ਮੁੰਬਈ- ਬਾਲੀਵੁੱਡ ਅਦਾਕਾਰਾ ਨੋਰਾ ਫ਼ਤੇਹੀ ਇੱਥੇ ਪੱਛਮੀ ਉਪਨਗਰ ਵਿੱਚ ਇੱਕ ਕਾਰ ਵੱਲੋਂ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੇ ਜਾਣ ਕਾਰਨ ਮਾਮੂਲੀ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ। ਪੁਲੀਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਨੈ ਸਕਪਾਲ (27) ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਕਾਰ ਨੇ ਕਥਿਤ ਤੌਰ ’ਤੇ ਸ਼ੁੱਕਰਵਾਰ ਦੁਪਹਿਰ ਨੂੰ ਉਪਨਗਰ ਅੰਬੋਲੀ ਦੇ ਲਿੰਕ ਰੋਡ ‘ਤੇ ਅਦਾਕਾਰਾ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ। ਪੁਲਿਸ ਅਨੁਸਾਰ ਹਾਦਸੇ ਦੇ ਸਮੇਂ ਮੁਲਜ਼ਮ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਸ਼ੱਕ ਹੈ। ਨੋਰਾ ਫ਼ਤੇਹੀ ਆਪਣੇ ਇੱਕ ਤੈਅ ਪ੍ਰੋਗਰਾਮ ਲਈ ‘ਸਨਬਰਨ’ (Sunburn) ਮਿਊਜ਼ਿਕ ਫੈਸਟੀਵਲ ਜਾ ਰਹੀ ਸੀ। ਸੂਤਰਾਂ ਮੁਤਾਬਕ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਉਹ ਦੱਖਣੀ ਮੁੰਬਈ ਵਿੱਚ ਹੋਏ ਇਸ ਫੈਸਟੀਵਲ ਵਿੱਚ ਸ਼ਾਮਲ ਹੋਈ।
previous post

