PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਵਾਈ ਹਾਦਸੇ ਵਿਚ ਜਾਨ ਗਵਾਉਣ ਵਾਲੀਆਂ ਮਸ਼ਹੂਰ ਹਸਤੀਆਂ ਵਿਚ ਹੋਮੀ ਭਾਭਾ ਤੋਂ ਲੈ ਕੇ ਅਜੀਤ ਪਵਾਰ ਤਕ ਸ਼ਾਮਲ

ਨਵੀਂ ਦਿੱਲੀ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰਾਂ ਦੇ ਜਹਾਜ਼ ਹਾਦਸੇ ’ਚ ਮੌਤ ਹੋ ਗਈ। ਇਸ ਹਾਦਸੇ ਨੇ ਉਨ੍ਹਾਂ ਦੁਖਦਾਈ ਦੁਖਾਂਤਾਂ ਦੀਆਂ ਕੌੜੀਆਂ ਯਾਦਾਂ ਵੀ ਤਾਜ਼ਾ ਕਰ ਦਿਤੀਆਂ ਜਿਨ੍ਹਾਂ ਵਿਚ ਦੇਸ਼ ਨੇ ਪਿਛਲੇ ਸਮੇਂ ਵਿਚ ਅਪਣੇ  ਬਹੁਤ ਸਾਰੇ ਸਿਆਸੀ ਨੇਤਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਆ ਦਿਤਾ ਹੈ। ਹੋਮੀ ਭਾਭਾ (1966): ਭਾਰਤ ਦੇ ਪ੍ਰਮੁੱਖ ਪ੍ਰਮਾਣੂ ਭੌਤਿਕ ਵਿਗਿਆਨੀ ਹੋਮੀ ਜਹਾਂਗੀਰ ਭਾਭਾ ਦੀ 24 ਜਨਵਰੀ 1966 ਨੂੰ ‘ਏਅਰ ਇੰਡੀਆ’ ਦੀ ਫਲਾਈਟ 101 ਦੇ ਹਾਦਸੇ ਕਾਰਨ ਮੌਤ ਹੋ ਗਈ। ਜਨੇਵਾ ਏਅਰ ਟ੍ਰੈਫਿਕ ਕੰਟਰੋਲ ਨਾਲ ਗਲਤ ਸੰਚਾਰ ਕਾਰਨ ਮਸ਼ਹੂਰ ਪਹਾੜੀ ਸ਼੍ਰੇਣੀ ‘ਸਵਿਸ ਐਲਪਸ’ ਦੇ ਮੋਂਟ ਬਲੈਂਕ ਵਿਚ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਸੰਜੇ ਗਾਂਧੀ (1980) : ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਦੀ 23 ਜੂਨ 1980 ਨੂੰ ਇਕ  ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਸੀ। ਉਹ ਸਫਦਰਜੰਗ ਹਵਾਈ ਅੱਡੇ ਨੇੜੇ ਦਿੱਲੀ ਫਲਾਇੰਗ ਕਲੱਬ ਦੀ ਉਡਾਣ ਉਤੇ  ਹਵਾਈ ਕਾਰਨਾਮੇ ਕਰ ਰਿਹਾ ਸੀ ਜਦੋਂ ਜਹਾਜ਼ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਿਆ। ਮਾਧਵਰਾਓ ਸਿੰਧੀਆ (2001) : ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਸ਼ਹਿਰੀ ਹਵਾਬਾਜ਼ੀ ਮੰਤਰੀ ਮਾਧਵਰਾਓ ਸਿੰਧੀਆ ਦੀ 30 ਸਤੰਬਰ 2001 ਨੂੰ ਕਾਨਪੁਰ ਵਿਚ ਇਕ  ਸਿਆਸੀ ਰੈਲੀ ਲਈ ਜਾ ਰਹੇ ਜਹਾਜ਼ ਦੇ ਹਾਦਸੇ ਕਾਰਨ ਮੌਤ ਹੋ ਗਈ ਸੀ। ਉੱਤਰ ਪ੍ਰਦੇਸ਼ ’ਚ ਖਰਾਬ ਮੌਸਮ ਕਾਰਨ 10 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਇਕ ਨਿੱਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਓ.ਪੀ. ਜਿੰਦਲ ਅਤੇ ਸੁਰਿੰਦਰ ਸਿੰਘ (2005): ਉਦਯੋਗਪਤੀ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਓਮ ਪ੍ਰਕਾਸ਼ ਜਿੰਦਲ ਅਤੇ ਖੇਤੀਬਾੜੀ ਮੰਤਰੀ ਸੁਰਿੰਦਰ ਸਿੰਘ ਦੀ 2005 ਵਿਚ ਦਿੱਲੀ ਤੋਂ ਚੰਡੀਗੜ੍ਹ ਜਾਂਦੇ ਸਮੇਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਇਕ  ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਸੀ। ਸੀ.ਡੀ.ਐਸ. ਜਨਰਲ ਬਿਪਿਨ ਰਾਵਤ (2021): ਭਾਰਤ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ 8 ਦਸੰਬਰ, 2021 ਨੂੰ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਤਾਮਿਲਨਾਡੂ ਦੇ ਕੁਨੂਰ ਨੇੜੇ ਉਸ ਸਮੇਂ ਵਾਪਰਿਆ ਜਦੋਂ ਉਹ ਸੁਲੂਰ ਤੋਂ ਵੈਲਿੰਗਟਨ ਜਾ ਰਿਹਾ ਸੀ। ਵਿਜੇ ਰੁਪਾਨੀ (2025): ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦੀ 12 ਜੂਨ 2025 ਨੂੰ ਅਹਿਮਦਾਬਾਦ ਵਿਚ ਇਕ  ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਸੀ। ਇਸ ਹਾਦਸੇ ’ਚ ਬੋਇੰਗ 787-8 ਡਰੀਮਲਾਈਨਰ (ਏ.ਆਈ.171) ’ਚ ਸਵਾਰ 242 ਮੁਸਾਫ਼ਰਾਂ  ਅਤੇ ਚਾਲਕ ਦਲ ਦੇ ਮੈਂਬਰਾਂ ਵਿਚੋਂ ਇਕ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਮੌਤ ਹੋ ਗਈ, ਜਦਕਿ  ਐਮ.ਬੀ.ਬੀ.ਐਸ. ਦੇ ਕਈ ਵਿਦਿਆਰਥੀਆਂ ਸਮੇਤ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

Related posts

ਵਾਪਸ ਆਇਆ Inspiration4 X Crew, ਐਲਨ ਮਸਕ ਨੇ ਦਿੱਤੀ ਵਧਾਈ ਤੇ ਸਪੇਸ ਐਕਸ ਨੇ ਕਿਹਾ- Welcome Back!

On Punjab

ਬੰਗਾਲ ਸਣੇ ਇਨ੍ਹਾਂ 8 ਰਾਜਾਂ ‘ਚ ਤਬਾਹੀ ਮਚਾ ਸਕਦੈ ਚੱਕਰਵਾਤੀ ਤੂਫ਼ਾਨ ਅਮਫਾਨ

On Punjab

‘ਅਦਾਲਤ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ’, ਕਿਸਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ; ਪੰਜਾਬ ਸਰਕਾਰ ਨੂੰ ਵੀ ਦਿੱਤੀਆਂ ਹਦਾਇਤਾਂ

On Punjab