PreetNama
ਖੇਡ-ਜਗਤ/Sports News

ਸੌਰਵ ਗਾਂਗੁਲੀ 24 ਅਕਤੂਬਰ ਨੂੰ ਕਰਨਗੇ ਧੋਨੀ ਨਾਲ ਮੁਲਾਕਾਤ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ 24 ਅਕਤੂਬਰ ਨੂੰ ਮੁਲਾਕਾਤ ਕਰਨਗੇ। ਗਾਂਗੁਲੀ ਨੇ ਬੀਸੀਸੀਆਈ ਦਾ ਪ੍ਰਧਾਨ ਬਣਨ ਦੇ ਦੋ ਦਿਨ ਬਾਅਦ 24 ਅਕਤੂਬਰ ਨੂੰ ਭਾਰਤ ਤੇ ਬੰਗਲਾਦੇਸ਼ ‘ਚ ਹੋਣ ਵਾਲੀ ਟੀ-20 ਸੀਰੀਜ਼ ਲਈ ਟੀਮ ਦੀ ਚੋਣ ਕਰਨੀ ਹੈ। ਇਸ ਤੋਂ ਪਹਿਲਾਂ ਇਹ ਚੋਣ 21 ਅਕਤੂਬਰ ਨੂੰ ਹੋਣੀ ਸੀ।

ਭਾਰਤੀ ਟੀਮ ਆਪਣੇ ਘਰ ‘ਚ ਬੰਗਲਾਦੇਸ਼ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ ਜੋ ਤਿੰਨ ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਦੋਵਾਂ ਟੀਮਾਂ ਦੋ ਮੈਚ ਖੇਡੇਗੀ। ਉਧਰ, ਵਰਲਡ ਕੱਪ ਤੋਂ ਬਾਅਦ ਤੋਂ ਹੀ ਧੋਨੀ ਟੀਮ ਨਾਲ ਨਹੀਂ ਹਨ।

ਗਾਂਗੁਲੀ ਨੇ ਬੰਗਾਲ ਕ੍ਰਿਕਟ ਸੰਘ ਦੇ ਮੁੱਖ ਦਫਤਰ ‘ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਮੈਂ ਜਦੋਂ ਕਮੇਟੀ ਨੂੰ 24 ਅਕਤੂਬਰ ਨੂੰ ਮਿਲਾਂਗਾ ਤਾਂ ਮੈਂ ਇਸ ਬਾਰੇ ਗੱਲ ਕਰਾਂਗਾ ਕਿ ਉਹ ਲੋਕ ਕੀ ਸੋਚਦੇ ਹਨ। ਇਸ ਤੋਂ ਬਾਅਦ ਮੈਂ ਆਪਣੇ ਵਿਚਾਰ ਰੱਖਾਂਗਾ।” ਗਾਂਗੁਲੀ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਕ੍ਰਿਕਟਰ ਇੰਨਾ ਲੰਬਾ ਬ੍ਰੇਕ ਲੈ ਸਕਦੇ ਹਨ ਤਾਂ ਉਹ ਕਿਹਾ ਕਿ ਜਦੋਂ ਅਜਿਹਾ ਹੋਇਆ ਤਾਂ ਮੈਂ ਭੂਮਿਕਾ ‘ਚ ਨਹੀਂ ਸੀ। ਚੋਣਕਰਤਾਵਾਂ ਨਾਲ ਮੇਰੀ ਪਹਿਲੀ ਬੈਠਕ 24 ਨੂੰ ਹੋਣੀ ਹੈ”।

ਸੰਨਿਆਸ ਦੇ ਸਵਾਲ ‘ਤੇ ਗਾਂਗੁਲੀ ਨੇ ਕਿਹਾ ਕਿ ਉਹ ਧੋਨੀ ਨੂੰ ਪੁੱਛਣਾ ਚਾਹੁੰਦੇ ਹਨ ਕਿ ਧੋਨੀ ਕੀ ਚਾਹੁੰਦੇ ਹਨ। ਇਸ ਦੇ ਨਾਲ ਹੀ ਗਾਂਗੁਲੀ 24 ਅਕਤੂਬਰ ਨੂੰ ਹੀ ਕਪਤਾਨ ਵਿਰਾਟ ਕੋਹਲੀ ਨਾਲ ਵੀ ਮੁਲਾਕਾਤ ਕਰਨਗੇ।

Related posts

ਅਦਾਕਾਰਾ ਇਸ਼ਾ ਗੁਪਤਾ ਨੇ ਅਨੁਪਮ ਖੇਰ ਬਾਰੇ ਕੀਤਾ ਨਵਾਂ ਖੁਲਾਸਾ

On Punjab

ਮੈਕਸਵੇਲ ਨੇ ਆਸਟ੍ਰੇਲੀਆਈ ਕ੍ਰਿਕਟ ਟੀਮ ਨੂੰ ਦਿੱਤਾ ਵੱਡਾ ਝਟਕਾ..

On Punjab

ਰੂਸ ’ਤੇ ਲੱਗ ਸਕਦੀ ਹੈ ਟੋਕੀਓ ਉਲੰਪਿਕਸ ’ਚ ਭਾਗ ਲੈਣ ’ਤੇ ਪਾਬੰਦੀ

On Punjab