PreetNama
ਫਿਲਮ-ਸੰਸਾਰ/Filmy

ਸੰਨੀ ਦਿਓਲ ਲਈ ਵਧਿਆ ਖ਼ਤਰਾ! ਕੇਂਦਰ ਸਰਕਾਰ ਨੇ ਦਿੱਤੀ ‘Y’ ਸ਼੍ਰੇਣੀ ਦੀ ਸੁਰੱਖਿਆ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਦੀ ਸੁਰੱਖਿਆ ਵਧਾ ਦਿੱਤੀ ਹੈ। ਸੰਨੀ ਦਿਓਲ ਨੂੰ ‘Y’ ਸ਼੍ਰਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਸੰਨੀ ਦਿਓਲ ਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਦੀ ਟੀਮ ਮੌਜੂਦ ਰਹੇਗੀ।

ਗ੍ਰਹਿ ਮੰਤਰਾਲੇ ਦੇ ਸੂਤਰਾਂ ਦੀ ਗੱਲ ਮੰਨੀਏ ਤਾਂ ਆਈਬੀ ਦੀ ਰਿਪੋਰਟ ਅਤੇ ਸੰਨੀ ਦਿਓਲ ਨੂੰ ਲੈ ਕੇ ਥ੍ਰੈਟ ਪਰਸੈਪਸ਼ਨ ਦੇ ਆਧਾਰ ਤੇ ਸੰਨੀ ਦਿਓਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੰਨੀ ਦਿਓਲ ਨੂੰ ਜੋ ‘Y’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ ਉਸ ‘ਚ 11 ਜਵਾਨ ਹੋਣਗੇ ਅਤੇ ਇਸ ਦੇ ਇਲਾਵਾ ਦੋ PSO ਵੀ ਮੌਜੂਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਹਨ।

ਸੰਨੀ ਦਿਓਲ ਦੀ ਸੁਰੱਖਿਆ ਉਸ ਸਮੇਂ ਵਧਾਈ ਗਈ ਹੈ ਜਦੋਂ ਪੰਜਾਬ ‘ਚ ਖੇਤੀ ਕਾਨੂੰਨਾਂ ਦਾ ਕਾਫ਼ੀ ਵਿਰੋਧ ਹੋ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਭਾਜਪਾ ਨੇਤਾਵਾਂ ਤੇ ਮੰਤਰੀਆਂ ਦੀ ਘੇਰਾਬੰਦੀ ਬਾਰੇ ਵੀ ਗੱਲ ਕੀਤੀ ਹੈ। ਭਾਜਪਾ ਨੂੰ ਪੰਜਾਬ, ਹਰਿਆਣਾ ਤੇ ਉੱਤਰ ਭਾਰਤ ਦੇ ਹੋਰ ਰਾਜਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੰਨੀ ਦਿਓਲ ਪੰਜਾਬ ਤੋਂ ਹਨ, ਇਸ ਲਈ ਪਿਛਲੇ ਲੰਬੇ ਸਮੇਂ ਤੋਂ ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਉਸ ਦੀ ਚੁੱਪੀ ਬਾਰੇ ਸਵਾਲ ਖੜੇ ਹੋਏ ਹਨ।ਹਾਲਾਂਕਿ, ਬਾਅਦ ਵਿੱਚ ਉਸਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾਂ ਫ਼ੈਸਲਾ ਕਿਸਾਨਾਂ ਦੇ ਹੱਕ ਵਿੱਚ ਲੈਂਦੀ ਹੈ, ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਹੈ ਅਤੇ ਉਹ ਕਿਸਾਨਾਂ ਦੇ ਨਾਲ ਹਨ।

Related posts

Sidharth Shukla ਦੇ ਦੇਹਾਂਤ ਦੇ 3 ਹਫ਼ਤੇ ਬਾਅਦ ਸਾਹਮਣੇ ਆਇਆ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ, ਕਿਹਾ -‘ਸੁਪਨਾ ਦੋਵਾਂ ਦਾ ਚੂਰ-ਚੂਰ…’. ਭਾਵੁਕ ਹੋਏ ਫੈਨਜ਼‘ਬਿੱਗ ਬੌਸ 13’ ਵਿਨਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਨੂੰ ਅੱਜ ਕਰੀਬ 3 ਹਫ਼ਤੇ ਬੀਤ ਚੁੱਕੇ ਹਨ। 2 ਸਤੰਬਰ ਨੂੰ ਸਿਧਾਰਥ ਨੇ ਹਾਰਟ ਅਟੈਕ ਦੇ ਚੱਲਦਿਆਂ ਆਖ਼ਰੀ ਸਾਹ ਲਿਆਸੀ। ਐਕਟਰ ਦੇ ਦੇਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਸਦਮੇ ’ਚ ਲਿਆ ਦਿੱਤਾ ਸੀ। ਉਥੇ ਹੀ ਹਰ ਕੋਈ ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਲਈ ਦੁਆਵਾਂ ਮੰਗ ਰਿਹਾ ਹੈ। ਸਿਧਾਰਥ ਦੀ ਮੌਤ ਦਾ ਗ਼ਮ ਸ਼ਹਿਨਾਜ਼ ਲਈ ਕਾਫੀ ਡੂੰਘਾ ਹੈ। ‘ਸਿਡਨਾਜ਼’ ਦੀ ਜੋੜੀ ਟੁੱਟਣ ਦਾ ਦੁੱਖ ਸਿਰਫ਼ ਸ਼ਹਿਨਾਜ਼ ਹੀ ਜਾਣ ਸਕਦੀ ਹੈ। ਉਥੇ ਹੀ ਲਗਾਤਾਰ ਫੈਨਜ਼ ਇਹ ਜਾਣਨ ਲਈ ਪਰੇਸ਼ਾਨ ਹਨ ਕਿ ਆਖ਼ਿਰ ਸਿਧਾਰਥ ਦੇ ਦੇਹਾਂਤ ਤੋਂ ਬਾਅਦ ਸ਼ਹਿਨਾਜ਼ ਦਾ ਕੀ ਹਾਲ ਹੈ ਉਹ ਠੀਕ ਤਾਂ ਹੈ? ਇਸੀ ਦੌਰਾਨ ਹੁਣ ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਗਿੱਲ ਦੀ ਇਕ ਅਨਦੇਖੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਹ ਕਾਫੀ ਦੁਖੀ ਨਜ਼ਰ ਆ ਰਹੀ ਹੈ।

On Punjab

Malaika Arora ਨੇ ਅਰਜੁਨ ਕਪੂਰ ਦੇ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ, ਸ਼ੇਅਰ ਕੀਤੀਆਂ ਇਹ ਤਸਵੀਰਾਂ

On Punjab

ਆਰੀਅਨ ਖ਼ਾਨ ਡਰੱਗ ਕੇਸ ‘ਚ ਨਵਾਂ ਮੋੜ, ਗਵਾਹ ਨੇ ਕਿਹਾ – 18 ਕਰੋੜ ‘ਚ ਹੋਈ ਡੀਲ, NCB ਨੇ ਦੋਸ਼ ਨੇ ਦੱਸਿਆ ਬੇਬੁਨਿਆਦ

On Punjab