PreetNama
ਖਬਰਾਂ/News

ਸੇਵਾ ਕੇਂਦਰਾਂ ਵਿਚ ਦਸੰਬਰ ਮਹੀਨੇ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਕੁੱਲ 14,442 ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਕੀ ਸੁਧਾਰਾਂ ਤਹਿਤ ਜ਼ਿਲ੍ਹੇ ਦੇ 25 ਪੇਂਡੂ ਅਤੇ ਸ਼ਹਿਰੀ ਸੇਵਾ ਕੇਂਦਰਾਂ ਵਿਚ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 277  ਕਿਸਮ ਦੀਆਂ ਸੇਵਾਵਾਂ ਮਿੱਥੇ ਸਮੇਂ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੇ ਦਿੱਤੀ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸ਼ਹਿਰੀ ਖੇਤਰਾਂ ਵਿੱਚ ਆਉਂਦੇ 09 ਸੇਵਾ ਕੇਂਦਰਾਂ ਅਤੇ ਪਿੰਡਾਂ ਦੇ 16 ਸੇਵਾ ਕੇਂਦਰਾਂ ਵਿੱਚ ਐਨ.ਓ.ਸੀ, ਡੁਪਲੀਕੇਟ ਅਲਾਟਮੈਂਟ ਅਤੇ ਰੀ-ਅਲਾਟਮੈਂਟ ਪੱਤਰ, ਕਨਵੈਂਨਸ ਡੀਡ, ਨੋ ਡਿਊ ਸਰਟੀਫਿਕੇਟ, ਵੇਚਣ ਦੇ ਲਈ ਜਾਇਦਾਦ ਦੀ ਰੀ-ਟਰਾਂਸਫਰ, ਮੌਤ ਹੋਣ ਤੇ ਜਾਇਦਾਦ ਰੀ-ਟਰਾਂਸਫਰ ਕਰਨ ਅਤੇ ਕਰਜ਼ੇ ਲਈ ਐਨ.ਓ.ਸੀ. ਸਰਟੀਫਿਕੇਟ ਅਤੇ ਟਰਾਂਸਪੋਰਟ ਦਫ਼ਤਰ ਨਾਲ ਸਬੰਧਿਤ 3 ਸਰਕਾਰੀ ਸੇਵਾਵਾਂ ਜਿਵੇਂ ਫਿਟਨੈੱਸ ਸਰਟੀਫਿਕੇਟ ਕਮਰਸ਼ੀਅਲ ਵਾਹਨ, 2 ਸਾਲ ਤੱਕ ਦਾ ਟੈਕਸ ਕਲੀਅਰੈਂਸ ਸਰਟੀਫਿਕੇਟ ਅਤੇ 2 ਸਾਲ ਬਾਅਦ ਟੈਕਸ ਕਲੀਅਰੈਂਸ ਸਰਟੀਫਿਕੇਟ ਆਦਿ ਸਰਕਾਰੀ ਸੇਵਾਵਾਂ ਵੀ ਸਮਾਂਬੱਧ ਢੰਗ ਨਾਲ ਇਨ੍ਹਾਂ ਸ਼ਹਿਰੀ ਖੇਤਰਾਂ ਅਤੇ  ਪਿੰਡਾਂ ਵਿੱਚ ਆਉਂਦੇ ਸਾਰੇ 25 ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਸੇਵਾ ਕੇਂਦਰ ਨਿਰਵਿਘਨ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ 1 ਦਸੰਬਰ 2018 ਤੋਂ 31 ਦਸਬੰਰ 2018 ਤੱਕ ਕੁੱਲ  14,442  ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਭਾਰਤ ਸੰਚਾਰ ਨਿਗਮ ਲਿਮਟਿਡ ਦੀਆਂ 14, ਸਿਹਤ ਅਤੇ ਪਰਿਵਾਰ ਭਲਾਈ ਦੀਆਂ 711, ਗ੍ਰਹਿ ਮਾਮਲੇ ਅਤੇ ਨਿਆਂ ਦੀਆਂ 818, ਮਨਿਸਟਰੀ ਆਫ਼ ਐਕਸਟਰਨਲ ਅਫੇਅਰਸ ਦੀਆਂ 9, ਬੱਸ ਪਾਸ, ਆਧਾਰ ਕਾਰਡ, ਫਰੀਡਮ ਫਾਈਟਰ ਦੀਆਂ 3319,  ਪ੍ਰਸੋਨਲ ਦੀਆਂ 266, ਪਾਵਰ/ਇਲੈਕਟ੍ਰੀਸਿਟੀ ਦੀਆਂ 1935, ਮਾਲ ਅਤੇ ਮੁੜ ਵਸੇਵੇਂ ਦੀਆਂ 622, ਪੇਂਡੂ ਵਿਕਾਸ ਅਤੇ ਪੰਚਾਇਤ ਦੀਆਂ 27, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਦੀਆਂ 455, ਐੱਸ ਸੀ/ਬੀ ਸੀ ਦੀ ਭਲਾਈ ਦੀਆਂ 3498 ਅਤੇ ਲੇਬਰ ਡਿਪਾਰਟਮੈਂਟ ਦੀਆਂ 2768,  ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦਾ ਨਿਪਟਾਰਾ ਸਮੇਂ ਸਿਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਤੋਂ ਇਲਾਵਾ ਸੇਵਾ ਕੇਂਦਰ ਵਿਚ ਪੰਜਾਬ ਸਟੇਟ ਲੋਹੜੀ ਲਾਟਰੀ ਦੀਆਂ 23 ਸੇਵਾਵਾਂ ਸਮੇਤ ਕੁੱਝ ਹੋਰ ਨਵੀਆਂ ਸੇਵਾਵਾਂ ਜਿਵੇਂ ਕਿ ਪੈਸਿਆਂ ਦਾ ਲੈਣ ਦੇਣ, ਬੀਮਾ (ਮੋਟਰ ਵਹੀਕਲ), ਡੇਂਗੂ ਬੀਮਾ,  ਅਤੇ ਮੋਬਾਇਲ/ਡੀ.ਟੀ.ਐਚ ਰੀਚਾਰਜ ਆਦਿ ਸੇਵਾਵਾਂ ਮੁੱਹਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਸਰਕਾਰੀ ਸੇਵਾਵਾਂ ‘ਸੇਵਾ ਦਾ ਅਧਿਕਾਰ’ ਐਕਟ ਅਧੀਨ ਆਉਂਦੀਆਂ ਹਨ ਅਤੇ ਲੋਕਾਂ ਨੂੰ ਇਸ ਐਕਟ ਅਧੀਨ ਇਹ ਸੇਵਾਵਾਂ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

Related posts

ਅੱਤਵਾਦੀ ਹਮਲੇ ‘ਚ ਸ਼ਹੀਦ ਫੌਜੀਆਂ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਮ ਵਿਦਾਈ

On Punjab

US blocks Taliban access to $9.5 billion Afghan monetary reserves

On Punjab

ਪੰਜਾਬ ਪੰਚਾਇਤ ਚੋਣਾਂ ਦੇ ਕੁਝ ਨਤੀਜੇ ਇੱਥੇ ਪੜ੍ਹੋ

Pritpal Kaur