PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਰਜੀਤ ਸਿੰਘ ਬੈਨੀਪਾਲ ਦਾ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ

ਪਟਿਆਲਾ- ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰਜ਼/ਸਹਾਇਕ ਇੰਜੀਨੀਅਰਜ਼ ਅਤੇ ਉਪ ਮੰਡਲ/ ਕਾਰਜਕਾਰੀ ਇੰਜੀਨੀਅਰਜ਼ (ਜੇ.ਈ. ਕਾਡਰ ਤੋਂ ਪਦ ਉੱਨਤ) ਦੀ ਪ੍ਰਤੀਨਿੱਧ ਜੱਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪਟਿਆਲਾ ਵੱਲੋ ਇੰਜੀ: ਹਰਜੀਤ ਸਿੰਘ ਬੈਨੀਪਾਲ ਸੀਨੀਅਰ ਸੂਬਾ ਮੀਤ ਪ੍ਰਧਾਨ ਤੇ ਉਪ ਮੰਡਲ ਇੰਜੀਨੀਅਰ ਰਿਸਰਚ ਲੈਬ ਪਟਿਆਲਾ ਦਾ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਇੰਜ: ਵਿਜੇ ਕੁਮਾਰ ਚੋਪੜਾ ਮੁੱਖ ਇੰਜੀਨੀਅਰ (ਹੈਡਕੁਆਰਟਰ) ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ, ਇੰਜ:ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਡੀ: ਈ: ਏ: ਲੋ: ਨਿ: ਵਿ:(ਭ ਤੇ ਮ) ਸ਼ਾਖਾ ਤੇ ਵਰਕਿੰਗ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ ) ਅਤੇ ਇੰਜੀ: ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ.ਟੀ ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵੱਲੋਂ ਇੰਜ: ਬੈਨੀਪਾਲ ਵੱਲੋ ਵਿਭਾਗ, ਜੱਥੇਬੰਦੀ ਤੇ ਸਮਾਜ ਪ੍ਰਤੀ ਪੂਰੀ ਤਨਦੇਹੀ ਨਾਲ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਤੇ ਵਿਸਥਾਰਪੂਰਵਕ ਚਾਨਣਾ ਪਾਉਂਦੇ ਹੋਏ ਸਲਾਘਾ ਕਰਦਿਆਂ ਅਗਲੇਰੇ ਭਵਿੱਖ ਲਈ ਕਿਹਾ ਮੁਬਾਰਕਾਂ ਦਿੱਤੀਆਂ। ਇੰਜ: ਰਾਜਿੰਦਰ ਕੁਮਾਰ ਗੌੜ ਮੁੱਖ ਸਰਪ੍ਰਸਤ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼- ਪੰਜ ਰਾਜ, ਇੰਜ: ਹਰਪਾਲ ਸਿੰਘ ਸੰਧੂ ਪਟਿਆਲਾ, ਸੇਵਾ ਮੁਕਤ ਐਸ.ਡੀ. ਓ. ਸੂਬਾ ਸਲਾਹਕਾਰ, ਇੰਜੀ: ਕੁਲਬੀਰ ਸਿੰਘ ਬੈਨੀਪਾਲ ਸੂਬਾ ਪ੍ਰੈਸ ਸਕੱਤਰ ਡੀ: ਈ: ਏ: ਪੰਜਾਬ , ਇੰਜ: ਜਸਵਿੰਦਰ ਸਿੰਘ ਐਸ.ਡੀ.ਓ. ਰਿਸਰਚ ਲੈਬ ਪਟਿਆਲਾ ਤੇ ਤਕਨੀਕੀ ਸਲਾਹਕਾਰ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼, ਇੰਜ: ਨਵਦੀਪ ਸਿੰਘ ਟਿਵਾਣਾ ਸਰਕਲ ਪ੍ਰਧਾਨ ਪਟਿਆਲਾ-1, ਇੰਜ: ਮਨਦੀਪ ਸਿੰਘ ਰਾਠੌਰ ਸਰਕਲ ਜਨਰਲ ਸਕੱਤਰ ਪਟਿਆਲਾ-1, ਇੰਜ: ਜਸਬੀਰ ਸਿੰਘ ਧਨੋਂ ਸਰਕਲ ਪ੍ਰਧਾਨ ਪਟਿਆਲਾ-2, ਇੰਜ. ਰਾਮ ਸਿੰਘ ਸਰਕਲ ਜਨਰਲ ਸਕੱਤਰ ਪਟਿਆਲਾ-2 (ਫਤਹਿਗੜ੍ਹ ਸਾਹਿਬ) ਇੰਜ: ਮਹਿੰਦਰ ਕੁਮਾਰ ਡਾਬੀ ਸੂਬਾ ਮੀਤ ਪ੍ਰਧਾਨ , ਇੰਜ: ਹਰਮਿਲਾਪ ਸਿੰਘ ਮਾਨ, ਇੰਜੀ: ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ, ਇੰਜ. ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ ਪ੍ਰਧਾਨ, ਇੰਜ: ਵਿਕਾਸ ਬਾਤਿਸ਼, ਇੰਜ: ਰਾਜਪਾਲ ਸ਼ਰਮਾ, ਇੰਜ: ਗੁਰਜੰਟ ਸਿੰਘ, ਇੰਜ: ਬਲਜਿੰਦਰ ਸਿੰਘ ਬੱਸੀ, ਇੰਜ:ਜੀਵਨ ਕੁਮਾਰ, ਇੰਜ: ਪ੍ਰਮੋਦ ਕੁਮਾਰ, ਇੰਜੀ : ਭਜਨ ਸਿੰਘ (ਸਾਰੇ ਉਪ ਮੰਡਲ ਇੰਜੀਨੀਅਰ) ਇੰਜ: ਹਰਪ੍ਰੀਤ ਸਿੰਘ ਮੋਹਾਲੀ ਵਧੀਕ ਸੂਬਾ ਜਨਰਲ ਸਕੱਤਰ ਡੀ: ਈ: ਏ: ਪੰਜਾਬ, ਇੰਜੀ: ਸਰੂਪ ਸਿੰਘ ਨਿਗਾਹ ਸਰਕਲ ਜਨਰਲ ਸਕੱਤਰ ਲੁਧਿਆਣਾ,ਇੰਜੀ: ਬਲਜਿੰਦਰ ਸਿੰਘ ਸਰਹਿੰਦ,ਇੰਜ: ਸੁਰਜਨ ਸਿੰਘ ਫਤਹਿਗੜ੍ਹ ਸਾਹਿਬ, ਇੰਜੀ: ਬਚਿੱਤਰ ਸਿੰਘ ਮੰਜਾਲੀ ਐਸ.ਡੀ.ਓ ਦੋਰਾਹਾ, ਇੰਜੀ: ਹਰਚਰਨ ਸਿੰਘ ਖੇੜੀ ਵਧੀਕ ਸਕੱਤਰ, ਇੰਜੀ: ਸੁਦਰਸ਼ ਕੁਮਾਰ ਉਪ ਮੰਡਲ ਇੰਜੀਨੀਅਰ- ਸੇਵਾ ਮੁਕਤ,ਸ੍ਰੀ ਸੰਦੀਪ ਗਰਗ, ਸ੍ਰੀ ਰਾਕੇਸ਼ ਮਾਨ (ਦੋਵੇਂ ਸੁਪਰਡੈਂਟ ਮੁੱਖ ਦਫਤਰ ਪਟਿਆਲਾ) ਇੰਜ: ਦੀਕਸਾਂਤ ਐਸ.ਡੀ.ਓ. ਇੰਜ: ਅਵਤਾਰ ਸਿੰਘ ਪਟਿਆਲਾ, ਇੰਜ: ਮੇਜਰ ਸਿੰਘ ਸਮਰਾਲਾ , ਇੰਜ: ਹਰਵਿੰਦਰ ਸਿੰਘ ਰੌਣੀ, ਇੰਜ: ਦਰਸ਼ਨ ਸਿੰਘ ਪਟਿਆਲਾ, ਇੰਜ: ਰਾਮ ਪਿਆਰਾ, ਇੰਜ: ਭਰਤ ਭੂਸ਼ਨ ਜੇ ਈ – ਬਿਜਲੀ ਵਿੰਗ, ਇੰਜ: ਹਰਜਿੰਦਰ ਸਿੰਘ ਐਸ. ਡੀ.ਓ- ਬਿਜਲੀ ਵਿੰਗ ਆਦਿ ਵੱਲੋ ਉਪ ਮੰਡਲ ਇੰਜੀਨੀਅਰ ਇੰਜ: ਹਰਜੀਤ ਸਿੰਘ ਬੈਨੀਪਾਲ ਅਤੇ ਉਨ੍ਹਾਂ ਦੀ ਧਰਮਪਤਨੀ ਜਸਬੀਰ ਕੌਰ ਬੈਨੀਪਾਲ ਨੂੰ ਯਾਦਗਾਰੀ ਸਨਮਾਨ ਚਿੰਨ,ਸ਼ਾਲ,ਲੋਈ ਆਦਿ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਬੇਟੇ ਪ੍ਰਥਮ ਸਿੰਘ ਬੈਨੀਪਾਲ ਕਨੇਡਾ ਵੱਲੋਂ ਇਸ ਖੁਸ਼ੀ ਭਰੇ ਸਮੇਂ ਆਪਣੇ ਪਿਤਾ ਦੀ ਸੇਵਾ ਮੁਕਤੀ ਸਮੇਂ ਭੇਜੇ ਗਏ ਵਧਾਈ ਸੰਦੇਸ਼ ਦੀ ਸਾਰੇ ਹੀ ਹਾਜ਼ਰੀਨ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ। ਇਸ ਸਨਮਾਨ ਸਮਾਰੋਹ ਵਿੱਚ ਇੰਜੀ: ਬੈਨੀਪਾਲ ਦੇ ਪਿਤਾ ਠੇਕੇਦਾਰ ਅਮਰਜੀਤ ਸਿੰਘ ਬੈਨੀਪਾਲ, ਬੇਟਾ ਕੁੰਵਰ ਸਿੰਘ ਬੈਨੀਪਾਲ, ਧਰਮਜੀਤ ਸਿੰਘ ਅਤੇ ਸੁਰਜੀਤ ਸਿੰਘ (ਦੋਵੇਂ ਜੀਜਾ ਜੀ),ਨਜ਼ਦੀਕੀ ਰਿਸ਼ਤੇਦਾਰ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਬਹੁਤ ਸਾਰੇ, ਸਰਕਲ ਪਟਿਆਲਾ, ਸੂਬਾਈ ਅਹੁਦੇਦਾਰ, ਜੂਨੀਅਰ/ ਸਹਾਇਕ ਇੰਜੀਨੀਅਰਜ਼- ਉਪ ਮੰਡਲ ਇੰਜੀਨੀਅਰਜ਼/ ਕਾਰਜਕਾਰੀ ਇੰਜੀਨੀਅਰਜ਼ ਅਤੇ ਸਥਾਨਕ ਦਫਤਰੀ ਸਟਾਫ ਵੀ ਸ਼ਾਮਲ ਹੋਇਆ ।

Related posts

ਭਾਰਤ ਦੇ ਚੀਨ ਨੂੰ ਵੱਡੇ ਝਟਕੇ, ਆਰਥਿਕ ਹਥਿਆਰ ਨਾਲ ਸਬਕ ਸਿਖਾਉਣ ਦੀ ਤਿਆਰੀ

On Punjab

ਉੱਤਰ ਭਾਰਤ ‘ਚ ਕਈ ਥਾਈਂ ਹਨ੍ਹੇਰੀ ਤੂਫ਼ਾਨ ਤੇ ਬਾਰਸ਼, ਕੇਰਲ ‘ਚ ਕੱਲ੍ਹ ਪੁੱਜੇਗਾ ਮਾਨਸੂਨ

On Punjab

Flood in Afghanistan: ਅਫਗਾਨਿਸਤਾਨ ‘ਚ ਹੜ੍ਹ ਨੇ ਮਚਾਈ ਤਬਾਹੀ, 120 ਲੋਕਾਂ ਦੀ ਮੌਤ; 600 ਤੋਂ ਵੱਧ ਘਰ ਹੋਏ ਤਬਾਹ

On Punjab