PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਵਾਈ ਅੱਡੇ ’ਤੇ ਦੋ ਯਾਤਰੀਆਂ ਕੋਲੋਂ 67 ਹਜ਼ਾਰ ਵਿਦੇਸ਼ੀ ਸਿਗਰੇਟਾਂ ਬਰਾਮਦ

ਅੰਮ੍ਰਿਤਸਰ- ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਕੁਆਲਾਲੰਪੁਰ ਤੋਂ ਆਏ ਦੋ ਯਾਤਰੀਆਂ ਕੋਲੋਂ 67 ਹਜ਼ਾਰ ਤੋਂ ਵੱਧ ਵਿਦੇਸ਼ੀ ਸਿਗਰੇਟਾਂ ਬਰਾਮਦ ਕੀਤੀਆਂ ਹਨ। ਕਸਟਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਯਾਤਰੀ ਕੁਆਲਾਲੰਪੁਰ ਤੋਂ ਏਅਰ ਏਸ਼ੀਆ ਹਵਾਈ ਕੰਪਨੀ ਦੀ ਉਡਾਨ ਏਕੇ 94 ਰਾਹੀਂ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੇ ਸਨ। ਜਾਂਚ ਦੌਰਾਨ ਵਿਦੇਸ਼ੀ ਸਿਗਰੇਟਾਂ ਦੀ ਖੇਪ ਬਰਾਮਦ ਹੋਈ ਹੈ ਜਿਸ ਵਿੱਚ ਲਗਪਗ 67,600 ਸਿਗਰੇਟਾਂ ਸ਼ਾਮਲ ਹਨ ਅਤੇ ਇਸ ਦੀ ਬਾਜ਼ਾਰ ਵਿੱਚ ਕੀਮਤ 11 ਲੱਖ 49 ਹਜ਼ਾਰ ਰੁਪਏ ਹੈ। ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related posts

ਮੋਗਾ: ਪੁਲੀਸ ਮੁਕਾਬਲੇ ਵਿਚ ਗੈਂਗਸਟਰ ਪ੍ਰਭ ਦਾਸੂਵਾਲ ਦਾ ਗੁਰਗਾ ਜ਼ਖ਼ਮੀ7t67

On Punjab

US ‘ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, 25 ਲੋਕਾਂ ਦੀ ਮੌਤ

On Punjab

ਪੂਰੇ ਦੇਸ਼ ‘ਚ ਛਾਏ ਬੱਦਲ, ਜਾਣੋ ਕਿੱਥੇ-ਕਿੱਥੇ ਹੋਏਗੀ ਬਾਰਸ਼?

On Punjab