PreetNama
ਸਮਾਜ/Social

ਸੋਚੀਂ ਨਾਂ ਤੂੰ ਦੂਰ ਹੋਏ ਤੋਂ ਟੁੱਟ ਜਾਣਾ

ਸੋਚੀਂ ਨਾਂ ਤੂੰ ਦੂਰ ਹੋਏ ਤੋਂ ਟੁੱਟ ਜਾਣਾ
ਰੂਹਾਂ ਵਾਲਾ ਰਿਸ਼ਤਾ ਤੇਰਾ ਮੇਰਾ ਹੈ।

ਤੇਰੀ ਮੇਰੀ ਪ੍ਰੀਤ ਹੈ ਕੋਈ ਖੇਡ ਨਹੀ
ਚੰਨ ਜਿਹਾ ਨਾ ਭੁੱਲਣਾ ਮੁੱਖ ਤੇਰਾ ਹੈ।

ਤੇਰੇ ਵੱਲੋਂ ਘਾਟ ਕੋਈ ਨਾ ਮੇਰੇ ਵੱਲੋਂ ਏ
ਦਿਲ ਦਾ ਰਿਸ਼ਤਾ ਹੁੰਦਾ ਬੜਾ ਪਕੇਰਾ ਹੈ।

ਲੋੜ ਨਹੀ ਮੈਨੂੰ ਲੱਖਾਂ ਝੂਠੇ ਸੱਜਣਾ ਦੀ
ਮੇਰੇ ਲਈ ਤਾਂ ਤੂੰ ਹੀ ਇੱਕ ਬਥੇਰਾ ਹੈ।

ਤੇਰੇ ਨਾਲ ਹੀ ਜਿੰਦਗੀ ਰੌਸ਼ਨ ਮੇਰੀ ਏ
ਤੇਰੇ ਬਿਨ ਤਾਂ ਲੱਗਦਾ ਘੁੱਪ ਹਨੇਰਾ ਹੈ।

ਨਰਿੰਦਰ ਬਰਾੜ
9509500010

Related posts

UP ‘ਚ ਇੱਕੋ ਪਰਿਵਾਰ ਦੇ 5 ਲੋਕ ਨਿਕਲੇ ਕੋਰੋਨਾ ਪਾਜ਼ੀਟਿਵ

On Punjab

ਇੰਸਪੈਕਟਰ ਤੋਂ ਤੰਗ ਆ ਕੇ ਡੀਸੀਪੀ ਨੇ ਕੀਤੀ ਖੁਦਕੁਸ਼ੀ!

On Punjab

ਅਮਰੀਕਾ: ਸਹੂਲਤ ਕੇਂਦਰ ਵਿੱਚ ਅੱਗ ਲੱਗਣ ਕਾਰਨ 10 ਵਿਅਕਤੀ ਜ਼ਖਮੀ

On Punjab