PreetNama
ਰਾਜਨੀਤੀ/Politics

ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਮੈਡੀਕਲ ਗ੍ਰਾਊਂਡ ‘ਤੇ ਜਮਾਨਤ ਦੀ ਅਰਜ਼ੀ ਖਾਰਿਜ

SC hear bail plea: ਨਵੀਂ ਦਿੱਲੀ: 1984 ਸਿੱਖ ਦੰਗੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਵਲੋਂ ਕੋਈ ਰਾਹਤ ਨਹੀਂ ਮਿਲੀ ਹੈ । ਦਰਅਸਲ, ਸੱਜਣ ਕੁਮਾਰ ਵੱਲੋਂ ਸਿਹਤ ਦੇ ਆਧਾਰ ‘ਤੇ ਜ਼ਮਾਨਤ ਮੰਗੀ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਬੁੱਧਵਾਰ ਯਾਨੀ ਕਿ ਖਾਰਜ ਕਰ ਦਿੱਤਾ ਤੇ ਕਿਹਾ ਕਿ ਉਹ ਰੈਗੂਲਰ ਜ਼ਮਾਨਤ ਪਟੀਸ਼ਨ ‘ਤੇ ਜੁਲਾਈ ਵਿੱਚ ਵਿਚਾਰ ਕਰੇਗਾ । ਇਸ ਕੇਸ ਦੀ ਸੁਣਵਾਈ ਦੌਰਾਨ ਸੱਜਣ ਕੁਮਾਰ ਦੇ ਵਕੀਲ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਸੱਜਣ ਕੁਮਾਰ ਦੀ ਉਮਰ 70 ਸਾਲ ਤੋਂ ਉਪਰ ਹੈ ਅਤੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ । ਵਿਕਾਸ ਸਿੰਘ ਨੇ ਦੱਸਿਆ ਕਿ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਪੈਂਡਿੰਗ ਹੈ ।

ਸੱਜਣ ਕੁਮਾਰ ਨੂੰ ਕੈਂਸਰ ਹੋਣ ਦਾ ਵੀ ਸ਼ੱਕ ਹੈ। ਉਸ ਨੂੰ ਏਮਜ਼ ਦੇ ਮੈਡੀਕਲ ਬੋਰਡ ਸਾਹਮਣੇ ਵੀ ਭੇਜਿਆ ਗਿਆ ਅਤੇ ਫਿਰ ਜੇਲ ਭੇਜ ਦਿੱਤਾ ਗਿਆ ਸੀ । ਉਸਦੀ ਜ਼ਮਾਨਤ ਦੀ ਅਰਜ਼ੀ ਲਗਾਤਾਰ ਪੈਂਡਿੰਗ ਹੈ ਪਰ ਸੁਣਵਾਈ ਨਹੀਂ ਹੋ ਪਾਈ । ਇਸ ਦੌਰਾਨ ਕੋਰੋਨਾ ਮਹਾਂਮਾਰੀ ਦੇ ਕਾਰਨ ਸੱਜਣ ਕੁਮਾਰ ਨੂੰ ਦੁਬਾਰਾ ਏਮਜ਼ ਵਿੱਚ ਨਹੀਂ ਦਿਖਾਇਆ ਜਾ ਸਕਿਆ. ਇਹ ਉਸਦੀ ਜ਼ਿੰਦਗੀ ਦਾ ਸਵਾਲ ਹੈ । ਸੱਜਣ ਕੁਮਾਰ ਦੀ ਉਮਰ ਕੈਦ ਮੌਤ ਦੀ ਸਜ਼ਾ ਵਿੱਚ ਤਬਦੀਲ ਹੋ ਰਹੀ ਹੈ ।

ਵਿਕਾਸ ਸਿੰਘ ਨੇ ਸੱਜਣ ਦੀ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਉਸ ਦਾ ਮੁਵੱਕਲ ਜੇਲ੍ਹ ਵਿੱਚ ਹੀ ਪਰਲੋਕ ਸਿਧਾਰ ਜਾਣਗੇ ਅਤੇ ਇਸ ਤਰ੍ਹਾਂ ਉਮਰ ਕੈਦ ਆਪਣੇ ਆਪ ਮੌਤ ਦੀ ਸਜ਼ਾ ਵਿੱਚ ਬਦਲ ਜਾਵੇਗੀ । ਇਸ ‘ਤੇ ਚੀਫ਼ ਜਸਟਿਸ ਨੇ ਵੀਡੀਓ ਕਾਨਫਰੰਸਿੰਗ ਦੀ ਸੁਣਵਾਈ ਦੌਰਾਨ ਕਿਹਾ ਕਿ ਤੁਹਾਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ । ਅਸੀਂ ਜ਼ਮਾਨਤ ਦੀ ਅਰਜ਼ੀ ‘ਤੇ ਅਜੇ ਕੋਈ ਫੈਸਲਾ ਨਹੀਂ ਲਵਾਂਗੇ । ਫਿਰ ਵਿਕਾਸ ਸਿੰਘ ਨੇ ਕਿਹਾ ਕਿ ਸਾਡੀ ਪਟੀਸ਼ਨ ਮੈਡੀਕਲ ਦੇ ਅਧਾਰ ‘ਤੇ ਸੁਣਵਾਈ ਅਤੇ ਦਲੀਲ ਦਿੱਤੀ ਜਾਣੀ ਚਾਹੀਦੀ ਹੈ ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਫਰਵਰੀ ਨੂੰ ਸੱਜਣ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਹੋਲੀ ਦੀਆਂ ਛੁੱਟੀਆਂ ਤੋਂ ਬਾਅਦ ਸਾਬਕਾ ਕਾਂਗਰਸੀ ਨੇਤਾ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਵੇਗੀ ।

Related posts

ਗਣਤੰਤਰ ਦਿਵਸ: ਪਟਿਆਲਾ-ਸੰਗਰੂਰ ਵਿੱਚ ਫੁੱਲ ਡਰੈੱਸ ਰਿਹਰਸਲ

On Punjab

Lok Sabha Poll Results Punjab 2019: ਪਟਿਆਲਾ ਤੋਂ ਪਰਨੀਤ ਕੌਰ ਜੇਤੂ

On Punjab

ਪੰਜਾਬ ‘ਚ ਰੇਤ ਮਾਫੀਆ ‘ਤੇ ਨਕੇਲ ਕੱਸਣ ਦਾ ਐਕਸ਼ਨ ਪਲਾਨ, ਸਰਕਾਰ ਜਲਦ ਲਿਆਵੇਗੀ ਨਵੀਂ ਮਾਈਨਿੰਗ ਪਾਲਸੀ

On Punjab