ ਰਹੇ ਹਨ ਪਰ ਭਾਰਤ ਨੇ ਇਸ ਉਡਾਨ ‘ਚ ਆਉਣ ਵਾਲੇ ਯਾਤਰੀਆਂ ਦੇ ਸੰਕ੍ਰਮਿਤ ਹੋਣ ਨਾਲ ਚਿੰਤਾ ਵਧ ਗਈ ਹੈ।
ਸੋਮਵਾਰ ਤੋਂ ਇੱਥੇ ਪਾਕਿਸਤਾਨ, ਫਿਲੀਪੀਂਸ ਤੇ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਦੋ ਹਫ਼ਤਿਆਂ ਲਈ ਪਾਬੰਦੀ ਲਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੇਸ਼ਾਂ ‘ਚ ਜ਼ਿਆਦਾ ਖਤਰੇ ਵਾਲਾ ਕੋਰੋਨਾ ਵਾਇਰਸ ਦਾ ਮਿਊਟੈਂਟ ਸਟ੍ਰੇਨ N501Y ਦਾ ਸੰਕ੍ਰਮਣ ਫੈਲਾ ਹੋਇਆ ਹੈ। ਭਾਰਤ ‘ਚ ਇਸ ਸਮੇਂ ਹਰ ਦਿਨ ਆ ਰਹੇ ਨਵੇਂ ਸੰਕ੍ਰਮਿਤ ਮਾਮਲਿਆਂ ਦੇ ਅੰਕੜੇ ਢਾਈ ਲੱਖ ਤੋਂ ਜ਼ਿਆਦਾ ਹੋ ਗਏ ਹਨ ਤੇ ਦੇਸ਼ ਦੇ ਸਾਰੇ ਹਸਪਤਾਲਾਂ ‘ਚ ਬੈੱਡ ਦਵਾਈਆਂ ਸਣੇ ਆਕਸੀਜਨ ਤਕ ਦੀ ਕਿਲਤ ਹੋ ਗਈ ਹੈ।

Related posts

ਹੁਣ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਹੋਏਗੀ ਸਜ਼ਾ-ਏ-ਮੌਤ

On Punjab

ਹੋ ਜਾਏ ਪੁਤ ਬਰਾਬਰ ਦਾ ਜਦ

Pritpal Kaur

ਆਨਲਾਈਨ ਸ਼ਾਪਿੰਗ ਦੇ ਦੀਵਾਨੇ ਨੇ ਪਤਨੀ ਦੇ ਜਨਮ ਦਿਨ ‘ਤੇ ਦਿੱਤਾ ਹੈਰਾਨੀਜਨਕ ਕੇਕ

On Punjab