62.67 F
New York, US
August 27, 2025
PreetNama
ਸਿਹਤ/Health

ਹਰ ਸਮੇਂ ਸੋਸ਼ਲ ਮੀਡੀਆ ’ਤੇ ਚਿਪਕੇ ਰਹਿਣ ਦੀ ਆਦਤ ਤੋਂ ਛੁਟਕਾਰਾ ਦਿਵਾਉਣ ’ਚ ਮਦਦਗਾਰ ਸਾਬਿਤ ਹੋਣਗੇ ਇਹ ਟਿਪਸ

ਕਦੇ ਫੇਸਬੁੱਕ, ਕਦੇ ਇੰਸਟਾਗ੍ਰਾਮ, ਕਦੇ ਵ੍ਹਟਸਐਪ ਚੈੱਕ ਕਰਦੇ ਰਹਿਣ ਨਾਲ ਸਾਡਾ ਕਿੰਨਾ ਸਮਾਂ ਬਰਬਾਦ ਹੋ ਜਾਂਦਾ ਹੈ, ਇਹ ਸ਼ਾਇਦ ਦੱਸਣ ਦੀ ਜ਼ਰੂਰਤ ਨਹੀਂ ਹੈ। ਪਰ ਜਦੋਂ ਇਸ ਕਾਰਨ ਦਫ਼ਤਰ, ਸਕੂਲ, ਕਾਲਜ ਦੇ ਕੰਮ ’ਤੇ ਅਸਰ ਪੈਣ ਲੱਗੇ ਤਾਂ ਇਸਨੂੰ ਇਗਨੋਰ ਨਹੀਂ, ਬਲਕਿ ਖ਼ਾਸ ਤੌਰ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਤੁਸੀਂ ਸਾਰਿਆਂ ਨੇ ਧਿਆਨ ਦਿੱਤਾ ਹੋਵੇਗਾ ਕਿ ਇਕ ਵਾਰ ਇੰਸਟਾਗ੍ਰਾਮ ਓਪਨ ਕਰਨ ਤੋਂ ਬਾਅਦ ਕਦੋਂ ਅੱਧਾ ਘੰਟਾ ਨਿਕਲ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ। ਮੈਸੇਜ ਟਿਊਨ ਵੱਜਦੇ ਹੀ ਤੁਰੰਤ ਮੋਬਾਈਲ ਚੁੱਕ ਕੇ ਮੈਸੇਜ ਤੋਂ ਇਲਾਵਾ ਵੀ ਕਈ ਸਾਰੀਆਂ ਚੀਜ਼ਾਂ ਦੇਖਣ ਲੱਗਦੇ ਹਾਂ, ਜਿਸ ਨਾਲ ਸਾਡੀ ਸਾਰੀ ਪ੍ਰੋਡਕਟੀਵਿਟੀ ’ਤੇ ਆਸਰ ਪੈਂਦਾ ਹੈ। ਤਾਂ ਕਿਵੇਂ ਇਸ ਆਦਤ ’ਤੇ ਕੰਟਰੋਲ ਕਰੀਏ, ਜੇਕਰ ਤੁਸੀਂ ਵੀ ਇਸਦਾ ਸਿਲਿਊਸ਼ਨ ਲੱਭ ਰਹੇ ਹੋ ਤਾਂ ਇਥੇ ਦਿੱਤੇ ਗਏ ਟਿਪਸ ’ਤੇ ਧਿਆਨ ਦਿਓ, ਜੋ ਸ਼ਾਇਦ ਤੁਹਾਡੀ ਮਦਦ ਕਰ ਸਕਦੇ ਹਨ।
ਬਹੁਤ ਜ਼ਰੂਰੀ ਐਪਸ ਹੀ ਰੱਖੋ
ਤਰ੍ਹਾਂ-ਤਰ੍ਹਾਂ ਦੇ ਗੇਮ ਅਤੇ ਕਾਨਟੈਸਟ ਵਾਲੇ ਐਪ ਤੁਰੰਤ ਆਪਣੇ ਮੋਬਾਈਲ ਤੋਂ ਡਿਲੀਟ ਕਰੋ ਕਿਉਂਕਿ ਇਹ ਐਪ ਮੋਬਾਈਲ ਸਪੇਸ ਦੇ ਨਾਲ ਹੀ ਤੁਹਾਡਾ ਸਮਾਂ ਵੀ ਖਾਧੇ ਹਨ। ਜਿੰਨੇ ਘੱਟ ਐਪਸ ਹੋਣਗੇ, ਓਨਾ ਹੀ ਘੱਟ ਸਮਾਂ ਤੁਸੀਂ ਮੋਬਾਈਲ ’ਚ ਬਿਤਾਓਗੇ।

ਟਾਈਮ ਸੈੱਟ ਕਰ ਲਓ
ਕੰਮ ਜਾਂ ਪੜ੍ਹਾਈ ਦੌਰਾਨ ਮੋਬਾਈਲ ਚੈੱਕ ਕਰਦੇ ਰਹਿਣ ਨਾਲ ਇਕ ਘੰਟੇ ’ਚ ਖ਼ਤਮ ਹੋ ਜਾਣ ਵਾਲਾ ਕੰਮ ਦੋ ਘੰਟਿਆਂ ’ਚ ਵੀ ਖ਼ਤਮ ਨਹੀਂ ਹੁੰਦਾ, ਜਿਸ ਨਾਲ ਬੋਰੀਅਤ ਹੋਣ ਲੱਗਦੀ ਹੈ। ਅਜਿਹੇ ’ਚ ਇਕ ਟਾਈਮ ਸੈੱਟ ਕਰ ਲਓ, ਜਿਸ ’ਚ ਸੋਸ਼ਲ ਮੀਡੀਆ ਨਾਲ ਰਿਲੇਟਿਡ ਸਾਰੇ ਕੰਮ ਨਜਿੱਠਣ ਦੀ ਪੂਰੀ ਕੋਸ਼ਿਸ਼ ਕਰੋ। ਜਿਵੇਂ ਕੋਈ ਵੀਡੀਓ, ਪੋਸਟ ਸ਼ੇਅਰ ਕਰਨੀ ਹੋਵੇ, ਕਿਸੇ ਨਾਲ ਮੈਸੇਜ ’ਤੇ ਗੱਲ ਕਰਨੀ ਹੋਵੇ, ਵਧਾਈ ਜਾਂ ਸ਼ੁਭਕਾਮਨਾਵਾਂ ਦੇਣੀਆਂ ਹੋਣ ਆਦਿ। ਇਸਤੋਂ ਕਾਫੀ ਹੱਦ ਤਕ ਬਚਿਆ ਜਾ ਸਕਦਾ ਹੈ।

Related posts

ਇਨ੍ਹਾਂ ਚੀਜ਼ਾਂ ਦਾ ਟਾਈਫਾਈਡ ‘ਚ ਰੱਖੋ ਖਾਸ ਧਿਆਨ

On Punjab

ਕੋਰੋਨਾ ਤੋਂ ਨਹੀਂ ਉਭਰਿਆ ਚੀਨ, ਬੀਜਿੰਗ ‘ਚ ਨਵੇਂ ਟਰੈਵਲ ਪਾਬੰਦੀ ਲਾਗੂ ਤਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਇਆ ਪੋਸਟਪੋਨ

On Punjab

ਦੁਪਹਿਰ ਦੀ ਨੀਂਦ ਨਾਲ ਵਧ ਸਕਦੈ ਬੱਚਿਆਂ ਦਾ ਆਈਕਿਊ

On Punjab