PreetNama
ਫਿਲਮ-ਸੰਸਾਰ/Filmy

ਸੋਨੂੰ ਤੇ ਗੁਰਲੇਜ ਦਾ ਗੀਤ ‘Chalde Truck 2’ ਯੂਟਿਊਬ ‘ਤੇ ਪਾ ਰਿਹੈ ਧਮਾਲਾਂ

Sonu Gurlej Chalde truck 2 : ਪਾਲੀਵੁਡ ਇੰਸਡਟਰੀ ‘ਚ ਅੱਜ ਕੱਲ੍ਹ ਗੀਤਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਪਣੇ ਵਿਹਲੇ ਸਮੇਂ ‘ਚ ਗੀਤਾਂ ਰਾਹੀ ਆਪਣਾ ਮਨੋਰੰਜਨ ਕਰਦੇ ਹਨ। ਪੰਜਾਬੀ ਇੰਡਸਟਰੀ ‘ਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਾਲ ਹੀ ‘ਚ ਗਾਇਕ ਸੋਨੂੰ ਢਿੱਲੋਂ ਤੇ ਗੁਰਲੇਜ ਅਖਤਰ ਦਾ ਗੀਤ ‘Chalde Truck 2’ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਗਾਇਕ ਅਜਿਹੇ ਹਨ ਜਿਹਨਾਂ ਨੇ ਬਹੁਤ ਹੀ ਘੱਟ ਸਮੇਂ ‘ਚ ਆਪਣੀ ਇੱਕ ਖਾਸ ਜਗ੍ਹਾ ਇੰਡਸਟਰੀ ‘ਚ ਬਣਾ ਲਈ ਹੈ। ਗੱਲ ਕੀਤੀ ਜਾਏ ਗੀਤ ਦੀ ਤਾਂ ਇਸ ਨੂੰ ਲਿਖਿਆ ਜੀਤ ਡੋਮੇਨੀ ਨੇ ਹੈ ਅਤੇ ਇਸ ਨੂੰ ਮਿਊਜ਼ਿਕ ਦਿੱਤਾ ਹੈ ਅਮਦਾਦ ਅਲੀ ਨੇ। ਜਾਣਕਾਰੀ ਮੁਤਾਬਿਕ ਦਸ ਦੇਈਏ ਕਿ ਜਿਸ ਗਾਇਕ ਨੇ ਗੀਤ ਗਾਇਆ ਹੈ ਮਤਲਬ ਕਿ ਸੋਨੂੰ ਢਿੱਲੋਂ ਨੇ ਉਹਨਾਂ ਨੇ ਹੀ ਗੀਤ ਨੂੰ ਡਾਇਰੈਕਟ ਵੀ ਕੀਤਾ ਹੈ।

ਗੀਤ ਨੂੰ ਪਰੋਡਿਊਸ ਕੀਤਾ ਹੈ ਸੋਮਨਾਥ ਥਿੰਦ ਨੇ ਅਤੇ ਇਸ ਗੀਤ ਨੂੰ T3 Records ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਲਈ ਸਪੈਸ਼ਲ ਧੰਨਵਾਦ ਹਰਚਰਨ ਸੰਧੂ, ਜਸਪਾਲ ਸਿੰਘ ਗਿੱਲ, ਜਗਜੀਤ ਸਿੰਘ, ਸੰਨੀ ਸ਼ਰਮਾ, ਵਿਸ਼ੂ, ਰਾਜੀਵ, ਲਾਡੀ ਆਦਿ ਦਾ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਗੁਰਲੇਜ ਅਖਤਰ ਦੇ ਅੱਜ ਤੱਕ ਜਿੰਨੇ ਵੀ ਗੀਤ ਰਿਲੀਜ਼ ਹੋਏ ਹਨ ਉਹਨਾਂ ਸਭ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਜਾਂ ਕਹਿ ਸਕਦੇ ਹਾਂ ਕਿ ਹਿੱਟ ਸਾਬਿਤ ਹੋਏ ਹਨ। ਗੁਰਲੇਜ ਦੀ ਆਵਾਜ ਨੂੰ ਦਰਸ਼ਕ ਸੁਣਨਾ ਪਸੰਦ ਕਰਦੇ ਹਨ। ਇਸ ਤੋਂ ਪਹਿਲਾਂ ਵੀ ਜੋ ਗੀਤ ਚਲਦੇ ਟਰੱਕ ਆਇਆ ਸੀ ਉਸ ਨੂੰ ਵੀ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲਿਆ ਸੀ।

Related posts

ਜਲਦਬਾਜੀ ਵਿੱਚ ਹੋਇਆ ਸੀ ਅਮਿਤਾਭ-ਜਯਾ ਬੱਚਨ ਦਾ ਵਿਆਹ, ਦਿਲਚਸਪ ਹੈ ਲੰਦਨ ਕਨੈਕਸ਼ਨ

On Punjab

ਕਰਨ ਔਜਲਾ ਨੇ ਬ੍ਰਿਸਬੇਨ ‘ਚ ‘ਤੌਬਾ-ਤੌਬਾ’ ਗੀਤ ਗਾ ਕੇ ਪ੍ਰਸੰਸਕਾਂ ਤੋਂ ਲੁੱਟੀ ਵਾਹ-ਵਾਹ, ਰਚਿਆ ਇਤਿਹਾਸ ਕਰਨ ਔਜਲਾ ਦੇ ਆਸਟ੍ਰੇਲੀਆ-ਨਿਊਜ਼ੀਲੈਂਡ ‘ਇੰਟ ਵਾਜ਼ ਆਲ ਏ ਡਰੀਮ’ ਟੂਰ ਨੂੰ ਲੈ ਕੇ ਲਗਾਤਾਰ ਸੁਰਖੀਆ ਬਟੋਰ ਰਹੇ ਹਨ, ਹਾਲ ਹੀ ਵਿੱਚ ਗਾਇਕ ਦੇ ਮੈਲਬੌਰਨ, ਸਿਡਨੀ ਆਕਲੈਂਡ ਤੇ ਬ੍ਰਿਸਬੇਨ ਵਿਖੇ ਸ਼ੋਅਜ਼ ‘ਚ ਰਿਕਾਰਡ ਤੋੜ ਇਕੱਠ ਕਰਕੇ ਇਤਿਹਾਸ ਸਿਰਜ ਦਿੱਤਾ ਹੈ।

On Punjab

ਸਲਮਾਨ ਦੀ ਮਦਦ ਨਾਲ ਇਸ ਬਿੱਗ ਬੌਸ ਕੰਟੈਸਟੈਂਟ ਨੂੰ ਮਿਲਿਆ ਕੰਮ

On Punjab