PreetNama
English News

ਸੰਜੇ ਦੱਤ ਨੂੰ ਕੈਂਸਰ ਜਿਹੀ ਖ਼ਤਰਨਾਕ ਬਿਮਾਰੀ ਦਾ ਸੁਣ ਦੁਬਈ ਤੋਂ ਫੌਰਨ ਪਰਤੀ ਮਾਨਿਅਤਾ ਪਹੁੰਚੀ ਘਰ

ਮੁੰਬਈ: ਬੀਤੇ ਦਿਨੀਂ ਸੰਜੇ ਦੱਤ ਨੂੰ ਫੇਫੜਿਆਂ ਦੇ ਕੈਂਸਰ ਜਿਹੀ ਖ਼ਤਰਨਾਕ ਬਿਮਾਰੀ ਹੋਣ ਦੀ ਖ਼ਬਰ ਮਿਲੀ। ਇਸ ਤੋਂ ਬਾਅਦ ਉਸ ਦੀ ਪਤਨੀ ਮਾਨਿਅਤਾ ਦੱਤ ਆਪਣੇ ਦੋਵੇਂ ਬੱਚਿਆਂ ਨਾਲ ਵਿਸ਼ੇਸ਼ ਜਹਾਜ਼ ਰਾਹੀ ਸਿੱਧੇ ਦੁਬਈ ਤੋਂ ਮੁੰਬਈ ਪਹੁੰਚ ਗਈ।

ਦੱਸ ਦਈਏ ਕਿ ਮਾਨਿਅਤਾ ਦੱਸ ਮੰਗਲਵਾਰ ਨੂੰ ਹੀ ਮੁੰਬਈ ਆਪਣੇ ਘਰ ਆ ਗਈ। ਉਹ ਮਾਰਚ ਤੋਂ ਲੌਕਡਾਊਨ ਤੇ ਕੋਰੋਨਾਵਾਇਰਸ ਕਰਕੇ ਦੁਬਈ ‘ਚ ਫਸੀ ਸੀ ਪਰ ਸੰਜੂ ਦੀ ਬਿਮਾਰੀ ਦਾ ਸੁਣ ਕੇ ਮਾਨਿਅਤਾ ਆਪਣੇ ਦੋਵੇਂ ਬੱਚਿਆਂ ਇਕਰਾ ਤੇ ਸ਼ਾਹਰਾਨ ਸਣੇ ਮੁੰਬਈ ਆ ਗਈ।

ਇਸ ਦੇ ਨਾਲ ਹੀ ‘ਏਬੀਪੀ ਨਿਊਜ਼’ ਨੂੰ ਇਸ ਗੱਲ ਦੀ ਜਾਣਕਾਰੀ ਵੀ ਮਿਲੀ ਹੈ ਕਿ ਸੰਜੇ ਦੱਤ ਦਾ ਇਲਾਜ ਅਮਰੀਕਾ ਦੇ ਮੈਮੋਰੀਅਲ ਸਲੋਆਨ ਕੇਟਰਿੰਗ ਕੈਂਸਰ ਹਸਪਤਾਲ ‘ਚ ਹੋ ਸਕਦਾ ਹੈ, ਪਰ ਸੰਜੇ ਦੱਤ ਕੋਲ ਅਮਰੀਕਾ ਦਾ ਵੀਜ਼ਾ ਨਹੀਂ। ਇਸ ਲਈ ਇਹ ਇਲਾਜ ਲਈ ਸਿੰਗਾਪੁਰ ਜਾ ਸਕਦੇ ਹਨ।

ਅਜਿਹੇ ‘ਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਮੈਡੀਕਲ ਗ੍ਰਾਉਂਡ ‘ਤੇ ਸੰਜੂ ਨੂੰ ਅਮਰੀਕਾ ਦਾ ਵੀਜ਼ਾ ਮਿਲ ਸਕੇ। ਇਸ ਨੂੰ ਲੈ ਕੇ ਅਜੇ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਆਪਸ਼ਨ ਵਜੋਂ ਸਿੰਗਾਪੁਰ ਇਲਾਜ ਲਈ ਜਾਣ ਦੀ ਖ਼ਬਰ ਏਬੀਪੀ ਨੂੰ ਸੂਤਰਾਂ ਤੋਂ ਪਤਾ ਲੱਗੀ ਹੈ।

Related posts

Stay home Save Lives

Pritpal Kaur

Soleimani death: Iraq court issues arrest warrant against Donald Trump

On Punjab

Before Donald Trump, three other US presidents faced impeachment

On Punjab