PreetNama
ਰਾਜਨੀਤੀ/Politics

ਹਰਿਆਣਾ ਦੇ ਮੁੱਖ ਮੰਤਰੀ ਦਾ ਕੈਪਟਨ ‘ਤੇ ਪਲਟਵਾਰ, ਜ਼ਿੰਦਗੀਆਂ ਖ਼ਤਰੇ ‘ਚ ਨਾ ਪਾਉਣ ਦੀ ਸਲਾਹ

ਚੰਡੀਗੜ੍ਹ: ਕਿਸਾਨੀ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਰਮਿਆਨ ਲੜਾਈ ਤੇਜ਼ ਹੋ ਗਈ ਹੈ। ਆਪਣੇ ਤਾਜ਼ਾ ਬਿਆਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਅਮਰਿੰਦਰ ਸਿੰਘ ਖਿਲਾਫ ਬੋਲਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਐਮਐਸਪੀ ਦੇ ਸਬੰਧ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਉਹ ਰਾਜਨੀਤੀ ਛੱਡ ਦੇਣਗੇ।

ਮਨੋਹਰ ਲਾਲ ਖੱਟਰ ਨੇ ਟਵੀਟ ਦੀ ਇ$ਕ ਲੜੀ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ, “ਕੈਪਟਨ ਜੀ, ਮੈਂ ਪਹਿਲਾਂ ਵੀ ਇਹ ਕਹਿ ਚੁੱਕਾ ਹਾਂ ਤੇ ਮੈਂ ਫਿਰ ਕਹਿ ਰਿਹਾ ਹਾਂ, ਜੇ ਐਮਐਸਪੀ ‘ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਇਸ ਲਈ ਨਿਰਦੋਸ਼ ਕਿਸਾਨਾਂ ਨੂੰ ਭੜਕਾਉਣਾ ਬੰਦ ਕਰੋ।”ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ, “ਮੈਂ ਪਿਛਲੇ 3 ਦਿਨਾਂ ਤੋਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਅਫ਼ਸੋਸ ਦੀ ਗੱਲ ਹੈ ਕਿ ਤੁਸੀਂ ਸੰਪਰਕ ਕਰਨ ਦਾ ਫੈਸਲਾ ਹੀ ਨਹੀਂ ਕੀਤਾ। ਕੀ ਇਹ ਕਿਸਾਨ ਮਸਲਿਆਂ ਪ੍ਰਤੀ ਤੁਹਾਡੀ ਗੰਭੀਰਤਾ ਨਹੀਂ ਦਰਸਾਉਂਦਾ? ਤੁਸੀਂ ਸਿਰਫ ਟਵੀਟ ਕਰ ਰਹੇ ਹੋ ਤੇ ਗੱਲਬਾਤ ਤੋਂ ਭੱਜ ਰਹੇ ਹੋ। ਤੁਸੀਂ ਅਜਿਹਾ ਕਿਉਂ ਕਰ ਰਹੇ ਹੋ?”
ਮਨੋਹਰ ਲਾਲ ਖੱਟਰ ਨੇ ਕਿਹਾ, “ਤੁਹਾਡੇ ਝੂਠ, ਧੋਖੇ ਤੇ ਪ੍ਰਚਾਰ ਦਾ ਸਮਾਂ ਖ਼ਤਮ ਹੋ ਗਿਆ ਹੈ। ਸਮੇਂ ਆ ਗਿਆ ਹੈ ਕਿ ਲੋਕ ਹੁਣ ਤੁਹਾਡਾ ਅਸਲ ਚਿਹਰਾ ਦੇਖਣ। ਕਿਰਪਾ ਕਰਕੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ‘ਚ ਪਾਉਣਾ ਬੰਦ ਕਰੋ। ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਨਾ ਖੇਡੋ। ਘੱਟੋ-ਘੱਟ ਮਹਾਂਮਾਰੀ ਦੌਰਾਨ ਸਸਤੀ ਰਾਜਨੀਤੀ ਤੋਂ ਬਚੋ।”

Related posts

ਤਾਮਿਲਨਾਡੂ ਭਗਦੜ: ਐਫਆਈਆਰ ਵਿੱਚ ਅਦਾਕਾਰ ਵਿਜੇ ’ਤੇ ‘ਜਾਣਬੁੱਝ ਦੇਰੀ ਕਰਨ’ ਦੇ ਦੋਸ਼

On Punjab

ਪੰਜਾਬ ਦੇ ਡਿਪਟੀ ਸੀਐੱਮ ਓਪੀ ਸੋਨੀ ਨੇ ਕੀਤੀ ਲਖਬੀਰ ਸਿੰਘ ਹੱਤਿਆਕਾਂਡ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

On Punjab

West Bengal Election Result 2021: ਜਾਣੋ, ਬੰਗਾਲ ’ਚ ਮਮਤਾ ਬੈਨਰਜੀ ਦੀ ਜਿੱਤ ਦੇ ਮੁੱਖ ਕਾਰਨ

On Punjab