ਅਖ਼ਬਾਰ ਦੇ ਪੱਤਰਕਾਰਾਂ ਦੀ ਗਿ੍ਰਫਤਾਰੀ ਤੋਂ ਬਾਅਦ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਅਖ਼ਬਾਰ ਹੁਣ ਕੁਝ ਹੀ ਦਿਨ ਦਾ ਮਹਿਮਾਨ ਰਹਿ ਗਿਆ ਹੈ। ਲੋਕਤੰਤਰਿਕ ਸਮਰਥਨ ਇਸ ਅਖਬਾਰ ’ਤੇ ਕਾਫੀ ਸਮੇਂ ਤੋਂ ਚੀਨ ਤੇ ਹਾਂਗਕਾਂਗ ਦੀ ਸਰਕਾਰ ਦੀ ਨਜ਼ਰ ’ਚ ਰੜਕ ਰਹੀ ਸੀ। ਇਸ ਦੌਰਾਨ ਚੀਨ ਤੇ ਹਾਂਗਕਾਂਗ ਦੀ ਸਰਕਾਰ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਕਾਨੂੰਨ ਦੇ ਦਾਇਰੇ ’ਚ ਹੀ ਰਹੇ। ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਦੀ ਆੜ ’ਚ ਗੈਰ-ਕਾਨੂੰਨੀ ਸਰਗਰਮੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।