84.76 F
New York, US
August 1, 2026
PreetNama
ਖਾਸ-ਖਬਰਾਂ/Important News

ਅਮਰੀਕਾ ਦੇ ਸਕੂਲਾਂ ‘ਚ ਡਿੱਗੀ ਕੋਰੋਨਾ ਦੀ ਗਾਜ, 756 ਸਕੂਲੀ ਵਿਦਿਆਰਥੀ ਤੇ ਮੁਲਾਜ਼ਮ ਕੋਰੋਨਾ ਪੀੜਤ

ਨੇਸ਼ਵਿਲ: ਅਮਰੀਕਾ ਕੋਰੋਨਾ ਨਾਲ ਪੀੜਤ ਦੁਨੀਆ ਦਾ ਸਭ ਤੋਂ ਵਭ ਪ੍ਰਭਾਵਿਤ ਦੇਸ਼ ਹੈ। ਦੱਸ ਦਈਏ ਕਿ ਕੋਰੋਨਾ ਦੇ ਕੇਸਾਂ ਦੇ ਮਾਮਲੇ ‘ਚ ਅਮਰੀਕਾ ਸਭ ਤੋਂ ਅੱਗੇ ਹੈ ਜਿੱਥੇ ਹਰ ਹੋਜ਼ ਕੋਰੋਨਾ ਕੇਸ ਵਧ ਰਹੇ ਹਨ। ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 28,520 ਨਵੇਂ ਮਾਮਲੇ ਸਾਹਮਣੇ ਆਏ ਹਨ।

ਖ਼ਬਰਾਂ ਹਨ ਕੀ ਅਮਰੀਕਾ ਦੇ ਟੇਲੇਸੀ ਰਾਜ ਦੇ ਸਕੂਲਾਂ ਦੇ 756 ਵਿਦਿਆਰਥੀ ਤੇ ਕਰਮੀ ਵੀ ਕੋਰੋਨਾ ਨਾਲ ਪੀੜਤ ਹਨ। ਜੋ ਅੰਕੜਾ ਸਾਹਮਣੇ ਆਇਆ ਹੈ, ਉਹ ਰਾਜ ਦੇ ਲਗਪਗ ਅੱਧੇ ਜ਼ਿਲ੍ਹੇ ਦਾ ਹੈ। ਟੇਲੇਸੀ ਸਿੱਖਿਆ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਉਂਝ ਤਾਂ ਸਾਰੇ ਜ਼ਿਲ੍ਹੇ ‘ਚ ਸਾਹਮਣੇ ਆਏ ਕੋਵਿਡ-19 ਮਾਮਲਿਆਂ ਦੀ ਜਾਣਕਾਰੀ ਮੰਗਲਵਾਰ ਨੂੰ ਦੇਣੀ ਸੀ ਪਰ ਤਕਨੀਕੀ ਦਿੱਕਤਾਂ ਕਰਕੇ ਇਸ ‘ਚ ਸਮਾਂ ਲੱਗ ਗਿਆ।

ਇਸ ਦੇ ਨਾਲ ਹੀ ਅਧਿਕਾਰੀਆਂ ਨੇ ਉਮੀਦ ਜਤਾਈ ਕਿ 22 ਸਤੰਬਰ ਤੱਕ ਸਾਰੇ ਜ਼ਿਲ੍ਹਿਆਂ ਤੋਂ ਕੇਸਾਂ ਦੀ ਗਿਣਤੀ ਨਾਲ ਸਬੰਧਤ ਜਾਣਕਾਰੀ ਮਿਲ ਜਾਵੇਗੀ। ਬੁੱਧਵਾਰ ਨੂੰ ਹੋਏ ਸੰਕਰਮਣ ਦੇ ਜੋ ਮਾਮਲੇ ਸਾਹਮਣੇ ਆਏ, ਉਸ ਵਿੱਚ 514 ਵਿਦਿਆਰਥੀ ਤੇ 242 ਸਕੂਲ ਸਟਾਫ ਸ਼ਾਮਲ ਹਨ।

Related posts

ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਵਾਲਿਆਂ ਸੰਗਤਾਂ ਨੂੰ ਮਿਲੇਗੀ ਇਹ ਖਾਸ ਸਹੂਲਤ

On Punjab

CIA ਮੁਖੀ ਦੇ ਭਾਰਤ ਦੌਰੇ ਤੋਂ ਬਾਅਦ ਅਮਰੀਕਾ ਖੁਫੀਆਂ ਏਜੰਸੀ ‘ਚ ਮਚੀ ਖ਼ਲਬਲੀ, Havana Syndrome ਦਾ ਸ਼ਿਕਾਰ ਹੋਇਆ ਟੀਮ ਦਾ ਮੈਂਬਰ

On Punjab

ਭਾਰਤ ਦੀ ਮਦਦ ਲਈ ਕਈ ਦੇਸ਼ਾਂ ਨੇ ਵਧਾਏ ਹੱਥ, ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਵੀ ਭੇਜਿਆ ਹੈ ਮਦਦ ਦਾ ਸੰਦੇਸ਼

On Punjab