PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੰਗਰੂਰ-ਪਟਿਆਲਾ ਸੜਕ ’ਤੇ ਸ਼ਰਧਾਲੂਆਂ ਨਾਲ ਭਰੀ ਪਿੱਕਅੱਪ ਪਲਟੀ; 10 ਜ਼ਖ਼ਮੀ

ਚੰਡੀਗੜ੍ਹ- ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪੀਜੀਆਈ ਅਤੇ ਆਈਏਐੱਲ ਫੈਕਟਰੀ ਵਿਚਕਾਰ ਸੜਕ ਦੇ ਕੱਟ ਨੇੜੇ ਸ਼ਰਧਾਲੂਆਂ ਨਾਲ ਭਰੀ ਇਕ ਪਿੱਕਅੱਪ ਗੱਡੀ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਸੱਤ ਔਰਤਾਂ ਸਮੇਤ 10 ਸ਼ਰਧਾਲੂ ਜ਼ਖ਼ਮੀ ਹੋ ਗਏ। ਹਾਦਸੇ ਸਮੇਂ ਗੱਡੀ ਵਿੱਚ 15 ਸ਼ਰਧਾਲੂ ਸਵਾਰ ਸਨ, ਜੋ ਧਨੌਲੇ ਤੋਂ ਕਪਾਲ ਮੋਚਨ ਜਾ ਰਹੇ ਸਨ। ਸੜਕ ਸੁਰੱਖਿਆ ਫੋਰਸ ਨੂੰ ਸੂਚਨਾ ਮਿਲੀ ਸੀ ਕਿ ਆਈਏਐੱਲ ਫੈਕਟਰੀ ਨੇੜੇ ਸ਼ਰਧਾਲੂਆਂ ਨਾਲ ਭਰੀ ਪਿੱਕਅੱਪ ਗੱਡੀ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਈ ਹੈ। ਸੂਚਨਾ ਮਿਲਦਿਆਂ ਹੀ ਟੀਮ ਪੁੱਜੀ ਅਤੇ ਜ਼ਖ਼ਮੀਆਂ ਨੂੰ ਸੰਭਾਲਿਆ।

ਇਸ ਹਾਦਸੇ ਵਿੱਚ ਬਹਾਦਰ ਸਿੰਘ ਪੁੱਤਰ ਗੁਰਦਿਆਲ ਸਿੰਘ, ਬੰਤ ਕੌਰ ਪਤਨੀ ਰਾਮ ਸਿੰਘ, ਸਿਮਰਨ ਕੌਰ ਪੁੱਤਰੀ ਰਾਮ ਸਿੰਘ, ਲਕਸ਼ਮਣ ਸਿੰਘ ਪੁੱਤਰ ਭਰਪੂਰ ਸਿੰਘ, ਪਰਮਜੀਤ ਕੌਰ ਪਤਨੀ ਕਾਲਾ ਸਿੰਘ, ਕਰਮਜੀਤ ਕੌਰ ਪਤਨੀ ਨਾਇਬ ਸਿੰਘ, ਮਹਿੰਦਰ ਕੌਰ ਪਤਨੀ ਚੰਦ ਸਿੰਘ, ਅਮਰਜੀਤ ਕੌਰ ਪਤਨੀ ਗੌਤਮ ਸਿੰਘ, ਕਰਨੈਲ ਕੌਰ ਪਤਨੀ ਮੇਜਰ ਸਿੰਘ ਅਤੇ ਮੱਘਰ ਸਿੰਘ ਪੁੱਤਰ ਗਰੀਬ ਸਿੰਘ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਸੱਤ ਜ਼ਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਆਪਣੇ ਵਾਹਨ ਰਾਹੀਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਪਹੁੰਚਾਇਆ, ਜਦਕਿ ਤਿੰਨ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਪਲਟੀ ਗੱਡੀ- ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿੱਕਅੱਪ ਗੱਡੀ ਵਿੱਚ ਕਰੀਬ 15 ਸ਼ਰਧਾਲੂ ਸਵਾਰ ਸਨ, ਜੋ ਧਨੌਲੇ ਤੋਂ ਕਪਾਲ ਮੋਚਨ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਗੱਡੀ ਪੀਜੀਆਈ ਅਤੇ ਆਈਏਐੱਲ ਫੈਕਟਰੀ ਵਿਚਕਾਰ ਸੜਕ ਦੇ ਕੱਟ ਨੇੜੇ ਪਹੁੰਚੀ ਤਾਂ ਸਾਹਮਣੇ ਆਏ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਗੱਡੀ ਬੇਕਾਬੂ ਹੋ ਗਈ ਅਤੇ ਸੜਕ ’ਤੇ ਪਲਟ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਸ਼ਰਧਾਲੂਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਭਵਾਨੀਗੜ੍ਹ ਦੇ ਇਕ ਨਿੱਜੀ ਅਤੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲੀਸ ਅਧਿਕਾਰੀ ਅਨੁਸਾਰ ਜ਼ਖ਼ਮੀ ਵਿਅਕਤੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ।

Related posts

ਚੋਣ ਨਤੀਜਿਆਂ ਬਾਅਦ ਹੋਏਗਾ ਸਿੱਧੂ ਖ਼ਿਲਾਫ਼ ਕਾਰਵਾਈ ਦਾ ਫੈਸਲਾ, ਸਿੱਧੂ ਆਪਣੇ ਸਟੈਂਡ ‘ਤੇ ਕਾਇਮ

On Punjab

S-400 ਮਿਜ਼ਾਈਲ ‘ਤੇ ਸਿਆਸਤ ਗਰਮਾਈ : ਰਿਪਬਲਿਕਨ ਸੈਨੇਟਰ ਨੇ ਕਿਹਾ- ‘ਭਾਰਤ ਵਿਰੁੱਧ ਕਾਟਸਾ ਪਾਬੰਦੀਆਂ ਲਗਾਉਣਾ ਮੂਰਖ਼ਤਾ ਹੋਵੇਗੀ’

On Punjab

ਛੱਤੀਸਗੜ੍ਹ: 28.50 ਲੱਖ ਦੇ ਇਨਾਮੀ 14 ਨਕਸਲੀਆਂ ਸਮੇਤ 24 ਨੇ ਆਤਮ ਸਮਰਪਣ ਕੀਤਾ

On Punjab