83.43 F
New York, US
August 29, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਰਿਆਣਾ ਸਰਕਾਰ ਵੱਲੋਂ 3 ਆਈ ਏ ਐੱਸ ਅਧਿਕਾਰੀ ਮੁਅੱਤਲ

ਹਰਿਆਣਾ- ਹਰਿਆਣਾ ਸਰਕਾਰ ਨੇ ਆਈ ਏ ਐੱਸ ਅਧਿਕਾਰੀ ਰਾਮ ਕੁਮਾਰ ਸਿੰਘ ਜੋ ਵਿਸ਼ੇਸ਼ ਸਕੱਤਰ, ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਅਤੇ ਵਧੀਕ ਸੀ.ਈ.ਓ., ਪੰਚਕੂਲਾ ਮੈਟਰੋਪੋਲੀਟਨ ਡਿਵੈਲਪਮੈਂਟ ਅਥਾਰਟੀ, ਪੰਚਕੂਲਾ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦੀ ਮਿਆਦ ਦੇ ਦੌਰਾਨ ਰਾਮ ਕੁਮਾਰ ਸਿੰਘ, IAS (HY 2012) ਦਾ ਹੈੱਡਕੁਆਰਟਰ ਮੁੱਖ ਸਕੱਤਰ ਹਰਿਆਣਾ ਸਰਕਾਰ (ਸਰਵਿਸਿਜ਼-1  ਸ਼ਾਖਾ ਵਿੱਚ) ਦਾ ਦਫ਼ਤਰ ਹੋਵੇਗਾ।ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਪ੍ਰਦੀਪ ਕੁਮਾਰ-1, IAS (HY:2011) ਜੋ ਡਾਇਰੈਕਟਰ, ਸਟੇਟ ਟ੍ਰਾਂਸਪੋਰਟ ਅਤੇ ਵਿਸ਼ੇਸ਼ ਸਕੱਤਰ, ਟ੍ਰਾਂਸਪੋਰਟ ਸਨ, ਨੂੰ ਵੀ ਮੁਅੱਤਲ ਕਰ ਦਿੱਤਾ ਹੈ।

ਮੁਅੱਤਲੀ ਦੀ ਮਿਆਦ ਦੇ ਦੌਰਾਨ, ਪ੍ਰਦੀਪ ਕੁਮਾਰ-1, IAS (HY:2011) ਦਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਮੁੱਖ ਸਕੱਤਰ, ਹਰਿਆਣਾ ਸਰਕਾਰ (ਸਰਵਿਸਿਜ਼-1 ਸ਼ਾਖਾ ਵਿੱਚ) ਦਾ ਦਫ਼ਤਰ ਹੋਵੇਗਾ। ਇਹ ਦੋਵੇਂ ਮੁਅੱਤਲੀਆਂ IDFC ਫਸਟ ਅਤੇ AU ਸਮਾਲ ਫਾਈਨਾਂਸ ਬੈਂਕ ਘੁਟਾਲੇ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਸਬੰਧ ਵਿੱਚ ਹੋਈਆਂ ਹਨ। ਇਹ ਘੁਟਾਲਾ 590 ਕਰੋੜ ਰੁਪਏ ਦਾ ਹੈ।

Related posts

ਸਿੱਖ ਸੰਗਤਾਂ ਤੋਂ ਦਰਸ਼ਨਾਂ ਲਈ 20 ਡਾਲਰ ਮੰਗ ਰਿਹਾ ਪਾਕਿਸਤਾਨ

On Punjab

J&K Bus Accident: ਪੁਲਵਾਮਾ ਦੇ NH-44 ‘ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 4 ਦੀ ਮੌਤ, ਕਈਆਂ ਦੀ ਹਾਲਤ ਗੰਭੀਰ

On Punjab

Delhi Fire News: ਕੇਸ਼ਵਪੁਰਮ ਇਲਾਕੇ ਦੇ ਤੋਤਾਰਾਮ ਬਾਜ਼ਾਰ ’ਚ ਲੱਗੀ ਭਿਆਨਕ ਅੱਗ, ਤਿੰਨ ਦੁਕਾਨਾਂ ਸੜ ਕੇ ਹੋਈਆਂ ਸੁਆਹ ਸੂਚਨਾ ਦੇਣ ਤੋਂ ਇਕ ਘੰਟੇ ਬਾਅਦ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਦੇਖ ਕੇ ਦੁਕਾਨਦਾਰ ਗੁੱਸੇ ‘ਚ ਆ ਗਏ। ਇਸ ਦੌਰਾਨ ਦੁਕਾਨਦਾਰ ਅਤੇ ਫਾਇਰਮੈਨਾਂ ਵਿਚਾਲੇ ਝੜਪ ਵੀ ਦੇਖਣ ਨੂੰ ਮਿਲੀ। ਦੁਕਾਨਦਾਰਾਂ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 10 ਤੋਂ 12 ਕਿਲੋਮੀਟਰ ਦੂਰ ਫਿਲਮਿਸਤਾਨ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪੁੱਜੀਆਂ ਸਨ।

On Punjab