PreetNama
ਸਮਾਜ/Social

ਸੰਯੁਕਤ ਰਾਸ਼ਟਰ ਦੀ ਚੇਤਾਵਨੀ: ਕੋਰੋਨਾ ਨਾਲ ਵਧੇਗੀ ਗਰੀਬੀ-ਭੁੱਖਮਰੀ, ਸਿੱਖਿਆ ਸਥਿਤੀ ਹੋਵੇਗੀ ਖਰਾਬ, ਜ਼ਿਆਦਾ ਬੱਚਿਆਂ ਦੀ ਹੋਵੇਗੀ ਮੌਤ

ਸੰਯੁਕਤ ਰਾਸ਼ਟਰ ਦੇ ਸਿਖਰਲੇ ਅਧਿਕਾਰੀਆਂ ਨੇ ਸੁਚੇਤ ਕੀਤਾ ਹੈ ਕਿ ਕੋਰੋਨਾ ਵਾਇਰਸ ਕੌਮਾਂਤਰੀ ਮਹਾਮਾਰੀ ਨੇ ਭੇਦਭਾਵ ਤੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਧਾ ਦਿੱਤੀ ਹੈ। ਇਸ ਨਾਲ ਸੰਘਰਸ਼ ਹੋਰ ਵਧ ਸਕਦਾ ਹੈ। ਦੁਨੀਆਂ ਦੇ ਸਭ ਤੋਂ ਕਮਜ਼ੋਰ ਦੇਸ਼ਾਂ ‘ਚ ਇਸ ਦੇ ਨਤੀਜੇ ਵਾਇਰਸ ਦੇ ਪ੍ਰਭਾਵ ਤੋਂ ਵੀ ਜ਼ਿਆਦਾ ਹੋ ਸਕਦੇ ਹਨ।

ਸੰਯੁਕਤ ਰਾਸ਼ਟਰ ਦੀ ਸਿਆਸੀ ਪ੍ਰਮੁੱਖ ਰੋਜ਼ਮੈਰੀ ਡਿਕਾਰਲੀ ਤੇ ਸੰਯੁਕਤ ਰਾਸ਼ਟਰ ਦੇ ਮਨੁੱਖਤਾਵਾਦੀ ਮਾਮਲਿਆਂ ਦੇ ਮੁਖੀ ਮਾਰਕ ਲੋਕਾਕ ਨੇ ਬੁੱਧਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸਾਹਮਣੇ ਮਹਾਮਾਰੀ ਕਾਰਨ ਦੁਨੀਆਂ ਭਰ ‘ਚ ਪੈਣ ਵਾਲੇ ਅਸਰ ਦੀ ਗੰਭੀਰ ਸਮੱਸਿਆ ਬਾਰੇ ਗੱਲ ਕੀਤੀ।

ਲੋਕਾਕ ਨੇ ਪਰਿਸ਼ਦ ਨੂੰ ਸੁਚੇਤ ਕੀਤਾ ਕਿ ਕਮਜ਼ੋਰ ਦੇਸ਼ਾਂ ‘ਚ ਕੋਵਿਡ-19 ਸੰਕਟ ਕਾਰਨ ਸਿਹਤ ‘ਤੇ ਪੈਣ ਵਾਲੇ ਅਪ੍ਰਤੱਖ ਅਸਰ ਕਾਰਨ ਗਰੀਬੀ ਵਧੇਗੀ, ਔਸਤ ਉਮਰ ਘੱਟ ਹੋਵੇਗੀ, ਭੁੱਖਮਰੀ ਵਧੇਗੀ, ਸਿੱਖਿਆ ਦੀ ਸਥਿਤੀ ਖਰਾਬ ਹੋਵੇਗੀ ਤੇ ਜ਼ਿਆਦਾ ਬੱਚਿਆਂ ਦੀ ਮੌਤ ਹੋਵੇਗੀ।

ਉਨ੍ਹਾਂ ਕਿਹਾ ਕੋਰੋਨਾ ਮਹਾਮਾਰੀ ਕਾਰਨ ਦੁਨੀਆਂ ਭਰ ‘ਚ 8,60,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੋ ਚੁੱਕੀ ਹੈ। ਦੋ ਕਰੋੜ, 60 ਲੱਖ ਤੋਂ ਜ਼ਿਆਦਾ ਲੋਕਾਂ ਦੇ ਕੋਰੋਨਾ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਲੋਕਾਕ ਨੇ ਕਿਹਾ ਵਾਇਰਸ ਦੇ ਇਕ ਤਿਹਾਈ ਕੇਸ ਮਨੁੱਖਤਾਵਾਦੀ ਜਾਂ ਸ਼ਰਨਾਰਥੀ ਸੰਕਟਾਂ ਨਾਲ ਜੂਝ ਰਹੇ ਦੇਸ਼ਾਂ ਜਾਂ ਕਮਜ਼ੋਰ ਦੇਸ਼ਾਂ ‘ਚੋਂ ਸਾਹਮਣੇ ਆਏ ਹਨ। ਪਰ ਇਹ ਦੇਸ਼ ਮਹਾਮਾਰੀ ਨਾਲ ਅਸਲ ‘ਚ ਕਿੰਨੇ ਪ੍ਰਭਾਵਿਤ ਹਨ। ਇਸ ਗੱਲ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ।

Related posts

ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ

On Punjab

ਡੋਰੀ

Pritpal Kaur

ਲੱਖਾਂ ਪੜ ਲੈ ਕਿਤਾਬਾਂ

Pritpal Kaur