PreetNama
ਫਿਲਮ-ਸੰਸਾਰ/Filmy

ਸੋਸ਼ਲ ਮੀਡਿਆ ‘ਤੇ ਛਾਇਆ ਜਾਨ੍ਹਵੀ ਕਪੂਰ ਦਾ ਖੂਬਸੂਰਤ ਲੁਕ,ਦੇਖੋ ਵਾਇਰਲ ਤਸਵੀਰਾਂ

Jahnvi Kapoor Viral Photos: ਬਾਲੀਵੁਡ ਅਦਾਕਾਰਾ ਜਾਨ੍ਹਵੀ ਕਪੂਰ ਸੋਸ਼ਲ ਮੀਡਿਆ ਦੀ ਸਟਾਰ ਬਣੀ ਹੋਈ ਹੈ। ਜਾਨ੍ਹਵੀ ਵਧੀਆ ਅਦਾਕਾਰਾ ਦੇ ਨਾਲ-ਨਾਲ ਆਪਣੇ ਫੈਸ਼ਨ ਲਈ ਵੀ ਜਾਣੀ ਜਾਂਦੀ ਹੈ। ਜਾਨਵਹੀ ਕਪੂਰ ਹਮੇਸ਼ਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਇੰਸਟਾਗ੍ਰਾਮ ’ਤੇ ਫੈਨਜ਼ ਨਾਲ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਜਾਨ੍ਹਵੀ ਕਪੂਰ ਨੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਿ ਕਾਫੀ ਵਾਇਰਲ ਹੋ ਰਹੀਆਂ ਹਨ ਦਰਸ਼ਕਾਂ ਵਲੋਂ ਇਹਨਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਹਨਾਂ ਤਸਵੀਰਾਂ ਤੇ ਲਗਾਤਾਰ ਕੁਮੈਂਟ ਕਰ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਜਾਨਵੀ ਦੇ ਆਉਣ ਵਾਲਿਆਂ ਫ਼ਿਲਮਾਂ ਦੀ ਤਾ ਉਹ ਬਹੁਤ ਜਲਦ ਹੀ ਫਿਲਮ ਗੁੰਜਨ ਸਕਸੈਨਾ ਵਿਚ ਨਜ਼ਰ ਆਏਗੀ ਗੁੰਜਨ ਸਕਸੈਨਾ ‘ਚ ਜਾਹਨਵੀ ਕਪੂਰ ਲੜਾਕੂ ਜਹਾਜ਼ ਦੇ ਪਾਇਲਟ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਜਾਹਨਵੀ ਦੇ ਦੋ ਹੋਰ ਪ੍ਰੋਜੈਕਟ ਹਨ ਜੋ 2020 ਵਿਚ ਹੀ ਜਾਰੀ ਹੋਣ ਦੀ ਸੰਭਾਵਨਾ ਹੈ।

ਜਾਹਨਵੀ ਫਿਲਮ ਰੂਹੀ ਅਫਜ਼ਾ ਅਤੇ ਦੋਸਤਾਨਾ 2 ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਡੈਬਿਊ ਤੋਂ ਬਾਅਦ ਜਾਨ੍ਹਵੀ ਕਪੂਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਟਾਰ ਕਿੱਡ ਆਪਣੀ ਬਕੇਟ ‘ਚ ਕੁਝ ਦਿਲਚਸਪ ਫਿਲਮਾਂ ਦੇ ਨਾਲ ਕਈ ਸ਼ਾਨਦਾਰ ਰੋਲ ਨਿਭਾਉਣ ਲਈ ਤਿਆਰ ਹੈ। ਅਦਾਕਾਰੀ ਤੋਂ ਇਲਾਵਾ ਉਹ ਆਪਣੀ ਫੈਸ਼ਨ ਰਾਹੀਂ ਵੀ ਮਸ਼ਹੂਰ ਹੋ ਰਹੇ ਹੈ। ਕੰਮ ਦੇ ਮੋਰਚੇ ‘ਤੇ ਉਹ ਪਹਿਲੀ ਵਾਰ ਫਿਲਮ ‘ਗੁੰਜਲ ਸਕਸੈਨਾ-ਦਿ ਕਾਰਗਿਲ ਗਰਲ’ ‘ਚ ਨਜ਼ਰ ਆਵੇਗੀ।

ਤੁਹਾਨੂੰ ਦੱਸ ਦੇਈਏ ਕਿ ਜਾਹਨਵੀ ਸਿਰਫ 22 ਸਾਲਾਂ ਦੀ ਹੈ ਅਤੇ ਇਸ ਉਮਰ ਵਿੱਚ ਉਹ ਆਪਣੀ ਫਿਟਨੈਸ ਤੋਂ ਲੈ ਕੇ ਖੂਬਸੂਰਤੀ ਤੱਕ ਅਤੇ ਅਦਾਕਾਰੀ ਤੋਂ ਲੈ ਕੇ ਡਾਂਸ ਦੇ ਹੁਨਰ ਤੱਕ ਹਰ ਚੀਜ ਨੂੰ ਕਾਇਮ ਰੱਖਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਲਗਾਤਾਰ ਦਿੰਦੇ ਰਹਿੰਦੇ ਹਨ।

Related posts

Sushant Singh Rajput Drugs Case : ਨਾਰਕੋਟਿਕਸ ਬਿਊਰੋ ਨੇ ਡਰੱਗ ਪੇਡਲਰ ਹਰੀਸ਼ ਖ਼ਾਨ ਨੂੰ ਕੀਤਾ ਗ੍ਰਿਫ਼ਤਾਰ

On Punjab

Dharmendra Birthday: ਜਦੋਂ ਸ਼ਰਾਬ ਪੀ ਕੇ ਰਿਸ਼ੀਕੇਸ਼ ਮੁਖਰਜੀ ਨੂੰ ਧਰਮਿੰਦਰ ਨੇ ਪੂਰੀ ਰਾਤ ਕੀਤਾ ਸੀ ਪਰੇਸ਼ਾਨ, ਪੜ੍ਹੋ ਇਹ ਖ਼ਾਸ ਕਿੱਸਾ

On Punjab

ਚੰਡੀਗੜ੍ਹ ਕੰਸਰਟ ਮਗਰੋਂ ਏਪੀ ਢਿੱਲੋਂ ਤੇ ਦਿਲਜੀਤ ਵਿਚਾਲੇ ਬਹਿਸ ਛਿੜੀ

On Punjab