PreetNama
ਸਿਹਤ/Health

ਸੁੰਦਰ ਗਰਦਨ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Beauty Tips : ਮੂੰਹ ਦੇ ਨਾਲ ਗਰਦਨ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਹ ਸਰੀਰ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਗਰਦਨ ਦੀ ਖੁਸ਼ਬਸੂਰਤੀ ਅਤੇ ਪਰਸਨੈਲਿਟੀ ਨਿਖਰ ਕੇ ਸਾਹਮਣੇ ਆਉਂਦੀ ਹੈ। ਕੁੜੀਆਂ ਜਿਆਦਾਤਰ ਗੋਰਾ ਦਿਖਣ ਲਈ ਮੇਕਅਪ ਦੀ ਵਰਤੋਂ ਕਰਦੀਆਂ ਹਨ ਜੋ ਚਮੜੀ ਨੂੰ ਖਰਾਬ ਕਰਦਾ ਹੈ। ਕੁੱਝ ਘਰੇਲੂ ਸੁਝਾਆਂ ਦੁਆਰਾ ਤੁਹਾਡੀ ਗਰਦਨ ਨਿਖਰ ਆਵੇਗੀ। ਤਾਂ ਆਓ ਅਸੀਂ ਤੁਹਾਨੂੰ ਦਸੱਦੇ ਹਾਂ ਇਨ੍ਹਾਂ ਸੁਝਾਆ ਬਾਰੇ :

ਗਰਦਨ ਦਾ ਨਰਮ ਅਤੇ ਹਾਈਡਰੇਡ ਰੱਖਣ ਲਈ ਹਫਤੇ ‘ਚ 2 ਵਾਰ ਮਾਲਿਸ਼ ਕਰੋ। ਮਸਾਜ ਲਈ ਤੁਸੀਂ ਕਿਸੇ ਵੀ ਤੇਲ ਦੀ ਵਰਤੋਂ ਕਰ ਸਕਦੇ ਹੋ ਮਸਾਜ ਹਮੇਸ਼ਾਂ ਹਲਕੇ ਹੱਥਾਂ ਨਾਲ ਗਰਦਨ ਦੀ ਉੱਪਰ ਵੱਲ ਨੂੰ ਕਰੋ। ਮੂੰਹ ਤੋਂ ਮੇਕੱਪ ਉਤਾਰਨ ਦੇ ਨਾਲ ਸਕਿਨ ਨੂੰ ਹਾਈਡਰੇਡ ਵੀ ਰੱਖੋ। ਇਸਦੇ ਲਈ ਮਾਸਕ ਸ਼ੀਟ ਫਾਇਦੇਮੰਦ ਹੁੰਦਾ ਹੈ। ਮੂੰਹ ਦੇ ਨਾਲ-ਨਾਲ ਇਸ ਮਾਸਕ ਸ਼ੀਟ ਦੀ ਵਰਤੋਂ ਗਰਦਨ ਤੇ ਵੀ ਜ਼ਰੂਰ ਕਰੋ।

ਗਰਦਨ ਨੂੰ ਖੂਬਸੂਰਤ, ਸਾਫ਼ ਅਤੇ ਗਲੋਇੰਗ ਬਣਾਉਣ ਲਈ ਹਫਤੇ ‘ਚ 2 ਬਾਰ ਸਕ੍ਰਬਿੰਗ ਕਰੋ। ਤੁਸੀਂ ਚਾਹੁੰਦੇ ਹੋ ਤਾਂ ਘਰ ‘ਤੇ ਹੀ ਬੇਸਨ, ਹਲਦੀ ਅਤੇ ਦੁੱਧ ਦਾ ਬਣਿਆ ਸਕ੍ਰਬ ਤਿਆਰ ਕਰ ਸਕਦੇ ਹੋ। ਸਕ੍ਰਬਿੰਗ ਦੇ ਬਾਅਦ ਮਾਈਸਚਰਾਇਜ਼ਰ ਜਾਂ ਕ੍ਰੀਮ ਜ਼ਰੂਰ ਲਗਾਓ। ਹਮੇਸ਼ਾਂ ਗਰਦਨ ਨੂੰ ਸਿੱਧਾ ਕਰਕੇ ਬੈਠੋ। ਪੜ੍ਹਨ, ਫੋਨ ਜਾਂ ਲੈਪਟਾਪ ਜਾਂ ਕਿਸੇ ਵੀ ਕੰਮ ਦੇ ਸਮੇਂ ਤੁਸੀ ਗਰਦਨ ਨੂੰ ਬਹੁਤਾ ਨਾ ਝੁਕਾਓ। ਨਹੀਂ ਤਾਂ ਗਰਦਨ ‘ਚ ਦਰਦ ਹੋ ਸਕਦਾ ਹੈ। ਘਰ ਤੋਂ ਬਾਹਰ ਜਾਣ ਸਮੇਂ ਮੂੰਹ ਅਤੇ ਗਰਨ ‘ਤੇ ਸਨਸਕ੍ਰੀਨ ਲਗਾਓ। ਇਸਦੇ ਨਾਲ ਸਨਸਕ੍ਰੀਨ ਹਮੇਸ਼ਾ ਐਸ ਪੀ ਐਫ 30 ਵਾਲਾ ਹੀ ਖਰੀਦੋ। ਇਹ skin ਨੂੰ ਕਾਲੇਪਨ ਤੋਂ ਬਚਾਉਂਦਾ ਹੈ।

Related posts

India protests intensify over doctor’s rape and murder

On Punjab

Monsoon Diet : ਮੌਨਸੂਨ ‘ਚ ਬਿਮਾਰੀਆਂ ਤੋਂ ਦੂਰ ਰਹਿਣ ਲਈ ਖਾਓ Vitamin-C ਨਾਲ ਭਰਪੂਰ ਇਹ 5 ਫੂਡ

On Punjab

ਜਾਣੋ ਸਿਹਤ ਲਈ ਕਿਵੇਂ ਗੁਣਕਾਰੀ ਹੁੰਦਾ ਹੈ ਅਖਰੋਟ ?

On Punjab