PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ‘ਤੇ ਸ਼ੇਖਰ ਕਪੂਰ ਨੇ ਕਿਸ ਵੱਲ ਕੀਤਾ ਇਸ਼ਾਰਾ?

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ‘ਤੇ ਸਭ ਆਪਣਾ ਦੁੱਖ ਜ਼ਾਹਿਰ ਕਰ ਰਹੇ ਹਨ। ਬੀਤੇ ਦਿਨ ਸੁਸ਼ਾਂਤ ਰਾਜਪੂਤ ਨੇ ਆਪਣੇ ਘਰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ 6 ਮਹੀਨੇ ਤੋਂ ਡਿਪਰੈਸ਼ਨ ਨਾਲ ਲੜ੍ਹ ਰਹੇ ਸੀ। ਕੱਲ੍ਹ ਇਹ ਲੜਾਈ ਸੁਸ਼ਾਂਤ ਹਾਰ ਗਏ। ਹੁਣ ਸੁਸ਼ਾਂਤ ਸਿੰਘ ਦੇ ਸੁਸਾਈਡ ‘ਤੇ ਸ਼ੇਖਰ ਕਪੂਰ ਨੇ ਟਵੀਟ ਕੀਤਾ ਹੈ।

ਉਨ੍ਹਾਂ ਟਵੀਟ ਕਰਦਿਆਂ ਲਿਖਿਆ ‘ਮੈਂ ਜਾਣਦਾ ਹਾਂ ਕਿ ਤੂੰ ਕਿਸ ਦੁੱਖ ਤੋਂ ਗੁਜ਼ਾਰ ਰਿਹਾ ਸੀ, ਮੈਨੂੰ ਓਨਾ ਲੋਕਾਂ ਦੀ ਕਹਾਣੀ ਦਾ ਪਤਾ ਹੈ ਜਿਨ੍ਹਾਂ ਨੇ ਤੈਨੂੰ ਨੀਚਾ ਦਿਖਾਇਆ, ਜਿਨ੍ਹਾਂ ਕਰਕੇ ਤੂੰ ਮੇਰੇ ਮੋਢੇ ਲੱਗ ਕੇ ਰੋਇਆ ਸੀ! ਕਾਸ਼ ਮੈਂ ਪਿਛਲੇ 6 ਮਹੀਨੇ ਤੇਰੇ ਨਾਲ ਹੁੰਦਾ ਕਾਸ਼ ਤੂੰ ਮੇਰੇ ਨਾਲ ਗੱਲ ਕੀਤੀ ਹੁੰਦੀ, ਜੋ ਤੇਰੇ ਨਾਲ ਹੋਇਆ, ਉਹ ਉਨ੍ਹਾਂ ਦਾ ਕਰਮ ਸੀ ਤੇਰਾ ਨਹੀਂ।’

ਸ਼ੇਖਰ ਕਪੂਰ ਦਾ ਇਹ ਟਵੀਟ ਉਨ੍ਹਾਂ ਵੱਲ ਇਸ਼ਾਰਾ ਕਰਦਾ ਹੈ, ਜਿਨ੍ਹਾਂ ਕਰਕੇ ਸੁਸ਼ਾਂਤ ਪਰੇਸ਼ਾਨ ਰਹਿੰਦਾ ਸੀ। ਫਿਲਹਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਵਜ੍ਹਾ ਡਿਪ੍ਰੈਸ਼ਨ ਹੀ ਦੱਸੀ ਜਾ ਰਹੀ ਹੈ। ਸੁਸ਼ਾਂਤ ਦਾ ਸੰਸਕਾਰ ਮੁੰਬਈ ‘ਚ ਹੀ ਕੀਤਾ ਜਾਏਗਾ।

Related posts

ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨੂੰ ਜਨਮ ਦਿਨ ‘ਤੇ ਖ਼ਾਸ ਅੰਦਾਜ਼ ‘ਚ ਦਿੱਤੀਆਂ ਸ਼ੁਭਕਾਮਨਾਵਾਂ,

On Punjab

Madam Chief Minister : ਰਿਚਾ ਚੱਢਾ ਨੂੰ ਮਿਲ ਰਹੀ ਜਾਨੋਂ ਮਾਰਨ ਦੀ ਧਮਕੀ, ਜੀਭ ਕੱਟਣ ‘ਤੇ ਰੱਖਿਆ ਇਨਾਮ

On Punjab

ਹੈਦਰਾਬਾਦ ‘ਚ ਪੁਸ਼ਪਾ 2 ਦੀ ਸਕ੍ਰੀਨਿੰਗ ਦੌਰਾਨ ਬੇਕਾਬੂ ਹੋਈ ਭੀੜ, ਭਗਦੜ ‘ਚ ਇਕ ਔਰਤ ਦੀ ਮੌਤ; 2 ਜ਼ਖਮੀ

On Punjab