PreetNama
ਸਿਹਤ/Health

ਸੁੰਦਰਤਾ ਦੇ ਨਾਲ ਹੋਰ ਵੀ ਕਈ ਫ਼ਾਇਦੇ ਦਿੰਦਾ ਹੈ ਕਾਜਲ !

Kajal health benefits: ਕਾਜਲ ਲਗਾਉਣਾ ਹਰ ਕੁੜੀ ਨੂੰ ਚੰਗਾ ਲੱਗਦਾ ਹੈ। ਇਸ ਨਾਲ ਅੱਖਾਂ ਸੁੰਦਰ, ਆਕਰਸ਼ਕ ਅਤੇ ਵੱਡੀਆਂ ਲੱਗਦੀਆਂ ਹਨ। ਪਰ ਇਸ ਨੂੰ ਲਗਾਉਣ ਨਾਲ ਸੁੰਦਰਤਾ ਦੇ ਨਾਲ ਸਿਹਤ ਵੀ ਬਰਕਰਾਰ ਰਹਿੰਦੀ ਹੈ। ਰੋਜ਼ਾਨਾ ਕਾਜਲ ਦਾ ਇਸਤੇਮਾਲ ਅੱਖਾਂ ਦੀ ਸਿਹਤ ਲਈ ਲਾਭਕਾਰੀ ਹੁੰਦਾ ਹੈ। ਆਓ ਜਾਣਦੇ ਹਾਂ ਕਾਜਲ ਲਗਾਉਣ ਦੇ ਫਾਇਦਿਆਂ ਬਾਰੇ…

ਰੋਜ਼ਾਨਾ ਕਾਜਲ ਲਗਾਉਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਇਸ ਦੇ ਨਾਲ ਹੀ ਅੱਖਾਂ ਵਿਚ ਪੈਣ ਵਾਲੀ ਧੂੜ-ਮਿੱਟੀ ਤੋਂ ਵੀ ਬਚਾਅ ਹੁੰਦਾ ਹੈ।
ਅੱਖਾਂ ‘ਤੇ ਕਾਜਲ ਲਗਾਉਣ ਨਾਲ ਧੁੱਪ ਦਾ ਪ੍ਰਭਾਵ ਘੱਟ ਹੁੰਦਾ ਹੈ। ਜ਼ਿਆਦਾ ਸਮਾਂ ਧੁੱਪ ‘ਚ ਰਹਿਣ ਦੇ ਨਾਲ ਬਹੁਤ ਸਾਰੀਆਂ ਕੁੜੀਆਂ ਨੂੰ ਅੱਖਾਂ ਤੋਂ ਪਾਣੀ ਵਹਿਣ, ਜਲਣ, ਖੁਜਲੀ ਅਤੇ ਰੇਡਨੈੱਸ ਦੀ ਸ਼ਿਕਾਇਤ ਹੁੰਦੀ ਹੈ। ਇਸ ਤਰ੍ਹਾਂ ਕਾਜਲ ਲਗਾਉਣ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਕਾਜਲ ਲਗਾਉਣ ਨਾਲ ਅੱਖਾਂ ਹੋਰ ਵੀ ਸੁੰਦਰ, ਆਕਰਸ਼ਕ ਅਤੇ ਵੱਡੀਆਂ ਦਿਖਾਈ ਦਿੰਦੀਆਂ ਹਨ।
ਅੱਖਾਂ ‘ਤੇ ਕਾਜਲ ਲਗਾਉਣ ਨਾਲ ਪਲਕਾਂ ਨੂੰ ਇਕ ਸੰਪੂਰਨ ਅਤੇ ਸੁੰਦਰ ਰੂਪ ਮਿਲਦਾ ਹੈ। ਇਸ ਨਾਲ ਅੱਖਾਂ ਸੰਘਣੀਆਂ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿਚ ਅੱਖਾਂ ਦੀ ਸੁੰਦਰਤਾ ਵਿਚ ਵੀ ਵਾਧਾ ਹੁੰਦਾ ਹੈ।
ਵਿਗਿਆਨ ਨੇ ਇਹ ਵੀ ਮੰਨਿਆ ਹੈ ਕਿ ਕਾਜਲ ਵਿਚ ਅਜਿਹੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਰਾਤ ਦੇ ਅੰਨ੍ਹੇਪਣ ਅਤੇ ਮੋਤੀਆਬਿੰਦ ਵਰਗੇ ਅੱਖਾਂ ਦੇ ਰੋਗਾਂ ਲਈ ਫਾਇਦੇਮੰਦ ਹੁੰਦਾ ਹੈ।
ਕਈ ਘੰਟੇ ਲੈਪਟਾਪ ਜਾਂ ਟੀਵੀ ਸਕ੍ਰੀਨ ਦੇ ਸਾਹਮਣੇ ਬੈਠਣ ਨਾਲ ਅੱਖਾਂ ਵਿੱਚ ਜਲਣ, ਦਰਦ, ਥਕਾਵਟ ਆਦਿ ਹੋਣ ਲੱਗਦੀ ਹੈ। ਇਸ ਸਥਿਤੀ ਵਿੱਚ ਕਾਗਜ਼ ਲਗਾਉਣ ਨਾਲ ਅੱਖਾਂ ਨੂੰ ਸੁਰੱਖਿਆ ਮਿਲਦੀ ਹੈ। ਨਾਲ ਹੀ ਥੱਕੀਆਂ ਅੱਖਾਂ ਤੋਂ ਵੀ ਰਾਹਤ ਮਿਲਦੀ ਹੈ।
ਇਨ੍ਹਾਂ ਗੱਲਾਂ ਨੂੰ ਵੀ ਧਿਆਨ ‘ਚ ਰੱਖੋ

ਹਮੇਸ਼ਾਂ ਚੰਗੀ ਕੰਪਨੀ ਦਾ ਕਾਜਲ ਖਰੀਦੋ।
ਕਾਜਲ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਹੀ ਸੋਵੋ।
ਕੈਮੀਕਲ ਵਾਲੇ ਕਾਜਲ ਦੀ ਵਰਤੋਂ ਨਾ ਕਰੋ।

Related posts

ਸਰਦੀਆਂ ‘ਚ ਗੁੜ ਦੀ ਚਾਹ ਪੀਣ ਵਾਲੇ ਹੋ ਜਾਣ ਸਾਵਧਾਨ, ਜ਼ਿਆਦਾ ਸੇਵਨ ਦੇ ਹੋ ਸਕਦੇ ਹਨ ਇਹ ਨੁਕਸਾਨ

On Punjab

Encouragement For Children : ਬੱਚਿਆਂ ਦਾ ਮਨੋਬਲ ਵਧਾਉਂਦੀ ਹੈ ਹੱਲਾਸ਼ੇਰੀ

On Punjab

ਨਵੀਂ ਖੋਜ ‘ਚ ਹੈਰਾਨ ਕਰਨ ਵਾਲਾ ਖ਼ੁਲਾਸਾ ! ਬਚਪਨ ‘ਚ ਮਾੜੇ ਆਂਢ-ਗੁਆਂਢ ਦਾ ਅਸਰ ਜਵਾਨੀ ‘ਚ ਇਸ ਤਰ੍ਹਾਂ ਆ ਸਕਦਾ ਸਾਹਮਣੇ

On Punjab