PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੋਸ਼ਲ ਮੀਡੀਆ ਪੋਸਟ ਪਾਉਣੀ ਪਈ ਮਹਿੰਗੀ, ਪੇਜ ਐਡਮਿਨ ਵਿਰੁੱਧ ਐਫਆਈਆਰ ਦਰਜ

ਜੰਮੂ-ਸੋਸ਼ਲ ਮੀਡੀਆ ਦੇ ਯੁੱਗ ਵਿਚ ਅੱਜ ਹਰ ਕੋਈ ਸੋਸ਼ਲ ਮੀਡੀਆ ਪੇਜ ਚਲਾ ਰਿਹਾ ਹੈ। ਪਰ ਬਿਨਾਂ ਕਿਸੇ ਸਿਰ ਪੈਰ ਜਾਂ ਪੁਖ਼ਤਾ ਜਾਣਕਾਰੀ ਤੋਂ ਬਿਨਾਂ ਸਾਂਝੀ ਕੀਤੀ ਪੋਸਟ ਤੁਹਾਨੂੰ ਮਹਿੰਗੀ ਪੈ ਸਕਦੀ ਹੈ।

ਇਸੇ ਸਬੰਧ ਵਿਚ ਇੱਕ ਸੋਸ਼ਲ ਮੀਡੀਆ ਪੇਜ ਦੇ ਐਡਮਿਨ ਖ਼ਿਲਾਫ਼ ਕਈ ਵਿਅਕਤੀਆਂ ਨੂੰ ਉਨ੍ਹਾਂ ਦੇ ਜੀਵਨ ਬਾਰੇ ‘ਮਨਘੜਤ ਅਤੇ ਖਤਰਨਾਕ’ ਸਮੱਗਰੀ ਸਾਂਝੀ ਕਰ ਕੇ ਕਥਿਤ ਤੌਰ ’ਤੇ ਬਦਨਾਮ ਕਰਨ ਲਈ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਪੁਲੀਸ ਬੁਲਾਰੇ ਨੇ ਦੱਸਿਆ ਕਿ ਪੀੜਤਾਂ ਦੀਆਂ ਕਈ ਸ਼ਿਕਾਇਤਾਂ ਦੇ ਬਾਅਦ ‘ਭਦਰਵਾਹ ਕਨਫੈਸ਼ਨ ਪੇਜ’ ਇੰਸਟਾਗ੍ਰਾਮ ਅਕਾਉਂਟ ਦੇ ਪ੍ਰਬੰਧਕ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਸੀ।

ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਪੇਜ ਨੇ ਝੂਠੀਆਂ ਕਹਾਣੀਆਂ ਫੈਲਾਉਣ ਲਈ ਉਨ੍ਹਾਂ ਦੇ ਨਾਮ ਦੀ ਵਰਤੋਂ ਕੀਤੀ ਹੈ, ਜਿਸ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਭਦਰਵਾਹ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੁਲੀਸ ਮਾਣਹਾਨੀ, ਧਮਕਾਉਣ ਅਤੇ ਜਨਤਕ ਸ਼ਰਾਰਤ ਵਿੱਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਸਰਗਰਮੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਬੁਲਾਰੇ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਜਿਹੇ ਪੰਨਿਆਂ ਨੂੰ ਫਾਲੋ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਜੋ ਵਿਵਾਦ ਪੈਦਾ ਕਰਨ ਅਤੇ ਵਿਅਕਤੀਆਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੁੰਦੇ ਹਨ।

Related posts

ਅਲ ਕਾਇਦਾ ਨੇ ਆਡੀਓ ਜਾਰੀ ਕਰ ਫੇਰ ਭੜਕਾਏ ਭਾਰਤੀ ਮੁਸਲਮਾਨ

On Punjab

OpenAI ਵ੍ਹਿਸਲਬਲੋਅਰ ਸੁਚਿਰ ਨੇ ਖੁਦਕੁਸ਼ੀ ਨਹੀਂ ਕੀਤੀ, ਕਤਲ ਹੋਇਆ: ਪੋਸਟਮਾਰਟਮ ਰਿਪੋਰਟ ਦੇ ਹਵਾਲੇ ਨਾਲ ਮਾਪਿਆਂ ਦਾ ਦਾਅਵਾ

On Punjab

Iran Hijab Row: ਈਰਾਨ ‘ਚ ਹਿਜਾਬ ਵਿਵਾਦ ਗਰਮਾਇਆ, ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ‘ਚ 19 ਲੋਕਾਂ ਦੀ ਮੌਤ

On Punjab