46.29 F
New York, US
April 19, 2024
PreetNama
ਸਿਹਤ/Health

ਜਾਪਾਨ ਵਿੱਚ ਵਧ ਰਿਹਾ ਹੈ ‘ਕੈਪਸੂਲ ਦਫਤਰ’ ਦਾ ਟ੍ਰੈਂਡ, ਮਹਾਮਾਰੀ ਦੀ ਰੋਕਥਾਮ ਦੇ ਵਿਚਕਾਰ ਕੰਮ ਨੂੰ ਪਹਿਲ

ਟੋਕਿਓ, ਜਪਾਨ ‘ਚ ਹੋਟਲ ਨੇ ਆਪਣੇ ਕਾਰੋਬਾਰ ਨੂੰ ਉਤਸ਼ਾਹਤ ਕਰਨ ਲਈ ਇੱਕ ਨਵੀਂ ਕਿਸਮ ਦਾ ਦਫ਼ਤਰ ਬਣਾਉਣ ਲਈ ਇੱਕ ਫਲੋਰ ਨੂੰ ਇੱਕ ਕੈਪਸੂਲ ਦਫ਼ਤਰ ਵਿੱਚ ਬਦਲ ਦਿੱਤਾ ਹੈ, ਜੋ ਕੋਵਿਡ-19 ਮਹਾਮਾਰੀ ਕਰਕੇ ਪ੍ਰਭਾਵਿਤ ਹੋਇਆ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਇਹ ਕੈਪਸੂਲ ਦਫਤਰ ਕਾਰਜ ਸਥਾਨ ਨੂੰ ਧਿਆਨ ਵਿੱਚ ਰੱਖਦਿਆਂ ਦਫਤਰ ਸਥਾਪਤ ਕਰਨ ਲਈ ਲੋੜੀਂਦੀਆਂ ਸਾਰੀਆਂ ਚੀਜ਼ਾਂ ਨਾਲ ਲੈਸ ਹੈ, ਜਿਵੇਂ ਕਿ ਡੈਸਕ, ਪਾਵਰ ਪਲੱਗ, ਐਲਸੀਡੀ ਟੀਵੀ, ਹਾਈ ਸਪੀਡ ਇੰਟਰਨੈਟ, ਕੰਪਿਊਟਰ, ਹੈੱਡਫੋਨ ਅਤੇ ਜ਼ਰੂਰੀ ਸੇਵਾਵਾਂ।

ਸ਼ਿੰਜੁਕੂ ਵਿੱਚ ਸਥਿਤ ਹੋਟਲ ਦਾ ਨਾਂ ਅੰਸ਼ਿਨ ਓਯੈਡੋ ਹੋਟਲ ਹੈ। ਹੋਟਲ ਦੇ ਕਮਰੇ ਇੱਕ ਜਹਾਜ਼ ਦੇ ਪਹਿਲੇ ਦਰਜੇ ਦੇ ਕੈਬਿਨ ਵਾਂਗ ਤਿਆਰ ਕੀਤੇ ਗਏ ਹਨ। ਕੈਬਿਨ ਸਟਾਈਲ ਦੇ ਹੋਟਲਾਂ ਬਾਰੇ ਇੱਕ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਵਿਚ ਐਂਟੀ-ਬੈਕਟਰੀਅਲ ਕੋਟਿੰਗ ਹੈ।

ਇਹ ਉਪਾਅ ਕੈਪਸੂਲ ਹੋਟਲਾਂ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਗਏ ਹਨ ਕਿਉਂਕਿ ਲੋਕ ਕੋਰੋਨੋਵਾਇਰਸ ਕਰਕੇ ਘਰੋਂ ਬਾਹਰ ਜਾਣ ਤੋਂ ਪ੍ਰਹੇਜ ਕਰ ਰਹੇ ਹਨ। ਇਨ੍ਹਾਂ ਕੈਪਸੂਲ ਦਫਤਰਾਂ ਦੀ ਕਾਢ ਦੇ ਨਾਲ ਇਹ ਮੰਨਿਆ ਜਾਂਦਾ ਹੈ ਕਿ ਹੋਟਲ ਗਾਹਕਾਂ ਨੂੰ ਆਕਰਸ਼ਤ ਕਰਨ ਦੇ ਯੋਗ ਹੋ ਜਾਵੇਗਾ।

ਜਦੋਂ ਤੋਂ ਕੋਵਿਡ-19 ਮਹਾਮਾਰੀ ਦੇਸ਼ ਵਿਚ ਆਈ ਹੈ, ਲੋਕ ਕੋਰੋਨੋਵਾਇਰਸ ਸੰਕਰਮਣ ਤੋਂ ਬਚਣ ਲਈ ਘੱਟ ਯਾਤਰਾ ਕਰ ਰਹੇ ਹਨ। ਟੋਕਿਓ ਸ਼ਹਿਰ ਨੇ 311 ਨਵੇਂ ਕੇਸਾਂ ਦਾ ਐਲਾਨ ਕੀਤਾ, ਜਦੋਂਕਿ ਦੇਸ਼ ਭਰ ਵਿੱਚ 1,425 ਨਵੇਂ ਕੇਸ ਸਾਹਮਣੇ ਆਏ। ਜਾਪਾਨ ਵਿੱਚ ਕੋਰੋਨੋਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 1,44,653 ਹੋ ਗਈ ਹੈ।

ਜਾਪਾਨ ਵਿਚ ਮੁਟਿਆਰਾਂ ਦੀਆਂ ਖੁਦਕੁਸ਼ੀਆਂ ਦੇ ਨਾਲ ਕੋਵਿਡ-19 ਦੌਰਾਨ ਤਣਾਅ ਸਬੰਧੀ ਸਵਾਲ ਖੜੇ ਕੀਤੇ ਜਾ ਰਹੇ ਹਨ। ਇਹ ਦੱਸਿਆ ਗਿਆ ਹੈ ਕਿ ਪਿਛਲੇ ਮਹੀਨੇ ਜਾਪਾਨ ਵਿੱਚ ਕੋਰੋਨੋਵਾਇਰਸ ਕਾਰਨ ਵਧੇਰੇ ਲੋਕਾਂ ਨੇ ਖੁਦਕੁਸ਼ੀ ਕੀਤੀ।

Related posts

ਲੀਵਰ ਨੂੰ ਰੱਖਣਾ ਹੈ ਤੰਦਰੁਸਤ ਤਾਂ ਖਾਓ ਅਖਰੋਟ !

On Punjab

COVID-19 ਪਾਜ਼ੇਟਿਵ ਆਉਣ ਤੋਂ ਬਾਅਦ ਮਰੀਜ਼ ਨੂੰ ਕਦੋਂ ਹੋਣਾ ਚਾਹੀਦਾ ਹਸਪਤਾਲ ‘ਚ ਦਾਖਲ? ਜਾਣੋ ਕੀ ਕਹਿੰਦੇ ਨੇ ਡਾਕਟਰ

On Punjab

ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ ਪੀਓ ਇਹ ਚਾਹ

On Punjab